31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਬ ਸਮਾਜ ਸਭਾ ਦੀ ਬੈਠਕ <br/>

ਸਭਾ ਦੀ ਬੈਠਕ 'ਚ ਚਰਚਾ ਕਰਦੇ ਅਹੁਦੇਦਾਰ | ਤਸਵੀਰ : ਬੇਅੰਤ ਕੌਰ ਮੰਡੇਰ <br/> 18-06-2025
ਰਤੀਆ, 17 ਜੂਨ (ਬੇਅੰਤ ਕੌਰ ਮੰਡੇਰ)- ਸਰਵ ਸਮਾਜ ਸਭਾ ਰਤੀਆ ਦੀ ਮਾਸਿਕ ਮੀਟਿੰਗ ਸ਼ਹਿਰ ਦੇ ਖਟੀਕ ਮੁਹੱਲਾ ਵਿਚ ਸਕੱਤਰ ਰਣਧੀਰ ਸਿੰਘ ਮੋਲੀਆ ਦੇ ਦਫ਼ਤਰ ਵਿਚ ਸਭਾ ਦੇ ਪ੍ਰਧਾਨ ਰਣਜੀਤ ਸਿੰਘ ਭਾਨੀਖੇੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਈ ਏਜੰਡਿਆਂ 'ਤੇ ਚਰਚਾ ਕੀਤੀ ਗਈ | ਬੈਠਕ ਦੇ ਆਰੰਭ ਵਿਚ ਅਹਿਮਦਾਬਾਦ ਸ਼ਹਿਰ ਅਤੇ ਕੇਦਾਰਨਾਥ ਵਿਚ ਹੋਏ ਜਹਾਜ਼/ਹੈਲੀਕਾਪਟਰ ਹਾਦਸਿਆਂ ਵਿਚ ਮਾਰੇ ਗਏ ਸਾਰੇ ਮਿ੍ਤਕਾਂ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੀ ਯਾਦ ਵਿਚ ਮੌਨ ਰੱਖਿਆ ਗਿਆ | ਪਰਿਵਾਰਾਂ ਨੂੰ ਇਸ ਦੁੱਖ ਤੋਂ ਰਾਹਤ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ | ਵਿਭਾਗ ਨੇ ਜੈਨ ਸਭਾ ਸੰਸਥਾਨ ਦੇ ਸਾਹਮਣੇ ਅਤੇ ਮੰਡੀ ਰੋਡ 'ਤੇ ਗੋਡਾਊਨ ਦੇ ਨਾਲ ਨਾਲੀਆਂ ਦੀ ਸਫ਼ਾਈ ਕਰਨ ਤੋਂ ਬਾਦ ਉਨ੍ਹਾਂ ਨੂੰ ਢਕਣਾ ਭੁੱਲ ਗਏ ਹਨ, ਜਿਸ ਕਾਰਨ ਉਹ ਦੁਬਾਰਾ ਗੰਦਗੀ ਨਾਲ ਭਰ ਗਏ ਹਨ | ਕਮੇਟੀ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ | ਸ਼ਹਿਰ ਵਿਚ ਟਰੈਫਿਕ ਜਾਮ ਦੀ ਹਾਲਤ ਬਹੁਤ ਮਾੜੀ ਹੈ, ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ | ਇਲਾਕੇ ਵਿਚ ਫੈਲੀ ਨਸ਼ੇ ਦੀ ਸਥਿਤੀ 'ਤੇ ਐਸਪੀ ਨੂੰ ਮਿਲਣ ਦਾ ਫ਼ੈਸਲਾ ਕੀਤਾ ਗਿਆ | ਇਸ ਤੋਂ ਇਲਾਵਾ, ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਲਈ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ | ਸਰਵ ਸਮਾਜ ਸਭਾ ਸਾਰੇ ਸ਼ਹਿਰ/ਵਾਰਡ ਨਿਵਾਸੀਆਂ ਤੋਂ ਸਮੱਸਿਆਵਾਂ ਦੇ ਹੱਲ ਲਈ ਮੰਗ ਪੱਤਰ ਮੰਗੇ ਗਏ ਜਿਨ੍ਹਾਂ ਨੂੰ ਮੁੱਖ ਮੰਤਰੀ ਕੋਲ ਪੇਸ਼ ਕੀਤਾ ਜਾਵੇਗਾ ਤਾਂ ਕਿ ਸਮੱਸਿਆਵਾਂ ਦਾ ਹੱਲ ਹੋ ਸਕੇ | ਇਸ ਮੌਕੇ ਸਰਪ੍ਰਸਤ ਸਤਪਾਲ ਜਿੰਦਲ, ਉਪ ਪ੍ਰਧਾਨ ਗੁਰਪ੍ਰੀਤ ਸਿੰਘ ਨੈਨ ਅਤੇ ਨਰਿੰਦਰ ਗਰੋਵਰ, ਸਾਬਕਾ ਪ੍ਰਧਾਨ ਅਜਮੇਰ ਸਿੰਘ, ਕੈਪਟਨ ਜਗਜੀਤ ਸਿੰਘ, ਹੈਪੀ ਸਿੰਘ ਸੇਠੀ, ਬਜਰੰਗ ਕੁਮਾਰ, ਇਕਬਾਲ ਸਿੰਘ, ਵਿਨੋਦ ਜਿੰਦਲ, ਹਰਪ੍ਰੀਤ ਸਿੰਘ ਭੁੱਲਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਿਜਲੀ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਐਕਸੀਅਨ ਨੂੰ ਸੌਂਪਿਆ ਮੰਗ-ਪੱਤਰ <br/> ਅਗਲੀ ਖ਼ਬਰ ਨਿਗਮ ਕਮਿਸ਼ਨਰ ਡਾ. ਵੈਸ਼ਾਲੀ ਸ਼ਰਮਾ ਵਲੋਂ ਬਰਸਾਤੀ ਨਾਲਿਆਂ ਦਾ ਨਿਰੀਖਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।