31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਦਾ ਸਿਖਲਾਈ ਕੈਂਪ ਸ਼ੁਰੂ <br/>

14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਦੇ 10 ਰੋਜ਼ਾ ਸੰਯੁਕਤ ਸਾਲਾਨਾ ਸਿਖਲਾਈ ਕੈਂਪ-120 ਦੇ ਉਦਘਾਟਨੀ ਸਮਾਰੋਹ ਦੌਰਾਨ ਬੁਲਾਰਿਆਂ ਦੇ ਵਿਚਾਰ ਸੁਣਦੇ ਹੋਏ ਐਨ. ਸੀ. ਸੀ. ਅਧਿਕਾਰੀ ਤੇ ਕੈਡਿਟ | ਤਸਵੀਰ : ਨਿਮਰ <br/> 18-06-2025
ਯਮੁਨਾਨਗਰ, 17 ਜੂਨ (ਗੁਰਦਿਆਲ ਸਿੰਘ ਨਿਮਰ)- ਅੱਜ 14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਦਾ 10 ਰੋਜ਼ਾ ਸੰਯੁਕਤ ਸਾਲਾਨਾ ਸਿਖਲਾਈ ਕੈਂਪ-120 ਸਰਸਵਤੀ ਵਿੱਦਿਆ ਮੰਦਰ ਵਿਖੇ ਸ਼ੁਰੂ ਹੋਇਆ | ਅੰਬਾਲਾ ਗਰੁੱਪ ਐਨ. ਸੀ. ਸੀ. ਦੇ ਗਰੁੱਪ ਕਮਾਂਡਰ ਬਿ੍ਗੇਡੀਅਰ ਰੋਹਿਤ ਸਹਿਗਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇਹ ਕੈਂਪ ਕਮਾਂਡਿੰਗ ਅਫ਼ਸਰ ਕਰਨਲ ਜਰਨੈਲ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਕੈਂਪ ਦੌਰਾਨ ਕਰਨਲ ਜਤਿੰਦਰ ਸਿੰਘ ਦਹੀਆ ਪ੍ਰਸ਼ਾਸਕੀ ਅਧਿਕਾਰੀ ਸਮੇਤ ਮੇਜਰ ਜਸਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ | ਕੈਂਪ ਦੇ ਉਦਘਾਟਨੀ ਸਮਾਰੋਹ ਦੌਰਾਨ ਕਰਨਲ ਜਰਨੈਲ ਸਿੰਘ ਨੇ ਐਨ. ਸੀ. ਸੀ. ਕੈਡਿਟਾਂ ਨੂੰ ਸੰਬੋਧਨ ਕਰਦਿਆਂ ਅਨੁਸ਼ਾਸਨ, ਲੀਡਰਸ਼ਿਪ ਅਤੇ ਦੇਸ਼ ਭਗਤੀ ਦੀ ਮਹੱਤਤਾ 'ਤੇ ਚਾਨਣਾ ਪਾਇਆ | ਉਨ੍ਹਾਂ ਕੈਡਿਟਾਂ ਨੂੰ ਸਾਰੀਆਂ ਸਿਖਲਾਈ ਗਤੀਵਿਧੀਆਂ 'ਚ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਦੇਸ਼ ਦੇ ਐਨ. ਸੀ. ਸੀ. ਨਿਰਮਾਣ 'ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਪ੍ਰੇਰਨਾਦਾਇਕ ਸ਼ਬਦਾਂ ਨਾਲ ਐਨ. ਸੀ. ਸੀ. ਕੈਡਿਟਾਂ ਨੂੰ ਉਤਸ਼ਾਹਿਤ ਕੀਤਾ | ਇਸ ਕੈਂਪ 'ਚ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਕੁੱਲ 518 ਕੈਡਿਟ ਭਾਗ ਲੈ ਰਹੇ ਹਨ | ਕੈਂਪ ਦੇ ਸੁਚਾਰੂ ਪ੍ਰਬੰਧਾਂ ਦੌਰਾਨ ਮੇਜਰ ਮਮਤਾ ਓਬਰਾਏ, ਫਸਟ ਅਫਸਰ ਉਮੇਸ਼ ਪ੍ਰਤਾਪ ਸਿੰਘ ਅਤੇ ਥਰਡ ਅਫ਼ਸਰ ਗੁਰਵਿੰਦਰ ਸਿੰਘ ਅਤੇ ਪੁਨੀਤ ਕੁਮਾਰ ਵਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਕੈਂਪ ਦਾ ਉਦਘਾਟਨੀ ਸਮਾਰੋਹ ਮਹਾਰਾਜਾ ਅਗਰਸੈਨ ਕਾਲਜ ਜਗਾਧਰੀ ਵਿਖੇ ਕਰਵਾਇਆ ਗਿਆ, ਜਿਸ 'ਚ ਡਾ. ਹਰਿੰਦਰ ਸਿੰਘ ਕੰਗ ਸਾਬਕਾ ਐਸੋਸੀਏਟ ਐਨ. ਸੀ. ਸੀ. ਅਧਿਕਾਰੀ ਅਤੇ ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੇ ਸਾਬਕਾ ਪਿ੍ੰਸੀਪਲ, ਡੀ ਸੀਮਾ ਕਾਰਜਕਾਰੀ ਪਿ੍ੰਸੀਪਲ ਮਹਾਰਾਜਾ ਅਗਰਸੈਨ ਕਾਲਜ ਜਗਾਧਰੀ, ਕੈਪਟਨ ਨਿਰਮਲ ਸੈਣੀ ਅਤੇ ਕੈਪਟਨ ਅਨਿਲ ਕੁਮਾਰ ਆਦਿ ਵਲੋਂ ਉਚੇਚੇ ਤੌਰ 'ਤੇ ਹਾਜ਼ਰੀ ਲੁਆਈ ਗਈ | ਇਹ ਕੈਂਪ 'ਚ ਐਨ. ਸੀ. ਸੀ. ਕੈਡਿਟਾਂ ਨੂੰ ਡਰਿੱਲ, ਹਥਿਆਰਾਂ ਦੀ ਵਰਤੋਂ, ਨਕਸ਼ਾ ਪੜ੍ਹਨਾ, ਲੀਡਰਸ਼ਿਪ ਵਿਕਾਸ ਅਤੇ ਸਮਾਜ ਸੇਵਾ ਵਰਗੀਆਂ ਗਤੀਵਿਧੀਆਂ ਦੀ ਸਿਖਲਾਈ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਹਵਾਈ ਜਹਾਜ਼ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ <br/> ਅਗਲੀ ਖ਼ਬਰ ਐਚ.ਏ.ਯੂ. ਵਿਵਾਦ: ਮੁੱਖ ਮੰਤਰੀ ਅਤੇ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ ਓ.ਬੀ.ਸੀ. ਸਮਾਜ ਦੇ ਲੋਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।