04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਚੀਕਾ ਦੇ 25 ਵਿਦਿਆਰਥੀ ਐਨ.ਸੀ.ਸੀ. ਦੇ ਸਾਲਾਨਾ ਸਿਖਲਾਈ ਕੈਂਪ 'ਚ ਹਿੱਸਾ ਲੈਣ ਲਈ ਰਵਾਨਾ <br/>

ਪਿ੍ੰਸੀਪਲ ਰਾਕੇਸ਼ ਕੁਮਾਰ ਹਰੀ ਝੰਡੀ ਦਿਖਾਉਂਦੇ ਹੋਏ | ਤਸਵੀਰ : ਓ.ਪੀ. ਸੈਣੀ l <br/> 19-06-2025
ਗੁਹਲਾ ਚੀਕਾ, 18 ਜੂਨ (ਓ.ਪੀ. ਸੈਣੀ)-ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਚੀਕਾ ਦੇ 25 ਐਨ.ਸੀ.ਸੀ. (ਨੈਸ਼ਨਲ ਕੈਡੇਟ ਕੋਰ) ਦੇ ਵਿਦਿਆਰਥੀ ਜਵਾਹਰ ਨਵੋਦਿਆ ਵਿਦਿਆਲਿਆ ਨਵਾਰਸੀ, ਕੁਰੂਕਸ਼ੇਤਰ ਵਿਖੇ 10 ਦਿਨਾਂ ਲਈ ਆਯੋਜਿਤ ਕੀਤੇ ਜਾ ਰਹੇ ਸਾਲਾਨਾ ਸਿਖਲਾਈ ਕੈਂਪ (ਏਟੀਸੀ) ਵਿਚ ਹਿੱਸਾ ਲੈਣ ਲਈ ਰਵਾਨਾ ਹੋਏ | ਅੱਜ ਸਕੂਲ ਦੇ ਪਿ੍ੰਸੀਪਲ ਰਾਕੇਸ਼ ਕੁਮਾਰ ਨੇ ਸਾਲਾਨਾ ਸਿਖਲਾਈ ਕੈਂਪ ਲਈ ਸਕੂਲ ਦੇ 25 ਵਿਦਿਆਰਥੀਆਂ ਦੇ ਸਮੂਹ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਪਿ੍ੰਸੀਪਲ ਰਾਕੇਸ਼ ਕੁਮਾਰ ਨੇ ਕਿਹਾ ਕਿ ਡੀਏਵੀ ਸਕੂਲ ਵਿਚ ਐਨ.ਸੀ.ਸੀ. ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਦੇ ਲਈ 50 ਬੱਚਿਆਂ ਦੀ ਚੋਣ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਅੱਜ ਬੱਚਿਆਂ ਦਾ ਇੱਕ ਸਮੂਹ, ਜਿਸ ਵਿਚ 16 ਮੁੰਡੇ ਅਤੇ 9 ਕੁੜੀਆਂ ਸ਼ਾਮਲ ਸਨ, ਸਾਲਾਨਾ ਸਿਖਲਾਈ ਕੈਂਪ ਲਈ ਰਵਾਨਾ ਹੋਇਆ | ਪਿ੍ੰਸੀਪਲ ਰਾਕੇਸ਼ ਕੁਮਾਰ ਨੇ ਕਿਹਾ ਕਿ ਇਸ ਐਨ.ਸੀ.ਸੀ. ਕੈਂਪ ਵਿਚ ਹਿੱਸਾ ਲੈ ਕੇ ਵਿਦਿਆਰਥੀ ਆਪਣੇ ਉੱਜਵਲ ਭਵਿੱਖ ਲਈ ਦੇਸ ਭਗਤੀ, ਰਾਸ਼ਟਰੀ ਸੇਵਾ, ਅਨੁਸਾਸਨ, ਸਮਰਪਣ ਅਤੇ ਟੀਮ ਵਰਕ ਦੇ ਸਬਕ ਸਿੱਖਣਗੇ | ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਵਿਚ ਹਿੱਸਾ ਲੈਣ ਨਾਲ ਬੱਚੇ ਸਰੀਰਕ, ਬੌਧਿਕ ਅਤੇ ਭਾਵਨਾਤਮਕ ਤੌਰ 'ਤੇ ਮਜਬੂਤ ਬਣਦੇ ਹਨ ਅਤੇ ਜ਼ਿੰਦਗੀ ਵਿਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਹੁੰਦੇ ਹਨ | ਪਿ੍ੰਸੀਪਲ ਨੇ ਅੱਗੇ ਕਿਹਾ ਕਿ ਸਕੂਲ ਵਿਚ ਐਨਸੀਸੀ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਬੱਚੇ ਹਿੱਸਾ ਲੈ ਸਕਣ | ਇਸ ਮੌਕੇ ਸਕੂਲ ਐਨ.ਸੀ.ਸੀ. ਇੰਚਾਰਜ ਹਰਪਿੰਦਰ ਸਿੰਘ ਵੀ ਮੌਜੂਦ ਸਨ |

ਪਿਛਲੀ ਖ਼ਬਰ ਦੀਨਬੰਧੂ ਛੋਟੂ ਰਾਮ ਥਰਮਲ ਪਾਵਰ ਪਲਾਂਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਟੋਕੋਲ ਅਭਿਆਸ ਕਰਵਾਇਆ <br/> ਅਗਲੀ ਖ਼ਬਰ 'ਇਕ ਰਾਸ਼ਟਰ-ਇਕ ਚੋਣ' ਲੋਕਤੰਤਰ ਨੂੰ ਇਕ ਨਵਾਂ ਆਯਾਮ ਦੇਵੇਗੀ : ਮੇਅਰ ਸੁਮਨ ਬਾਹਮਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।