04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੰਜਾਬੀ ਭਾਸ਼ਾ ਨੂੰ ਦੂਜਾ ਨਹੀਂ ਪਹਿਲਾ ਦਰਜਾ ਮਿਲਣਾ ਚਾਹੀਦੈ- ਜਗਦੀਸ਼ ਸਿੰਘ ਝੀਂਡਾ

ਅਜੀਤ ਡੈਸਕ 19-06-2025
ਰਤੀਆ, 18 ਜੂਨ (ਬੇਅੰਤ ਕੌਰ ਮੰਡੇਰ)- ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪੁਰਾਣਾ ਬਾਜ਼ਾਰ ਰਤੀਆ ਵਿਚ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਮੁੱਖ ਤੌਰ ਤੇ ਸ਼ਾਮਿਲ ਹੋਏ | ਇਸ ਮੌਕੇ ਸ੍ਰੀ ਹਰਗੋਬਿੰਦ ਸਾਹਿਬ ਅਖਾੜਾ ਗਤਕਾ ਟਰੱਸਟ, ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਟਰੱਸਟ ਅਤੇ ਖੇਤਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਇਸ 29 ਵੇਂ ਸਮਾਗਮ ਮੌਕੇ ਕਥਾਵਾਚਕ ਗਿਆਨੀ ਇੰਦਰਪਾਲ ਸਿੰਘ ਅਤੇ ਭਾਈ ਤਿ੍ਲੋਕ ਸਿੰਘ ਦੇ ਰਾਗੀ ਜਥੇ ਨੂੰ ਗੌਰਵਮਈ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਬਾਬਾ ਕਿ੍ਸ਼ਨ ਸਿੰਘ ਨੇ ਕੀਤੀ | ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਬੋਲਦੇ ਇਲਾਕਿਆਂ ਵਿਚ ਪੰਜਾਬੀ ਭਾਸ਼ਾ ਨੂੰ ਮੁੱਢਲੀ ਭਾਸ਼ਾ ਵਜੋਂ ਪੜਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਗੁਰਬਾਣੀ ਅਤੇ ਗੁਰੂ ਇਤਿਹਾਸ ਨਾਲ ਜੁੜਨ ਲਈ ਪੰਜਾਬੀ ਭਾਸ਼ਾ ਦਾ ਗਿਆਨ ਬਹੁਤ ਜ਼ਰੂਰੀ ਹੈ | ਇਸ ਲਈ ਹਰਿਆਣਾ ਵਿਚ ਪੰਜਾਬੀ ਸਿੱਖਣ ਲਈ ਪੰਜਾਬੀ ਕਾਇਦੇ ਰਾਹੀਂ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਖਾਲਸਾ ਪੰਥ ਅੰਦਰ ਨਿਮਰਤਾ, ਸੇਵਾ ਭਾਵਨਾ ਕੁੱਟ ਕੁੱਟ ਭਰੀ ਹੋਈ ਹੈ ਅਤੇ ਇਹ ਕੌਮ ਜ਼ੁਲਮ ਦੇ ਖ਼ਿਲਾਫ਼ ਡਟ ਕੇ ਖੜ੍ਹਨ ਵਾਲੀ ਕੌਮ ਹੈ | ਉਨ੍ਹਾਂ ਕਿਹਾ ਕਿ ਕੇਸਾਧਾਰੀ ਬੁੱਧੀਮਾਨ ਹੁੰਦਾ ਹੈ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਸਿੱਖੀ ਸਰੂਪ ਅਤੇ ਪੰਜਾਬੀ ਭਾਸ਼ਾ ਨਾਲ ਜੋੜਿਆ ਜਾਵੇ | ਉਨ੍ਹਾਂ ਨੇ ਕਿਹਾ, ਮੈਂ ਪ੍ਰਧਾਨ ਨਹੀਂ ਹਾਂ, ਮੈਂ ਤੁਹਾਡਾ ਸੇਵਾਦਾਰ ਹਾਂ | ਉਨ੍ਹਾਂ ਸਮੂਹ ਸੰਗਤ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਸੱਦਾ ਵੀ ਦਿੱਤਾ | ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਖ਼ੁਦ ਹਰਿਆਣਾ ਦੇ ਸਾਰੇ ਗੁਰਦੁਆਰਿਆਂ ਦਾ ਨਿਰੀਖਣ ਕਰਨਗੇ ਅਤੇ ਜਿੱਥੇ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਪਾਈ ਜਾਵੇਗੀ, ਉਸ ਨੂੰ ਦੂਰ ਕਰਨ ਲਈ ਕੰਮ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬੀ ਦੇ ਪ੍ਰਚਾਰ ਰੇ ਪ੍ਰਸਾਰ ਲਈ ਲਾਇਬ੍ਰੇਰੀਆਂ ਅਤੇ ਗੁਰਦੁਆਰਾ ਸਾਹਿਬ ਵਿਚ ਪੰਜਾਬੀ ਦੀ ਅਖ਼ਬਾਰ, ਪੰਜਾਬੀ ਕਾਇਦਾ ਪੜ੍ਹਨ ਲਈ ਹੋਣਾ ਚਾਹੀਦਾ ਹੈ | ਉਨ੍ਹਾਂ ਨੇ ਸਮਾਜ ਸੇਵਾ, ਧਾਰਮਿਕ ਸੇਵਾ ਅਤੇ ਸਿਹਤਮੰਦ ਲੋਕਾਈ ਲਈ ਚੰਗੇ ਕਾਰਜ ਲਾਜ਼ਮੀ ਹੋਣੇ ਚਾਹੀਦੇ ਹਨ | ਇਸ ਮੌਕੇ ਟਰੱਸਟ ਦੇ ਅਹੁਦੇਦਾਰਾਂ ਵਲੋਂ ਜਥੇਦਾਰ ਝੀਂਡਾ ਸਾਹਿਬ ਸਮੇਤ ਹਰਿਆਣਾ ਗੁਰਦੁਆਰਾ ਕਮੇਟੀ ਮੈਂਬਰ ਜਥੇਦਾਰ ਇਕਬਾਲ ਸਿੰਘ ਖੋਖਰ, ਕਾਕਾ ਸਿੰਘ ਲੱਧੂਵਾਸ, ਗੁਰਚਰਨ ਸਿੰਘ ਚਿੰਮੋ, ਬਲਰਾਜ ਸਿੰਘ ਭਾਨੀਖੇੜਾ, ਜਥੇਦਾਰ ਬਲਦੇਵ ਸਿੰਘ ਰੈਣਵਾਲੀ, ਜਰਨੈਲ ਸਿੰਘ ਭੂਨਾਵਾਲੇ, ਨਿਰਜਨ ਸਿੰਘ ,ਭਗਤ ਨਾਮਦੇਵ ਸਭਾ, ਗੁਰਦੁਆਰਾ ਵਿਸ਼ਵ ਕਰਮਾ ਸਭਾ ਸਮੇਤ ਗਤਕਾ ਪਾਰਟੀ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਦਾ ਸਨਮਾਨ ਕੀਤਾ ਗਿਆ | ਖੇਤਰ ਦੀ ਸੰਗਤ ਵੱਲੋਂ ਜੈਪਾਲ ਸਿੰਘ ਲਾਲੀ, ਬੀਬੀ ਅਮਨਪ੍ਰੀਤ ਕੌਰ ਸੁਆਗਤ ਕੀਤਾ | ਟਰੱਸਟ ਦੇ ਅਹੁਦੇਦਾਰ ਜੈਪਾਲ ਸਿੰਘ ਨੇ ਧੰਨਵਾਦੀ ਸ਼ਬਦ ਕਹੇ | ਮੰਚ ਸੰਚਾਲਨ ਦੀ ਅਹਿਮ ਭੂਮਿਕਾ ਜਥੇਦਾਰ ਗੁਰਵੰਤ ਸਿੰਘ ਅਹਿਰਵਾਂ ਨੇ ਕੀਤੀ | ਸਮਾਗਮ ਵਿਚ ਹੋਰਨਾਂ ਤੋਂ ਬਿਨਾਂ ਨਾਜਰ ਸਿੰਘ ਕਮਾਨਾ, ਗੁਰਬਚਨ ਸਿੰਘ ਖ਼ਾਲਸਾ, ਮਨਜੀਤ ਸਿੰਘ ਰਤੀਆ,ਹਰਚਰਨ ਸਿੰਘ ਧਾਲੀਵਾਲ ਸਰਪੰਚ, ਸ਼ੇਰ ਸਿੰਘ ਖੋਖਰ, ਗੁਰਚਰਨ ਸਿੰਘ, ਬਲਵਿੰਦਰ ਸਿੰਘ, ਫ਼ਤਿਹ ਸਿੰਘ, ਡਾ. ਸ਼ੀਸ਼ਪਾਲ ਸਿੰਘ ਖੋਖਰ, ਮਾ. ਮਨਜੀਤ ਸਿੰਘ, ਜਗਜੀਤ ਸਿੰਘ, ਸੁਰਿੰਦਰ ਪਾਲ ਸਿੰਘ, ਰੂਪ ਸਿੰਘ ਖੋਖਰ, ਗੁਰਚਰਨ ਸਿੰਘ ਖੋਖਰ, ਅਰਸਦੀਪ ਸਿੰਘ , ਸ਼ਮਸ਼ੇਰ ਸਿੰਘ ਝੀਂਡਾ, ਮੈਨੇਜਰ ਵਰਿੰਦਰ ਸਿੰਘ ਮੰਡਵੀ, ਅੰਮਿ੍ਤਪਾਲ ਸਿੰਘ, ਲਵਪ੍ਰੀਤ ਸਿੰਘ ਭੱਟੀ, ਡਾ. ਨਾਇਬ ਸਿੰਘ ਮੰਡੇਰ, ਸਾਬਕਾ ਸਰਪੰਚ ਹਰਦੇਵ ਸਿੰਘ ਕਮਾਨਾ, ਪ੍ਰਗਟ ਸਿੰਘ ਖੋਖਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐਨ. ਸੀ. ਬੀ. ਹਰਿਆਣਾ ਨੇ ਐਨ. ਸੀ. ਸੀ. ਕੈਡਿਟਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਕਰਵਾਇਆ ਜਾਣੂ ਅਗਲੀ ਖ਼ਬਰ ਦੀਨਬੰਧੂ ਛੋਟੂ ਰਾਮ ਥਰਮਲ ਪਾਵਰ ਪਲਾਂਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਟੋਕੋਲ ਅਭਿਆਸ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।