ਨਵੀਂ ਦਿੱਲੀ, 19 ਜੂਨ (ਮਿਸਰਦੀਪ ਭਾਟੀਆ)-ਸੰਤ ਨਿਰੰਕਾਰੀ ਮਿਸ਼ਨ ਵਲੋਂ 'ਅੰਤਰਰਾਸ਼ਟਰੀ ਯੋਗ ਦਿਵਸ' ਮੌਕੇ 'ਤੇ 21 ਜੂਨ ਨੂੰ ਸ਼ਾਮੀਂ 6 ਵਜੇ ਤਕਰੀਬਨ ਇਕ ਹਜ਼ਾਰ ਥਾਵਾਂ 'ਤੇ ਇਕੋ ਹੀ ਸਮੇਂ ਯੋਗ ਦਿਵਸ ਮਨਾਇਆ ਜਾਵੇਗਾ | ਇਹ ਯੋਗ ਦਿਵਸ ਪਾਰਕਾਂ ਅਤੇ ਖੁੱਲ੍ਹੀਆਂ ਥਾਵਾਂ 'ਤੇ ਮਨਾਇਆ ਜਾਵੇਗਾ | ਯੋਗ ਦੇ ਮਾਹਿਰ, ਸ਼ਰਧਾਲੂਆਂ ਅਤੇ ਹੋਰਾਂ ਨੂੰ ਯੋਗ ਕਰਾਉਣਗੇ | ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀੜਾ ਦਾ ਕਹਿਣਾ ਹੈ ਕਿ ਇਹ ਦਿਵਸ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮਨਾਇਆ ਜਾ ਰਿਹਾ ਹੈ ਜਿਸ ਦੇ ਵਿਚ ਸੰਤ ਨਿਰੰਕਾਰੀ ਮਿਸ਼ਨ ਦੇ ਲੋਕਾਂ ਤੋਂ ਇਲਾਵਾ ਆਮ ਲੋਕ ਵੀ ਪੂਰੀ ਸ਼ਰਧਾ ਨਾਲ ਹਿੱਸਾ ਲੈਂਦੇ ਹਨ |