ਨਵੀਂ ਦਿੱਲੀ, 19 ਜੂਨ (ਮਿਸਰਦੀਪ ਭਾਟੀਆ)- ਚੌਧਰੀ ਸੋਹਨ ਲਾਲ ਸੰਤੋਸ਼ ਚੈਰੀਟੇਬਲ ਟਰੱਸਟ ਨੇ ਅੱਜ ਦੱਖਣੀ ਦਿੱਲੀ ਦੇ ਜਮਰੂਦਪੁਰ ਪਿੰਡ ਵਿਚ ਓਮ ਸ੍ਰੀ ਮਨਕਾਮੇਸ਼ਵਰ ਪ੍ਰਾਚੀਨ ਸ਼ਿਵ ਮੰਦਰ ਵਿਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਸੈਂਟਰ ਫਾਰ ਸਾਈਟ ਦੇ ਡਾਕਟਰਾਂ ਨੇ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਐਨਕਾਂ ਦੇ ਨੰਬਰ ਦਿੱਤੇ ਅਤੇ ਉਨ੍ਹਾਂ ਨੂੰ ਅੱਖਾਂ ਦੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ | ਕੈਂਪ ਦਾ ਉਦਘਾਟਨ ਭਾਜਪਾ ਦੇ ਨਵੀਂ ਦਿੱਲੀ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਸੈਂਟਰਲ ਜ਼ੋਨ ਦਿੱਲੀ ਨਗਰ ਨਿਗਮ ਰਵਿੰਦਰ ਚੌਧਰੀ ਨੇ ਕੀਤਾ | ਉਨ੍ਹਾਂ ਨੇ ਟਰੱਸਟ ਵਲੋਂ ਹੁਣ ਤੱਕ ਕੀਤੇ ਕੰਮਾਂ ਦੀ ਪ੍ਰਸੰਸਾ ਕੀਤੀ | ਕੈਂਪ ਦਾ ਸੰਚਾਲਨ ਟਰੱਸਟ ਦੇ ਚੇਅਰਮੈਨ ਸੰਜੇ ਕੁਮਾਰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਕੈਂਪ ਵਿਚ ਲਗਭਗ 100 ਲੋਕਾਂ ਨੇ ਇਸ ਸੁਵਿਧਾ ਦਾ ਲਾਭ ਉਠਾਇਆ | ਕੈਂਪ ਨੂੰ ਸਫ਼ਲ ਬਣਾਉਣ ਵਿਚ ਚੌਧਰੀ ਈਸ਼ਵਰ ਚੰਦ ਅਤੇ ਫਰੀਦ ਵੇਗ ਦਾ ਸ਼ਲਾਘਾਯੋਗ ਯੋਗਦਾਨ ਰਿਹਾ |