30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਲਈ ਮੁਲਾਜ਼ਮਾਂ ਵਲੋਂ ਕਨਵੈਨਸ਼ਨ <br/>

ਹੜਤਾਲ ਦੀ ਤਿਆਰੀ ਸੰਬੰਧੀ ਕਨਵੈਨਸ਼ਨ ਕਰਦੇ ਮੁਲਾਜ਼ਮ | ਤਸਵੀਰ : ਪੰਨੀਵਾਲੀਆ <br/> 20-06-2025
ਸਿਰਸਾ, 19 ਜੂਨ (ਭੁਪਿੰਦਰ ਪੰਨੀਵਾਲੀਆ)-ਆਗਾਮੀ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਲਈ ਮੁਲਾਜ਼ਮ ਜਥੇਬੰਦੀਆਂ ਵੱਲੋਂ ਪਟਵਾਰ ਭਵਨ 'ਚ ਕਨਵੈਨਸ਼ਨ ਕੀਤੀ ਗਈ | ਇਸ ਦੀ ਪ੍ਰਧਾਨਗੀ ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰਜ਼ ਯੂਨੀਅਨ ਸਰਕਲ ਦੇ ਜਨਰਲ ਸਕੱਤਰ ਮਦਨ ਲਾਲ ਨੇ ਕੀਤੀ | ਕਨਵੈਨਸ਼ਨ ਦਾ ਮੰਚ ਸੰਚਾਲਨ ਰਾਜੇਸ਼ ਭਾਕਰ ਨੇ ਕੀਤਾ | ਕਨਵੈਨਸ਼ਨ ਵਿੱਚ ਹਾਜਰ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਜੋ ਵਾਆਦੇ ਕੀਤੇ ਸਨ ਉਹ ਪਿਛਲੇ 11 ਸਾਲਾਂ ਵਿਚ ਪੂਰੇ ਨਹੀਂ ਕੀਤੇ ਗਏ | ਕਰਮਚਾਰੀਆਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤਾ ਗਿਆ | ਕਿਸਾਨ, ਮਜ਼ਦੂਰ, ਕਰਮਚਾਰੀ, ਵਪਾਰੀ, ਵਿਦਿਆਰਥੀ ਸਮੇਤ ਸਾਰੇ ਵਰਗ ਅੰਦੋਲਨ ਕਰ ਰਹੇ ਹਨ | ਸਰਕਾਰ ਸਾਰੇ ਵਿਭਾਗ ਵੱਡੇ ਪੂੰਜੀਪਤੀਆਂ ਨੂੰ ਵੇਚਣ ਦਾ ਕੰਮ ਕਰ ਰਹੀ ਹੈ | ਇਹ ਕਿਰਤ ਸੁਧਾਰ ਕਾਨੂੰਨ ਵਿੱਚ ਕਿਰਤ ਵਿਰੋਧੀ ਬਦਲਾਅ ਕਰ ਰਹੀ ਹੈ, ਜਿਸ ਨਾਲ ਸ਼ੋਸ਼ਣ ਵਧੇਗਾ | ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਮੁਲਾਜ਼ਮ, ਮੁਜਦੂਰ, ਕਿਸਾਨ, ਵਿਦਿਆਰਥੀ 9 ਜੁਲਾਈ ਨੂੰ ਹੜਤਾਲ ਵਿੱਚ ਉਤਸ਼ਾਹ ਨਾਲ ਹਿੱਸਾ ਲੈਣਗੇ | ਮੰਗਾਂ ਦਾ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਏ | ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਏ | ਸਾਰੇ ਵਿਭਾਗਾਂ 'ਚ ਖਾਲ੍ਹੀ ਪਈਆਂ ਆਸਾਮੀਆਂ ਭਰੀਆਂ ਜਾਣ | ਕਿਸਾਨਾਂ, ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਏ | ਇਸ ਮੌਕੇ ਸੁਰਜੀਤ ਸਿੰਘ ਬੇਦੀ, ਸੁਖਦੇਵ ਸਿੰਘ, ਬਾਬੂ ਲਾਲ, ਗੁਲਬਾਗ ਸਿੰਘ, ਮੀਤ ਚੰਦ, ਕਨੀ ਰਾਮ, ਵਿਜੇ ਸਿੰਘ, ਜਵਾਲਾ ਸਿੰਘ, ਸਤਬੀਰ ਸਿੰਘ, ਜਗਬੀਰ ਸਿੰਘ, ਕਮਲੇਸ਼ ਜੇ.ਈ., ਸੁਨੀਲ ਮਹੇਲਾ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ 'ਤੇ ਵੱਡੀ ਗਿਣਤੀ 'ਚ ਮੁਲਾਜ਼ਮ ਮੌਜੂਦ ਸਨ |

ਪਿਛਲੀ ਖ਼ਬਰ ਕਰਮਚਾਰੀਆਂ ਵਲੋਂ ਰੋਡਵੇਜ਼ ਦਾ ਚੱਕਾ ਜਾਮ, ਯਾਤਰੀ ਰਹੇ ਪ੍ਰੇਸ਼ਾਨ <br/> ਅਗਲੀ ਖ਼ਬਰ ਚੀਕਾ ਵਿਚ ਵਧ ਰਹੀ ਗੈਰ-ਕਾਨੂੰਨੀ ਕਾਲੋਨੀ 'ਤੇ ਡੀਟੀਪੀ ਦਾ ਚੱਲਿਆ ਪੀਲਾ ਪੰਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।