30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕਰਮਚਾਰੀਆਂ ਵਲੋਂ ਰੋਡਵੇਜ਼ ਦਾ ਚੱਕਾ ਜਾਮ, ਯਾਤਰੀ ਰਹੇ ਪ੍ਰੇਸ਼ਾਨ <br/>

ਸੁੰਨਾ ਪਿਆ ਸਿਰਸਾ ਦਾ ਬੱਸ ਅੱਡਾ ਤੇ ਬਾਹਰ ਧਰਨਾ ਦਿੰਦੇ ਰੋਡਵੇਜ਼ ਦੇ ਮਲਾਜ਼ਮ | ਤਸਵੀਰ : ਪੰਨੀਵਾਲੀਆ <br/> 20-06-2025
ਸਿਰਸਾ, 19 ਜੂਨ (ਭੁਪਿੰਦਰ ਪੰਨੀਵਾਲੀਆ)-ਫਤਿਹਾਬਾਦ ਡਿਪੂ ਦੇ ਕੰਡਕਟਰ 'ਤੇ ਕੁਝ ਮੁੰਡਿਆਂ ਵੱਲੋਂ ਕੀਤੇ ਗਏ ਹਮਲੇ 'ਚ ਸ਼ਾਮਲ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਕਰਮਚਾਰੀਆਂ ਨੇ ਰੋਡਵੇਜ ਦਾ ਚੱਕਾ ਜਾਮ ਕਰ ਦਿੱਤਾ | ਇਸ ਦੌਰਾਨ ਮੁਲਾਜ਼ਮਾਂ ਨੇ ਬੱਸ ਅੱਡੇ 'ਤੇ ਧਰਨਾ ਦਿੱਤਾ ਤੇ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ | ਅਚਨਚੇਤ ਰੋਡਵੇਜ ਮੁਲਾਜ਼ਮਾਂ ਵਲੋਂ ਚੱਕਾ ਜਾਮ ਕੀਤੇ ਜਾਣ ਦੇ ਕਾਰਨ ਯਾਤਰੀਆਂ ਨੂੰ ਗਰਮੀ ਵਿੱਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਪੰਜਾਬ ਤੇ ਰਾਜਸਥਾਨ ਦੀਆਂ ਬੱਸਾਂ ਆਮ ਵਾਂਗ ਚਲੀਆਂ, ਜਿਸ ਨਾਲ ਯਾਤਰੀਆਂ ਨੂੰ ਕੁਝ ਰਾਹਤ ਮਿਲੀ | ਰੋਡਵੇਜ ਮੁਲਾਜ਼ਮ ਯੂਨੀਆਂ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਚੱਕਾ ਜਾਮ ਰਾਤ 12 ਵਜੇ ਤੱਕ ਦਾ ਹੈ ਜੇ ਮੁਲਜ਼ਮਾਂ ਨੂੰ ਪੁਲੀਸ ਨੇ ਗਿ੍ਫ਼ਤਾਰ ਨਾ ਕੀਤਾ ਤਾਂ ਇਸ ਹੜਤਾਲ ਨੂੰ ਅੱਗੇ ਪੂਰੇ ਸੂਬੇ ਵਿੱਚ ਵਧਾਇਆ ਜਾਵੇਗਾ | ਬੀਤੇ ਦਿਨੀਂ ਫਤਿਹਾਬਾਦ ਡਿਪੂ ਦੀ ਬੱਸ ਦੇ ਕੰਡਕਟਰ ਨਾਲ ਹੋਈ ਕੁਟਮਾਰ ਤੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਸਿਰਸਾ 'ਚ ਰੋਡਵੇਜ ਦੇ ਮੁਲਾਜ਼ਮਾਂ ਨੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਤੇ ਧਰਨਾ ਦੇ ਕੇ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਦੇ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ | ਰੋਡਵੇਜ ਦਾ ਚੱਕਾ ਜਾਮ ਹੋਣ ਕਾਰਨ ਗਰਮੀ 'ਚ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਨਿੱਜੀ ਬੱਸ ਸੰਚਾਲਕ ਤੇ ਪੰਜਾਬ ਤੇ ਰਾਜਸਥਾਨ ਰੋਡਵੇਜ ਦੀਆਂ ਬੱਸਾਂ ਚਾਲੂ ਰਹੀਆਂ ਜਿਸ ਕਾਰਨ ਯਾਤਰੀਆਂ ਦੀਆਂ ਕੁਝ ਮੁਸ਼ਕਲਾਂ ਘਟ ਹੋਈਆਂ | ਬੱਸ ਅੱਡੇ ਦੇ ਬਾਹਰ ਧਰਨੇ 'ਤੇ ਬੈਠੇ ਰੋਡਵੇਜ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਡਿਪੂ ਪ੍ਰਧਾਨ ਪਿ੍ਥਵੀ ਸਿੰਘ ਚਾਹਰ, ਚਮਨ ਲਾਲ ਸਵਾਮੀ ਅਤੇ ਲਡੂ ਰਾਮ ਕਿਹਾ ਕਿ 16 ਜੂਨ ਨੂੰ ਹਰਿਆਣਾ ਡਿਪੂ ਦੀ ਇੱਕ ਬੱਸ ਹਰਿਦੁਆਰ ਤੋਂ ਫਤਿਹਾਬਾਦ ਜਾ ਰਹੀ ਸੀ ਇਸ ਦੌਰਾਨ ਹਿਸਾਰ ਤੋਂ ਬੱਸ 'ਚ ਚੜ੍ਹੇ ਕੁਝ ਮੁੰਡਿਆਂ ਨੇ ਟਿਕਟ ਨਹੀਂ ਲਈ | ਜਦੋਂ ਕੰਡਕਟਰ ਕਿ੍ਸ਼ਨਾ ਕੁੰਡੂ ਨੇ ਇੱਕ ਨੌਜਵਾਨ ਨੂੰ ਟਿਕਟ ਖਰੀਦਣ ਲਈ ਕਿਹਾ ਤਾਂ ਉਸਨੇ ਨਾ ਸਿਰਫ ਟਿਕਟ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ 10-15 ਦੋਸਤਾਂ ਅਗਲੇ ਅੱਡੇ 'ਤੇ ਬੁਲਾ ਕੇ ਕੰਡਕਟਰ 'ਤੇ ਹਮਲਾ ਕਰ ਦਿੱਤਾ | ਕੰਡਕਟਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ | ਕੰਡਕਟਰ ਦਾ ਅਗਰੋਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ | ਰੋਡਵੇਜ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਰੋਡਵੇਜ ਦੀਆਂ ਬੱਸਾਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਪਰ ਪੁਲੀਸ ਪ੍ਰਸ਼ਾਸਨ ਦੋਸ਼ੀਆਂ ਖ਼ਿਲਾਫ਼ ਕਰਵਾਈ ਨਹੀਂ ਕਰ ਰਹੀ | ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਉਹ ਆਪਣੀ ਹੜਤਾਲ ਨੂੰ ਅਣਮਿੱਥੇ ਸਮੇਂ ਤੱਕ ਪੂਰੇ ਸੂਬੇ 'ਚ ਕਰਨ ਲਈ ਮਜ਼ਬੂਰ ਹੋਣਗੇ |

ਪਿਛਲੀ ਖ਼ਬਰ ਟਰੈਕਟਰ ਚਾਲਕ ਨੇ 38 ਹਜ਼ਾਰ ਰੁਪਏ ਦੀ ਝੂਠੀ ਲੁੱਟ ਦੀ ਸਾਜਿਸ਼ ਰਚੀ, ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਲਈ ਮੁਲਾਜ਼ਮਾਂ ਵਲੋਂ ਕਨਵੈਨਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।