30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਟਰੈਕਟਰ ਚਾਲਕ ਨੇ 38 ਹਜ਼ਾਰ ਰੁਪਏ ਦੀ ਝੂਠੀ ਲੁੱਟ ਦੀ ਸਾਜਿਸ਼ ਰਚੀ, ਮੁਲਜ਼ਮ ਗਿ੍ਫ਼ਤਾਰ

ਅਜੀਤ ਡੈਸਕ 20-06-2025
ਡੱਬਵਾਲੀ, 19 ਜੂਨ (ਇਕਬਾਲ ਸਿੰਘ ਸ਼ਾਂਤ)-ਸਦਰ ਥਾਣਾ ਦੇ ਅਧੀਨ ਚੌਟਾਲਾ ਚੌਕੀ ਨੇ ਇੱਕ ਟਰੈਕਟਰ ਚਾਲਕ ਵਲੋਂ ਰਚੀ ਗਈ ਕਰੀਬ 38 ਹਜ਼ਾਰ ਰੁਪਏ ਦੀ ਝੂਠੀ ਲੁੱਟ ਵਾਰਦਾਤ ਦਾ ਪਰਦਾਫਾਸ ਕੀਤਾ ਹੈ | ਪੁਲਿਸ ਨੇ ਮੁਲਜ਼ਮ ਡਰਾਈਵਰ ਰਾਮ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਘੁਮਿਆਰਾ (ਹਲਕਾ ਲੰਬੀ) ਨੂੰ ਗਿ੍ਫ਼ਤਾਰ ਕੀਤਾ ਹੈ | ਉਸ ਤੋਂ ਝੂਠੀ ਲੁੱਟ ਦੀ ਰਕਮ ਨੂੰ ਬਰਾਮਦ ਕਰ ਲਿਆ ਗਿਆ ਹੈ | ਮੁਲਜ਼ਮ ਰਾਮ ਸਿੰਘ, ਡੱਬਵਾਲੀ ਦੇ ਲੱਕੜ ਠੇਕੇਦਾਰ ਸੋਨੂੰ ਉਰਫ਼ ਕੁਲਦੀਪ ਚਾਵਲਾ ਦੇ ਟਰੈਕਟਰ 'ਤੇ ਡਰਾਈਵਰ ਵਜੋਂ ਕੰਮ ਕਰਦਾ ਸੀ | ਉਸਨੇ ਬੀਤੀ 17 ਜੂਨ, 2025 ਨੂੰ ਚੌਟਾਲਾ ਚੌਕੀ ਨੂੰ ਉਸ ਦੇ ਨਾਲ ਲੁੱਟ ਹੋਣ ਦੀ ਸੂਚਨਾ ਦਿੱਤੀ | ਉਸਨੇ ਪੁਲਿਸ ਨੂੰ ਦੱਸਿਆ ਕਿ ਉਹ ਠੇਕੇਦਾਰ ਦੇ ਸਫੇਦਾ ਲੱਕੜ ਨੂੰ ਟਰੈਕਟਰ 'ਤੇ ਲੱਦ ਕੇ ਪਲਾਈਵੁੱਡ ਫੈਕਟਰੀ ਵਿਚ ਪਹੁੰਚਾਉਣ ਗਿਆ ਸੀ | ਉੱਥੋਂ ਲੱਕੜ ਵਿਕਰੀ ਤੋਂ ਪ੍ਰਾਪਤ 38,400 ਰੁਪਏ ਦੀ ਰਕਮ ਨੂੰ ਵਾਪਸੀ ਮੌਕੇ ਪਿੰਡ ਚੌਟਾਲਾ ਨੇੜੇ ਉਸ ਤੋਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਲੁੱਟ ਲਿਆ | ਚੌਟਾਲਾ ਚੌਕੀ ਵਲੋਂ ਘਟਨਾ ਸਥਾਨ ਦੇ ਨੇੜੇ ਸਥਿਤ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ, ਜਿਸ ਵਿਚ ਲੁੱਟ-ਖੋਹ ਦਾ ਕੋਈ ਸਬੂਤ ਨਹੀਂ ਮਿਲਿਆ |
ਚੌਟਾਲਾ ਚੌਕੀ ਦੇ ਮੁਖੀ ਆਨੰਦ ਨੇ ਕਿਹਾ ਕਿ ਡੂੰਘਾਈ ਨਾਲ ਜਾਂਚ ਵਿਚ ਖੁਲਾਸਾ ਹੋਇਆ ਕਿ ਟਰੈਕਟਰ ਡਰਾਈਵਰ ਨੇ ਠੇਕੇਦਾਰ-ਕਮ-ਟਰੈਕਟਰ ਮਾਲਕ ਦੇ ਪੈਸੇ ਹੜੱਪਣ ਦੇ ਇਰਾਦੇ ਨਾਲ ਖੁਦ ਝੂਠੀ ਲੁੱਟ ਦੀ ਕਹਾਣੀ ਘੜ੍ਹੀ ਸੀ | ਉਨ੍ਹਾਂ ਕਿਹਾ ਕਿ ਟਰੈਕਟਰ ਡਰਾਈਵਰ ਰਾਮ ਸਿੰਘ ਨੂੰ ਗਿ੍ਫ਼ਤਾਰ ਕਰਕੇ ਉਸ ਤੋਂ ਝੂਠੀ ਲੁੱਟ ਦੀ ਰਕਮ ਬਰਾਮਦ ਕਰ ਲਈ ਗਈ ਹੈ | ਮੁਲਜ਼ਮ ਦੇ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 217 ਤਹਿਤ ਕਾਰਵਾਈ ਕੀਤੀ ਗਈ ਹੈ |
ਪਿਛਲੀ ਖ਼ਬਰ ਯੋਗ ਦਿਵਸ ਦੀ ਤਿਆਰੀ ਸੰਬੰਧੀ ਮੈਰਾਥਨ ਦੌੜ ਕਰਵਾਈ <br/> ਅਗਲੀ ਖ਼ਬਰ ਕਰਮਚਾਰੀਆਂ ਵਲੋਂ ਰੋਡਵੇਜ਼ ਦਾ ਚੱਕਾ ਜਾਮ, ਯਾਤਰੀ ਰਹੇ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।