ਯਮੁਨਾਨਗਰ, 20 ਜੂਨ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ, ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਭਲਾਈ ਅਤੇ ਅੰਤਯੋਦਯ, ਪ੍ਰਾਹੁਣਚਾਰੀ, ਆਰਕੀਟੈਕਚਰ ਮੰਤਰੀ ਕਿ੍ਸ਼ਨ ਕੁਮਾਰ ਬੇਦੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਕੱਤਰੇਤ ਦੇ ਆਡੀਟੋਰੀਅਮ ਵਿਖੇ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਹੋਈ | ਮੀਟਿੰਗ 'ਚ 21 ਪਹਿਲਾਂ ਤੋਂ ਨਿਰਧਾਰਤ ਸ਼ਿਕਾਇਤਾਂ ਰੱਖੀਆਂ ਗਈਆਂ, ਜਿਨ੍ਹਾਂ 'ਚੋਂ ਕੈਬਨਿਟ ਮੰਤਰੀ ਨੇ 15 ਸ਼ਿਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਕੇ ਉਨ੍ਹਾਂ ਨੂੰ ਦਾਇਰ ਕੀਤਾ, ਜਦਕਿ ਬਾਕੀ 6 ਸ਼ਿਕਾਇਤਾਂ ਨੂੰ ਅਗਲੀ ਮੀਟਿੰਗ ਤੱਕ ਹੱਲ ਕਰਨ ਦੇ ਨਿਰਦੇਸ਼ ਦਿੱਤੇ | ਕੈਬਨਿਟ ਮੰਤਰੀ ਕਿ੍ਸ਼ਨ ਕੁਮਾਰ ਬੇਦੀ ਨੇ 15 ਸ਼ਿਕਾਇਤਾਂ ਦਾ ਮੌਕੇ 'ਤੇ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ | ਇਸ ਮੌਕੇ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ, ਨਗਰ ਨਿਗਮ ਕਮਿਸ਼ਨਰ ਅਖਿਲ ਪਿਲਾਨੀ, ਐਸਪੀ ਸੁਰੇਂਦਰ ਸਿੰਘ ਭੌਰੀਆ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਰਮੇਸ਼ ਠਸਕਾ, ਨਗਰ ਨਿਗਮ ਮੇਅਰ ਸੁਮਨ ਬਾਹਮਣੀ, ਸਢੌਰਾ ਵਿਧਾਇਕ ਰੇਣੂ ਬਾਲਾ, ਵਧੀਕ ਡਿਪਟੀ ਕਮਿਸ਼ਨਰ ਨਵੀਨ ਆਹੂਜਾ, ਸੀ. ਈ. ਓ. ਜ਼ਿਲ੍ਹਾ ਪ੍ਰੀਸ਼ਦ ਵਰਿੰਦਰ ਸਿੰਘ ਢੁੱਲ, ਜਗਾਧਰੀ ਦੇ ਐਸ. ਡੀ. ਐਮ. ਸੋਨੂੰ ਰਾਮ, ਰਾਦੌਰ ਦੇ ਐਸ. ਡੀ. ਐਮ. ਨਰਿੰਦਰ ਕੁਮਾਰ, ਛਛਰੌਲੀ ਦੇ ਐਸ. ਡੀ. ਐਮ. ਰੋਹਿਤ ਕੁਮਾਰ, ਬਿਲਾਸਪੁਰ ਦੇ ਐਸ. ਡੀ. ਐਮ. ਜਸਪਾਲ ਸਿੰਘ ਗਿੱਲ, ਸੀ. ਟੀ. ਐਮ. ਪਿਊਸ਼ ਗੁਪਤਾ, ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਕਿ੍ਸ਼ਨਾ ਸਿੰਗਲਾ, ਡੀ. ਡੀ. ਪੀ. ਓ. ਨਰਿੰਦਰ ਸਿੰਘ ਅਤੇ ਡੀ. ਆਈ. ਪੀ. ਆਰ. ਡਾ. ਮਨੋਜ ਕੁਮਾਰ ਸਮੇਤ ਹੋਰ ਅਧਿਕਾਰੀ ਅਤੇ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੇ ਸਰਕਾਰੀ ਅਤੇ ਗੈਰ-ਸਰਕਾਰੀ ਮੈਂਬਰ ੰਾਜ਼ਰ ਸਨ |