24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਦਿੱਲੀ ਮੈਟਰੋ 'ਚ ਨੌਕਰੀ ਦਾ ਝਾਂਸਾ ਦੇ ਕੇ ਲੋਕਾਂ ਤੋਂ ਲੱਖਾਂ ਰੁਪਏ ਦੀ ਵਸੂਲੀ

ਅਜੀਤ ਡੈਸਕ 23-06-2025
ਡੱਬਵਾਲੀ/ਕਾਲਾਂਵਾਲੀ, 22 ਜੂਨ (ਇਕਬਾਲ ਸਿੰਘ ਸਾਂਤ/ਭੁਪਿੰਦਰ ਪੰਨੀਵਾਲੀਆ)- ਔਢਾਂ ਪੁਲਿਸ ਅਤੇ ਸਾਈਬਰ ਸੈੱਲ ਨੇ ਦਿੱਲੀ ਮੈਟਰੋ ਵਿੱਚ ਟੋਕਨ ਕਾਊਾਟਰ 'ਤੇ ਆਊਟਸੋਰਸਿੰਗ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜੱਪਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਸ਼ੁਰੂਆਤੀ ਤੌਰ 'ਤੇ ਗਰੋਹ ਹੱਥੋਂ 40 ਜਣਿਆਂ ਦੇ ਧੋਖਾਦੇਹੀ ਦਾ ਸ਼ਿਕਾਰ ਬਣਨ ਸਬੰਧੀ ਇੱਕ ਵਟਸਐਪ ਗਰੁੱਪ ਜਰੀਏ ਪੁਸ਼ਟੀ ਹੋਈ ਹੈ | ਪੀੜਤ ਕਾਨਪੁਰ, ਚਿੱਤਰਕੂਟ ਤੇ ਪਿੰਡ ਬੱਪਾਂ (ਜ਼ਿਲ੍ਹਾ ਸਿਰਸਾ) ਤੇ ਹੋਰ ਥਾਵਾਂ ਤੋਂ ਹਨ | ਪੁਲਿਸ ਨੇ ਗਰੋਹ ਦੇ ਮੈਂਬਰ ਪਵਨ ਸੁਥਾਰ ਵਾਸੀ ਬਾਰਾਸਰੀ ਨਾਥੂਸਰੀ ਚੌਪਟਾ ਨੂੰ ਗਿ੍ਫਤਾਰ ਕੀਤਾ ਹੈ ਅਤੇ ਉਸ ਤੋਂ 1.51 ਲੱਖ ਰੁਪਏ ਬਰਾਮਦ ਕੀਤੇ ਹਨ | ਇਹ ਮਾਮਲਾ ਪਿੰਡ ਬੱਪਾਂ ਦੇ ਵਸਨੀਕ ਕੇਸ਼ਵ ਪੁੱਤਰ ਚਿਰੰਜੀ ਲਾਲ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ਜਿਸ ਤੋਂ ਨੌਕਰੀ ਦੇ ਨਾਂਅ 'ਤੇ 31 ਹਜ਼ਾਰ ਰੁਪਏ ਹੜੱਪੇ ਗਏ ਸਨ | ਪੁਲਿਸ ਨੇ ਦੋ ਹੋਰ ਪੀੜਤਾਂ ਦੇ ਬਿਆਨ ਵੀ ਲਏ ਹਨ | ਜਾਣਕਾਰੀ ਅਨੁਸਾਰ ਗੈਂਗ ਦੇ ਮੈਂਬਰ ਪਵਨ, ਉਸ ਦੇ ਭਰਾ ਤੇ ਦੋ ਹੋਰਾਂ ਨੇ ਇੰਸਟਾਗ੍ਰਾਮ 'ਤੇ ਇੱਕ ਪੇਜ 'ਤੇ ਦਿੱਲੀ ਮੈਟਰੋ ਵਿੱਚ ਆਊਟ ਸੋਰਸਿੰਗ 'ਤੇ ਕਰੀਬ 40 ਹਜ਼ਾਰ ਰੁਪਏ ਮਹੀਨਾ ਤਨਖਾਹ ਵਾਲੀ ਨੌਕਰੀ ਦਾ ਝੂਠਾ ਜਾਲ ਫੈਲਾਇਆ ਸੀ | ਜਾਲ ਵਿੱਚ ਫਸੇ ਨੌਜਵਾਨਾਂ ਤੋਂ ਪੈਸੇ ਮਿਲਣ ਉਪਰੰਤ ਵਿਸ਼ਵਾਸ ਬਣਾਉਣ ਲਈ ਉਨ੍ਹਾਂ ਨੂੰ ਇੱਕ ਵਟਸਐਪ ਗਰੁੱਪ 'ਚ ਸ਼ਾਮਿਲ ਕੀਤਾ ਜਾਂਦਾ | ਇਹ ਗਰੁੱਪ ਧੋਖਾਦੇਹੀ ਦੀਆਂ ਪਰਤਾਂ ਨੂੰ ਬੇਨਕਾਬ ਕਰਨ ਦਾ ਮੁੱਖ ਸਾਧਨ ਬਣਿਆ | ਸ਼ਿਕਾਇਤਕਰਤਾ ਕੇਸਵ ਤੋਂ ਗੈਂਗ ਦੇ ਮੈਂਬਰ ਪਵਨ ਨੇ ਨੌਕਰੀ ਦਿਵਾਉਣ ਲਈ 35 ਹਜ਼ਾਰ ਰੁਪਏ ਮੰਗੇ ਸਨ | ਪੀੜਤ ਕੇਸ਼ਵ, ਦਿੱਲੀ ਵਿੱਚ ਨੌਕਰੀ ਦੇ ਲਾਲਚ ਵਿੱਚ ਧੋਖਾਦੇਹੀ ਦੇ ਜਾਲ ਵਿਚ ਫਸ ਗਿਆ | ਉਸ ਨੇ ਤੁਰੰਤ ਆਪਣੇ ਖਾਤੇ ਤੋਂ ਆਨਲਾਈਨ 11 ਹਜ਼ਾਰ ਰੁਪਏ ਤੇ ਇਕ ਹੋਰ ਦੋਸਤ ਦੇ ਖਾਤੇ ਤੋਂ 20 ਹਜ਼ਾਰ ਰੁਪਏ ਮੁਲਜਮ ਨੂੰ ਜਮ੍ਹਾ ਕਰਵਾ ਦਿੱਤੇ | ਗਰੋਹ ਨੇ ਕੇਸ਼ਵ ਨੂੰ ਵੀ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਿਲ ਕੀਤਾ, ਜਿਸਦੀ ਚੈਟ ਲਾੱਕ ਸੀ | ਜਦੋਂ ਉਸ ਨੂੰ ਨੌਕਰੀ ਨਹੀਂ ਮਿਲੀ ਤਾਂ ਉਸਨੇ ਮੁਲਜ਼ਮ ਨੂੰ ਫੋਨ ਕੀਤਾ ਪਰ ਉਸਦਾ (ਪੀੜਤ) ਨੰਬਰ ਬਲਾਕ ਕੀਤਾ ਹੋਇਆ ਮਿਲਿਆ | ਕੇਸ਼ਵ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਨੌਕਰੀ ਦੇ ਨਾਂਅ 'ਤੇ ਧੋਖਾ ਕੀਤਾ ਗਿਆ ਹੈ | ਜਦੋਂ ਉਸਨੇ ਗਰੁੱਪ ਦੇ ਹੋਰ ਲੋਕਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਨੌਕਰੀ ਦੇ ਨਾਂਅ 'ਤੇ ਰੁਪਏ ਵਸੂਲੇ ਹੋਣ ਦੀ ਗੱਲ ਆਖੀ | ਜਾਂਚ ਅਧਿਕਾਰੀ ਸਬ-ਇੰਸਪੈਕਟਰ ਅਜੇ ਬਰਾੜ ਨੇ ਕਿਹਾ ਕਿ ਮੁਲਜ਼ਮ ਪਵਨ ਸੁਥਾਰ ਨੂੰ ਨਿਆਂਇਕ ਰਿਮਾਂਡ 'ਤੇ ਸਿਰਸਾ ਜੇਲ੍ਹ ਭੇਜ ਦਿੱਤਾ ਗਿਆ ਹੈ | ਮੁਲਜ਼ਮ ਦਾ ਭਰਾ ਵਿਦੇਸ਼ ਵਿੱਚ ਹੈ, ਬਾਕੀ ਦੋ ਮੁਲਜ਼ਮਾਂ ਦੀ ਭਾਲ ਜਾਰੀ ਹੈ |
ਪਿਛਲੀ ਖ਼ਬਰ ਨਕਲੀ ਸ਼ਰਾਬ ਗਰੋਹ ਦਾ ਸਰਗਨਾ ਪੁਲਿਸ ਵਲੋਂ ਗਿ੍ਫ਼ਤਾਰ ਅਗਲੀ ਖ਼ਬਰ 24 ਪੇਟੀ ਸ਼ਰਾਬ ਤੇ ਬੋਲੈਰੋ ਕੈਂਪਰ ਸਮੇਤ ਦੋ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।