ਕਾਲਾਂਵਾਲੀ/ਸਿਰਸਾ, 22 ਜੂਨ (ਭੁਪਿੰਦਰ ਪੰਨੀਵਾਲੀਆ)- ਨਗਰ ਪਾਲਿਕਾ ਕਾਲਾਂਵਾਲੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਲੜ ਰਹੇ ਕਾਂਗਰਸ ਸਮਰਥਿਤ ਉਮੀਦਵਾਰ ਮਹੇਸ਼ ਕੁਮਾਰ ਝੋਰੜ ਵੱਲੋਂ ਵਾਰਡ ਨੰਬਰ 12 ਜੰਗੀਰ ਸਿੰਘ ਕਲੌਨੀ ਵਿੱਚ ਰਣਜੀਤ ਪੇਂਟਰ ਦੀ ਦੁਕਾਨ 'ਤੇ ਇੱਕ ਚੋਣ ਜਲਸਾ ਕੀਤਾ ਗਿਆ | ਵਾਰਡ ਵਾਸੀਆਂ ਵੱਲੋਂ ਮਹੇਸ਼ ਕੁਮਾਰ ਝੋਰੜ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦੇ ਮਹੇਸ਼ ਝੋਰੜ ਨੇ ਕਿਹਾ ਕਿ ਲੋਕ ਹੁਣ ਭਾਜਪਾ ਦੇ ਜੁਮਲਿਆਂ 'ਤੇ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਪਿਛਲੇ ਗਿਆਰਾਂ ਸਾਲਾਂ ਵਿੱਚ ਉਹਨਾਂ ਨੂੰ ਸਿਰਫ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਉਹ ਮੰਡੀ ਕਾਲਾਂਵਾਲੀ ਦੇ ਕੌਂਸਲਰ ਰਹਿ ਚੁਕੇ ਹਨ ਜਿਸ ਕਾਰਨ ਉਹ ਸਥਾਨਕ ਲੋਕਾਂ ਦੀਆ ਸਮੱਸਿਆਵਾਂ ਤੋਂ ਚੰਗੀ ਤਰਾਂ ਜਾਣੂ ਹਨ | ਉਹਨਾਂ ਕਿਹਾ ਕਿ ਉਹ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ | ਇਸ ਮੌਕੇ ਪ੍ਰਧਾਨ ਜਗਤਾਰ ਸਿੰਘ, ਕਰਮਜੀਤ ਸਿੰਘ ਧੰਜਲ, ਬਲਵੀਰ ਸਿੰਘ ਗੁਦਰਾਣਾ, ਪ੍ਰਕਾਸ਼ ਸਿੰਘ ਮਕੈਨਿਕ, ਦਿਲਪ੍ਰੀਤ ਸਿੰਘ, ਜੱਗਾ ਰਾਮ ਪਿਪਲੀ, ਪ੍ਰਕਾਸ਼ ਪੇਂਟਰ ਤੇ ਰਾਜੂ ਸਿੰਘ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ |