25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

1 ਕਿੱਲੋ 313 ਗ੍ਰਾਮ ਅਫ਼ੀਮ ਬਰਾਮਦਗੀ ਦੇ ਮਾਮਲੇ 'ਚ ਤਸਕਰ ਗਿ੍ਫ਼ਤਾਰ <br/>

ਅਫ਼ੀਮ ਸਪਲਾਈ ਦਾ ਦੋਸ਼ੀ ਪੁਲਿਸ ਗਿ੍ਫ਼ਤ 'ਚ | ਤਸਵੀਰ : ਓ.ਪੀ. ਸੈਣੀ <br/> 23-06-2025
ਗੂਹਲਾ ਚੀਕਾ/ਕੈਥਲ, 22 ਜੂਨ (ਓ.ਪੀ. ਸੈਣੀ)- ਐਸ.ਪੀ. ਆਸਥਾ ਮੋਦੀ ਦੇ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਦੀ ਜੜ ਤੱਕ ਪਹੁੰਚ ਕੇ ਤੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਦੇ ਹੋਏ 1 ਕਿੱਲੋ 313 ਗ੍ਰਾਮ ਅਫ਼ੀਮ ਬਰਾਮਦਗੀ ਦੇ ਮਾਮਲੇ 'ਚ ਅਫ਼ੀਮ ਸਪਲਾਇਰ ਦੋਸ਼ੀ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਬੁਲਾਰੇ ਨੇ ਦੱਸਿਆ ਕਿ 20/21 ਜੂਨ ਦੀ ਰਾਤ ਨੂੰ ਕਕੌਤ ਨਹਿਰ ਦੇ ਪੁਲ ਨੇੜੇ ਨਾਕਾਬੰਦੀ ਦੌਰਾਨ, ਐਂਟੀ ਵਹੀਕਲ ਥੈਫਟ ਸਟਾਫ਼ ਇੰਚਾਰਜ ਐਸ.ਆਈ. ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਐਸ.ਆਈ. ਜੈ ਭਗਵਾਨ ਦੀ ਟੀਮ ਨੇ ਪਿੰਡ ਕਕੌਤ ਦੇ ਰਹਿਣ ਵਾਲੇ ਨਸ਼ਾ ਤਸਕਰਾਂ ਸਾਹਿਲ ਤੇ ਪ੍ਰਕਾਸ਼ ਨੂੰ 1 ਕਿੱਲੋ 313 ਗ੍ਰਾਮ ਅਫ਼ੀਮ ਸਮੇਤ ਗਿ੍ਫ਼ਤਾਰ ਕੀਤਾ | ਦੋਵਾਂ ਮੁਲਜ਼ਮਾਂ ਵਿਰੁੱਧ ਥਾਣਾ ਪੁੰਡਰੀ 'ਚ ਕੇਸ ਦਰਜ ਕੀਤਾ ਗਿਆ ਸੀ ਤੇ ਏ.ਐਸ.ਆਈ. ਅਸ਼ੋਕ ਕੁਮਾਰ ਨੇ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਸੀ | ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਇਹ ਅਫ਼ੀਮ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਪਿੰਡ ਦੇ ਮੁਕੇਸ਼ ਉਰਫ਼ ਕਾਲਾ ਨੇ ਉਪਲਬਧ ਕਰਵਾਈ ਸੀ | ਐਸ.ਆਈ. ਸ਼ੁਭਕਰਨ, ਏ.ਐਸ.ਆਈ. ਅਸ਼ੋਕ ਕੁਮਾਰ, ਏ.ਐਸ.ਆਈ. ਜਸਮੇਰ ਸਿੰਘ ਦੀ ਟੀਮ ਵਲੋਂ ਕੀਤੀ ਗਈ ਤੇਜ਼ ਕਾਰਵਾਈ ਦੌਰਾਨ, ਦੋਸ਼ੀ ਮੁਕੇਸ਼ ਉਰਫ਼ ਕਾਲਾ ਵਾਸੀ ਕਕੌਤ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ | ਦੋਸੀ ਮੁਕੇਸ਼ ਨੂੰ ਐਤਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਪਿੰਡ ਖੈਰੇਕਾਂ ਸਥਿਤ ਬਾਇਓ ਫਰਟੀਲਾਈਜ਼ਰ ਫੈਕਟਰੀ 'ਤੇ ਸੀ.ਐਮ. ਫਲਾਈਾਗ ਦਾ ਛਾਪਾ <br/> ਅਗਲੀ ਖ਼ਬਰ ਜੰਗੀਰ ਕਾਲੋਨੀ ਵਾਸੀਆਂ ਨੇ ਦਿੱਤਾ ਮਹੇਸ਼ ਕੁਮਾਰ ਝੋਰੜ ਨੂੰ ਸਮਰਥਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।