25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਪਿੰਡ ਖੈਰੇਕਾਂ ਸਥਿਤ ਬਾਇਓ ਫਰਟੀਲਾਈਜ਼ਰ ਫੈਕਟਰੀ 'ਤੇ ਸੀ.ਐਮ. ਫਲਾਈਾਗ ਦਾ ਛਾਪਾ <br/>

ਸੀ.ਐਮ. ਫਲਾਈਾਗ ਟੀਮ ਜਾਂਚ ਦੌਰਾਨ | ਤਸਵੀਰ : ਪੰਨੀਵਾਲੀਆ <br/> 23-06-2025
ਸਿਰਸਾ, 22 ਜੂਨ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਨੇੜਲੇ ਪਿੰਡ ਖੈਰੇਕਾਂ 'ਚ ਚੱਲ ਰਹੀ ਬਾਇਓ ਫਰਟੀਲਾਈਜ਼ਰ ਫੈਕਟਰੀ 'ਤੇ ਅੱਜ ਸੀ.ਐਮ. ਫਲਾਈਾਗ ਨੇ ਛਾਪਾ ਮਾਰਿਆ | ਛਾਪੇ ਦੌਰਾਨ ਕਈ ਮਿਆਦ ਪੁਗਾ ਚੁੱਕੀਆਂ ਚੀਜ਼ਾਂ ਮਿਲੀਆਂ, ਜਿਨ੍ਹਾਂ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਮੂਨੇ ਭਰੇ ਗਏ | ਦੂਜੇ ਪਾਸੇ ਫੈਕਟਰੀ ਸੰਚਾਲਕ ਨੇ ਇਸ ਕਾਰਵਾਈ ਨੂੰ ਰੂਟੀਨ ਦੀ ਜਾਂਚ ਦੱਸਿਆ ਹੈ ਤੇ ਫੈਕਟਰੀ ਵਿੱਚ ਸਭ ਕੁਝ ਨਿਯਮਾਂ ਅਨੁਸਾਰ ਚੱਲਣ ਦੀ ਗੱਲ ਕਹੀ ਹੈ | ਛਾਪੇ ਦੌਰਾਨ ਜ਼ਿਲ੍ਹਾ ਖੇਤੀਬਾੜੀ ਦੇ ਅਧਿਕਾਰੀ ਵੀ ਸ਼ਾਮਲ ਰਹੇ | ਛਾਪੇ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਤੀਬਾੜੀ ਦੇ ਡਿਪਟੀ ਡਾਇਰੈਕਟਰ (ਡੀ.ਡੀ.ਏ.) ਡਾ. ਸੁਖਦੇਵ ਸਿੰਘ ਕੰਬੋਜ ਨੇ ਦੱਸਿਆ ਕਿ ਫੈਕਟਰੀ ਸੰਚਾਲਕ ਵਲੋਂ ਫਰਟੀਲਾਈਜ਼ਰ ਬਣਾਉਣ ਲਈ ਸਰਕਾਰ ਤੋਂ ਲਾਈਸੈਂਸ ਲਿਆ ਹੋਇਆ ਹੈ | ਉਹ ਕਹਿੜੀ-ਕਹਿੜੀ ਚੀਜ਼ ਬਣਾਉਂਦਾ ਹੈ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਨਮੂਨਿਆਂ ਦੀ ਜਾਂਚ ਮਗਰੋਂ ਹੀ ਇਹ ਪਤਾ ਲਗ ਸਕੇਗਾ ਕਿ ਅਸਲੀ ਕੀ ਹੈ ਤੇ ਨਕਲੀ ਕੀ ਹੈ | ਉਧਰ ਫੈਕਟਰੀ ਸੰਚਾਲਕ ਨੇ ਕਿਹਾ ਕਿ ਉਨ੍ਹਾਂ ਦੇ ਪ੍ਰੋਡਕਟ ਨਿਯਮਾਂ ਅਨੁਸਾਰ ਹਨ ਤੇ ਕਿਸੇ ਵੀ ਤਰ੍ਹਾਂ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ | ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਨਮੂਨੇ ਭਰੇ ਗਏ ਹਨ ਅਤੇ ਇਨ੍ਹਾਂ ਨਮੂਨਿਆਂ ਦੀ ਰਿਪੋਰਟ ਮਿਲਣ ਮਗਰੋਂ ਹੀ ਇਨ੍ਹਾਂ ਦੇ ਮਿਆਰ ਬਾਰੇ ਪਤਾ ਲੱਗ ਜਾਵੇਗਾ |

ਪਿਛਲੀ ਖ਼ਬਰ ਨਕਲੀ ਸ਼ਰਾਬ ਗਰੋਹ ਦਾ ਸਰਗਨਾ ਪੁਲਿਸ ਵਲੋਂ ਗਿ੍ਫ਼ਤਾਰ ਅਗਲੀ ਖ਼ਬਰ 1 ਕਿੱਲੋ 313 ਗ੍ਰਾਮ ਅਫ਼ੀਮ ਬਰਾਮਦਗੀ ਦੇ ਮਾਮਲੇ 'ਚ ਤਸਕਰ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।