25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਨਕਲੀ ਸ਼ਰਾਬ ਗਰੋਹ ਦਾ ਸਰਗਨਾ ਪੁਲਿਸ ਵਲੋਂ ਗਿ੍ਫ਼ਤਾਰ

ਅਜੀਤ ਡੈਸਕ 23-06-2025
ਸਿਰਸਾ, 22 ਜੂਨ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਸੀ.ਆਈ.ਏ. ਥਾਣਾ ਪੁਲਿਸ ਨੇ ਕਤਲ, ਲੁੱਟਾਂ ਖੋਹਾਂ ਤੇ ਨਕਲੀ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਬਣਾਉਣ ਅਤੇ ਸਪਲਾਈ ਕਰਨ ਵਿੱਚ ਸ਼ਾਮਲ ਅੰਤਰਰਾਜੀ ਗਰੋਹ ਦੇ ਇੱਕ ਮੁੱਖ ਸਰਗਨਾ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਇੰਦਰਜੀਤ ਉਰਫ਼ ਇੰਦਰ ਪੁੱਤਰ ਦਿਲਬਾਗ ਸਿੰਘ ਵਾਸੀ ਮੇਹੂਵਾਲਾ ਹਾਲ ਵਾਸੀ ਭੱਟੂਕਲਾਂ ਵਜੋਂ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਥਾਣਾ ਇੰਚਾਰਜ ਪ੍ਰੇਮ ਕੁਮਾਰ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਸਿਰਸਾ ਦੇ ਨਾਥੂਸਰੀ ਚੌਪਟਾ ਥਾਣੇ 'ਚ ਮੁਲਜ਼ਮ ਇਕ ਕੇਸ ਦਰਜ ਹੋਇਆ ਸੀ, ਜਿਸ ਦੀ ਜਾਂਚ ਕਰਦਿਆਂ ਉਕਤ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਗਿਆ | ਗਿ੍ਫ਼ਤਾਰ ਕਰਨ ਮਗਰੋਂ ਕੀਤੀ ਗਈ ਜਾਂਚ ਪੜਤਾਲ ਵਿੱਚ ਪਤਾ ਲਗਿਆ ਕਿ ਮੁਲਜ਼ਮ ਕਤਲ, ਲੁੱਟਾਂ ਖੋਹਾਂ ਤੇ ਨਕਲੀ ਸ਼ਰਾਬ ਦੇ ਕਰੋਬਾਰ ਨਾਲ ਜੁੜਿਆ ਹੋਇਆ ਇਕ ਵੱਡਾ ਅਪਰਾਧੀ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪੈਟਰੋਲ ਪੰਪ ਤੋਂ 60 ਲੱਖ ਦੀ ਲੁੱਟ ਤੋਂ ਇਲਾਵਾ ਉਸ ਵਿਰੁੱਧ ਰਾਜਸਥਾਨ ਦੇ ਭੱਟੂਕਲਾਂ, ਹਨੂੰਮਾਨਗੜ੍ਹ ਤੇ ਬੀਕਾਨੇਰ ਜ਼ਿਲਿ੍ਹਆਂ ਵਿੱਚ ਕਤਲ, ਡਕੈਤੀ, ਗੈਂਗਵਾਰ ਵਰਗੇ ਗੰਭੀਰ ਅਪਰਾਧਾਂ ਦੇ 8 ਤੋਂ ਵੱਧ ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ ਦੋਸ਼ੀ ਤੋਂ ਪੁਲਿਸ ਹਿਰਾਸਤ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਬਰਗਾੜੀ ਵਿਖੇ ਗੁਰਮਿਤ ਸਿਖਲਾਈ ਕੈਂਪ ਲਾਇਆ ਅਗਲੀ ਖ਼ਬਰ ਪਿੰਡ ਖੈਰੇਕਾਂ ਸਥਿਤ ਬਾਇਓ ਫਰਟੀਲਾਈਜ਼ਰ ਫੈਕਟਰੀ 'ਤੇ ਸੀ.ਐਮ. ਫਲਾਈਾਗ ਦਾ ਛਾਪਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।