24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪ੍ਰਵਾਸੀ ਔਰਤ ਤੋਂ ਮੋਬਾਈਲ ਖੋਹਿਆ

ਚੁਗਿੱਟੀ/ਜੰਡੂ ਸਿੰਘਾ, 24 ਨਵੰਬਰ (ਨਰਿੰਦਰ ਲਾਗੂ)-ਸਥਾਨਕ ਸੂਰੀਆ ਐਨਕਲੇਵ ਮੋੜ ’ਤੇ ਅੱਜ ਉਸ ਸਮੇਂ ਦਹਿਸ਼ਤ ਵਾਲਾ ਮਹੌਲ ਬਣ ਗਿਆ ਜਦੋਂ ਰਾਹ ਜਾਂਦੀ ਇੱਕ ਪ੍ਰਵਾਸੀ ਔਰਤ ਤੋਂ ਐਕਟਿਵਾ ਸਵਾਰ 2 ਅਣਪਛਾਤੇ ਵਿਅਕਤੀ ਉਸਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਔਰਤ ਇਸ ਵਾਰਦਾਤ ਸਮੇਂ ਚੁਗਿੱਟੀ ਫਲਾਈਓਵਰ ਵੱਲ ਨੂੰ ਜਾ ਰਹੀ ਸੀ ਕਿ ਇਸੇ ਦੌਰਾਨ ਜਦੋਂ ਉਹ ਸੂਰੀਆ ਐਨਕਲੇਵ ਦੇ ਨਜ਼ਦੀਕ ਪਹੁੰਚੀ ਤਾਂ ਉਸ ਕੋਲ ਆ ਕੇ ਰੁਕੇ ਅਣਪਛਾਤੇ 2 ਵਿਅਕਤੀ ਜੋ ਕਿ ਐਕਟਿਵਾ ’ਤੇ ਸਵਾਰ ਸਨ, ਉਸ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ।

ਅਜੀਤ ਡੈਸਕ 25-11-2026
ਚੁਗਿੱਟੀ/ਜੰਡੂ ਸਿੰਘਾ, 24 ਨਵੰਬਰ (ਨਰਿੰਦਰ ਲਾਗੂ)-ਸਥਾਨਕ ਸੂਰੀਆ ਐਨਕਲੇਵ ਮੋੜ ’ਤੇ ਅੱਜ ਉਸ ਸਮੇਂ ਦਹਿਸ਼ਤ ਵਾਲਾ ਮਹੌਲ ਬਣ ਗਿਆ ਜਦੋਂ ਰਾਹ ਜਾਂਦੀ ਇੱਕ ਪ੍ਰਵਾਸੀ ਔਰਤ ਤੋਂ ਐਕਟਿਵਾ ਸਵਾਰ 2 ਅਣਪਛਾਤੇ ਵਿਅਕਤੀ ਉਸਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਔਰਤ ਇਸ ਵਾਰਦਾਤ ਸਮੇਂ ਚੁਗਿੱਟੀ ਫਲਾਈਓਵਰ ਵੱਲ ਨੂੰ ਜਾ ਰਹੀ ਸੀ ਕਿ ਇਸੇ ਦੌਰਾਨ ਜਦੋਂ ਉਹ ਸੂਰੀਆ ਐਨਕਲੇਵ ਦੇ ਨਜ਼ਦੀਕ ਪਹੁੰਚੀ ਤਾਂ ਉਸ ਕੋਲ ਆ ਕੇ ਰੁਕੇ ਅਣਪਛਾਤੇ 2 ਵਿਅਕਤੀ ਜੋ ਕਿ ਐਕਟਿਵਾ ’ਤੇ ਸਵਾਰ ਸਨ, ਉਸ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਉਧਰ ਜਦੋਂ ਇਸ ਸੰਬੰਧੀ ਡਿਊਟੀ ਅਫ਼ਸਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਇਸ ਸਬੰਧੀ ਉਨ੍ਹਾਂ ਕੋਲ ਕੋਈ ਇਤਲਾਹ ਨਹੀਂ ਪਹੁੰਚੀ। ਖ਼ਬਰ ਲਿਖੇ ਜਾਣ ਤੱਕ ਪੀੜਤ ਔਰਤ ਦੀ ਪਛਾਣ ਬਾਰੇ ਪਤਾ ਨਹੀਂ ਲੱਗ ਸਕਿਆ।
ਪਿਛਲੀ ਖ਼ਬਰ ਗੁ. ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਤੇ ਦਿੱਲੀ ਦੇ ਅਕਾਲੀ ਆਗੂ ਅਗਲੀ ਖ਼ਬਰ ਗੂਹਲਾ ਚੀਕਾ ’ਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।