02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੀਂਹ ਕਾਰਨ ਪੱਕਾ ਸ਼ਹੀਦਾਂ, ਕਾਲਾਂਵਾਲੀ ਤੇ ਖਤਰਾਵਾਂ 'ਚ ਮਕਾਨਾਂ ਦੀਆਂ ਛੱਤਾਂ ਡਿੱਗੀਆਂ <br/>

ਪਿੰਡ ਪੱਕਾ ਸ਼ਹੀਦਾਂ ਤੇ ਪਿੰਡ ਖਤਰਾਵਾਂ ਵਿੱਚ ਡਿੱਗੀਆਂ ਮਕਾਨ ਦੀਆਂ ਛੱਤਾਂ ਅਤੇ ਜਾਣਕਾਰੀ ਦਿੰਦੇ ਪੀੜਤ ਪਰਿਵਾਰ ਦੇ ਮੈਂਬਰ | ਤਸਵੀਰਾਂ : ਪੰਨੀਵਾਲੀਆ <br/> 02-09-2025
ਕਾਲਾਂਵਾਲੀ/ਸਿਰਸਾ, 1 ਸਤੰਬਰ (ਭੁਪਿੰਦਰ ਪੰਨੀਵਾਲੀਆ)- ਮੀਂਹ ਕਾਰਨ ਬੀਤੀ ਰਾਤ ਨੂੰ ਪਿੰਡ ਪੱਕਾ ਸ਼ਹੀਦਾਂ ਵਿੱਚ ਇੱਕ ਘਰ ਦੇ ਦੋ ਕਮਰਿਆਂ ਦੀ ਛੱਤ ਡਿੱਗਣ ਨਾਲ ਇੱਕ ਕਮਰੇ ਵਿੱਚ ਸੌਂ ਰਹੇ ਇੱਕ ਪਰਿਵਾਰ ਦੇ ਪੰਜ ਮੈਂਬਰ ਜ਼ਖਮੀ ਹੋ ਗਏ | ਜ਼ਖਮੀਆਂ ਨੂੰ ਪਿੰਡ ਦੇ ਸਰਪੰਚ ਬਲਬੀਰ ਸਿੰਘ ਅਤੇ ਸਹਾਰਾ ਕਲੱਬ ਕਾਲਾਂਵਾਲੀ ਦੀ ਮਦਦ ਨਾਲ ਕਾਲਾਂਵਾਲੀ ਸੀ.ਐਚ.ਸੀ. ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਜ਼ਖਮੀਆਂ ਵਿੱਚ ਗੁਰਸੇਵਕ ਸਿੰਘ, ਉਸਦੀ ਪਤਨੀ ਤੇ ਪੁੱਤਰ ਮਹਿਕਦੀਪ ਸਿੰਘ, ਮਨਜੋਤ ਸਿੰਘ ਅਤੇ ਧੀ ਹਰਪ੍ਰੀਤ ਕੌਰ ਸ਼ਾਮਲ ਹਨ | ਇਸੇ ਤਰ੍ਹਾਂ ਪਿੰਡ ਪੱਕਾ ਸ਼ਹੀਦਾਂ ਵਿੱਚ ਅਵਤਾਰ ਸਿੰਘ ਦੇ ਘਰ ਦੇ ਇੱਕ ਕਮਰੇ ਦੀ ਛੱਤ ਡਿੱਗ ਗਈ | ਇਤਫ਼ਾਕ ਨਾਲ ਉਸ ਸਮੇਂ ਕਮਰੇ ਵਿੱਚ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ | ਛੱਤ ਡਿੱਗਣ ਕਾਰਨ ਕਮਰੇ ਵਿੱਚ ਪਿਆ ਕੀਮਤੀ ਸਾਮਾਨ ਟੁੱਟ ਗਿਆ ਅਤੇ ਤਬਾਹ ਹੋ ਗਿਆ | ਇਸੇ ਤਰ੍ਹਾਂ ਪਿੰਡ ਖਤਰਾਵਾਂ ਵਿੱਚ ਬੂਟਾ ਸਿੰਘ ਦੇ ਘਰ ਦੀ ਛੱਤ ਡਿੱਗਣ ਕਾਰਨ ਘਰ ਵਿੱਚ ਪਿਆ ਕੀਮਤੀ ਸਮਾਨ ਟੁੱਟ ਗਿਆ ਤੇ ਤਬਾਹ ਹੋ ਗਿਆ | ਬੂਟਾ ਸਿੰਘ ਨੇ ਦੱਸਿਆ ਕਿ ਸਾਰੇ ਮੈਂਬਰ ਰਾਤ ਨੂੰ ਇੱਕੋ ਕਮਰੇ ਵਿੱਚ ਸੁੱਤੇ ਪਏ ਸਨ, ਜਦੋਂ ਸਵੇਰੇ ਪਰਿਵਾਰਕ ਮੈਂਬਰ ਕਮਰੇ ਤੋਂ ਬਾਹਰ ਸਨ ਤਾਂ ਕਮਰੇ ਦੀ ਛੱਤ ਅਚਾਨਕ ਡਿੱਗ ਗਈ | ਇਤਫ਼ਾਕ ਨਾਲ ਉਸ ਸਮੇਂ ਕਮਰੇ ਵਿੱਚ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ | ਛੱਤ ਡਿੱਗਣ ਕਾਰਨ ਕਮਰੇ ਵਿੱਚ ਪਿਆ ਕੀਮਤੀ ਸਮਾਨ ਟੁੱਟ ਗਿਆ | ਇਸੇ ਤਰ੍ਹਾਂ ਕਾਲਾਂਵਾਲੀ ਦੇ ਵਾਰਡ ਚਾਰ ਵਿੱਚ, ਗਲੀ ਮਸਜਿਦ ਵਾਲੀ ਵਿੱਚ, ਕੇਵਲ ਕੁਮਾਰ ਦੇ ਘਰ ਦੀ ਛੱਤ ਡਿੱਗ ਗਈ ਪਰ ਕਮਰੇ ਵਿੱਚ ਬੈਠੀ ਔਰਤ ਤੇ ਉਸਦੇ ਬੱਚੇ ਵਾਲ-ਵਾਲ ਬਚ ਗਏ | ਕੇਵਲ ਕੁਮਾਰ ਨੇ ਦੱਸਿਆ ਕਿ ਸੋਮਵਾਰ ਨੂੰ ਉਸਦੀ ਪਤਨੀ, ਦੋ ਬੱਚੇ ਤੇ ਪੰਜ ਬੱਚੇ ਉਸਦੇ ਛੋਟੇ ਭਰਾ ਦੇ ਕਮਰੇ ਵਿੱਚ ਬੈਠੇ ਸਨ ਜਦੋਂ ਕਮਰੇ ਦੇ ਇੱਕ ਪਾਸੇ ਦੀ ਛੱਤ ਡਿੱਗ ਗਈ, ਜਿਸ ਕਾਰਨ ਉਹ ਸਾਰੇ ਇੱਕੋ ਸਮੇਂ ਕਮਰੇ ਵਿੱਚੋਂ ਬਾਹਰ ਆ ਗਏ, ਜਿਸ ਤੋਂ ਬਾਅਦ ਦੂਜੇ ਪਾਸੇ ਦੀ ਛੱਤ ਵੀ ਡਿੱਗ ਗਈ | ਹਾਦਸੇ ਵਿੱਚ ਕਮਰੇ ਵਿੱਚ ਪਿਆ ਟੀ.ਵੀ., ਕੂਲਰ, ਬੈੱਡ ਅਤੇ ਹੋਰ ਕੀਮਤੀ ਸਾਮਾਨ ਤਬਾਹ ਹੋ ਗਿਆ |

ਪਿਛਲੀ ਖ਼ਬਰ ਸ਼ਰਾਬ ਠੇਕੇ ਦੇ ਕਰਿੰਦੇ 'ਤੇ ਚਾਕੂ ਤੇ ਹਾਕੀ ਨਾਲ ਹਮਲਾ <br/> ਅਗਲੀ ਖ਼ਬਰ Ajit Rate List

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।