26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੰਦੀਪ ਅਰੋੜਾ ਰਤੀਆ ਦਾ 'ਡਾਕਟਰ ਸਰਵਪੱਲੀ ਰਾਧਾਕਿ੍ਸ਼ਨਨ ਅਧਿਆਪਕ' ਪੁਰਸਕਾਰ ਨਾਲ ਸਨਮਾਨ <br/>

ਵਾਇਸ ਪਿ੍ੰਸੀਪਲ ਸੰਦੀਪ ਅਰੋੜਾ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ | ਤਸਵੀਰ : ਬੇਅੰਤ ਕੌਰ ਮੰਡੇਰ<br/> 03-09-2025

ਰਤੀਆ, 2 ਸਤੰਬਰ (ਬੇਅੰਤ ਕੌਰ ਮੰਡੇਰ)- ਯੁਵਾ ਜਾਗਿ੍ਤੀ ਅਤੇ ਜਨ ਕਲਿਆਣ ਮਿਸ਼ਨ ਟਰੱਸਟ ਨੇ ਜੌਹਰੀ ਵਾਲਾ ਦੇ ਪ੍ਰਾਚੀਨ ਹਨੂੰਮਾਨ ਨਰਸਿੰਘ ਮੰਦਰ ਵਿਖੇ ਡਾਕਟਰ ਸਰਵਪੱਲੀ ਰਾਧਾਕਿ੍ਸ਼ਨਨ ਦੇ ਜਨਮ ਦਿਵਸ 'ਤੇ ਅਧਿਆਪਕ ਸਨਮਾਨ ਪ੍ਰੋਗਰਾਮ ਦਾ ਆਯੋਜਨ ਕੀਤਾ | ਜੌਹਰੀ ਮੰਦਰ ਦੇ ਮਹੰਤ ਚਰਨ ਦਾਸ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਵਿਚ ਰਤੀਆ ਦੇ ਪੀ.ਐਲ. ਜਿੰਦਲ ਕਾਨਵੈਂਟ ਸਕੂਲ ਦੇ ਵਾਈਸ ਪਿ੍ੰਸੀਪਲ ਸੰਦੀਪ ਅਰੋੜਾ, ਜੋ ਪਿਛਲੇ 18 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿਚ ਸੇਵਾ ਨਿਭਾ ਰਹੇ ਹਨ, ਨੂੰ 'ਡਾਕਟਰ ਸਰਵਪੱਲੀ ਰਾਧਾਕਿ੍ਸ਼ਨਨ ਅਧਿਆਪਕ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ | ਇਹ ਪੁਰਸਕਾਰ ਭਿਵਾਨੀ-ਮਹੇਂਦਰਗੜ੍ਹ ਦੇ ਸੰਸਦ ਮੈਂਬਰ ਚੌਧਰੀ ਧਰਮਵੀਰ ਸਿੰਘ, ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਦੇ ਚੇਅਰਮੈਨ ਡਾ. ਪਵਨ ਕੁਮਾਰ, ਡਿਪਟੀ ਡੀ.ਈ.ਓ. ਸ਼ਿਵ ਕੁਮਾਰ, ਵਿਸ਼ੇਸ਼ ਮਹਿਮਾਨ ਹਰਿਆਣਾ ਰਾਜ ਬੁਲਾਰਾ ਨੇਹਾ ਧਵਨ, ਮਹਾਤਮਾ ਜਯੋਤੀਬਾ ਫੂਲੇ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਰਮੇਸ਼ ਸੈਣੀ ਅਤੇ ਹੋਰ ਪਤਵੰਤਿਆਂ ਨੇ ਦਿੱਤਾ | ਜ਼ਿਕਰਯੋਗ ਹੈ ਕਿ ਵਾਈਸ ਪਿ੍ੰਸੀਪਲ ਸੰਦੀਪ ਅਰੋੜਾ ਪਿਛਲੇ 18 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿਚ ਸੇਵਾਵਾਂ ਨਿਭਾਅ ਰਹੇ ਹਨ ਅਤੇ ਪਹਿਲਾਂ ਹੀ ਵੱਖ-ਵੱਖ ਸੰਸਥਾਵਾਂ ਤੋਂ ਸਨਮਾਨ ਪ੍ਰਾਪਤ ਕਰ ਚੁੱਕੇ ਹਨ | ਸਕੂਲ ਮੈਨੇਜਿੰਗ ਡਾਇਰੈਕਟਰ ਤਰਸੇਮ ਜਿੰਦਲ, ਮੋਹਨ ਜੈਨ, ਪਿ੍ੰਸੀਪਲ ਮੋਨਾ ਤਨੇਜਾ ਨੇ ਵਾਈਸ ਪਿ੍ੰਸੀਪਲ ਸੰਦੀਪ ਅਰੋੜਾ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਨਵੀਨ ਜਿੰਦਲ ਫਾਊਾਡੇਸ਼ਨ ਨੇ 258 ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ: ਧਰਮਵੀਰ ਸਿੰਘ <br/> ਅਗਲੀ ਖ਼ਬਰ ਭਾਜਪਾ ਆਗੂਆਂ ਤੇ ਵਰਕਰਾਂ ਨੇ ਰਾਹੁਲ ਗਾਂਧੀ ਦਾ ਸਾੜਿਆ ਪੁਤਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।