16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸਫ਼ਾਈ ਤੇ ਸਵੱਛਤਾ 'ਤੇ ਧਿਆਨ ਦਿੱਤਾ ਜਾਵੇ ਕਿਉਂਕਿ ਸਾਨੂੰ ਸਾਰਾ ਦੇਸ਼ ਸਾਫ਼ ਸੁਥਰਾ ਬਣਾਉਣਾ ਹੈ: ਕੇਂਦਰੀ ਮੰਤਰੀ ਮਨੋਹਰ ਲਾਲ

ਅਜੀਤ ਡੈਸਕ 04-09-2025
ਕਰਨਾਲ, 3 ਸਤੰਬਰ (ਗੁਰਮੀਤ ਸਿੰਘ ਸੱਗੂ)- ਕੇਂਦਰੀ ਊਰਜਾ, ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਮਨੋਹਰ ਲਾਲ ਅਖਿਲ ਭਾਰਤੀ ਮਹਾਂਪੌਰ ਪ੍ਰੀਸ਼ਦ ਦੀ 53ਵੀਂ ਆਮ ਸਭਾ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਆਪਣੇ ਸੰਬੋਧਨ 'ਚ ਕਿਹਾ ਕਿ ਸਾਨੂੰ ਸਫਾਈ ਤੇ ਸਵੱਛਤਾ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜਦੋਂ ਤੱਕ ਸਾਰਾ ਦੇਸ਼ ਸਾਫ਼ ਨਹੀਂ ਹੁੰਦਾ, ਅਸੀਂ ਨਹੀਂ ਕਹਿ ਸਕਦੇ ਕਿ ਭਾਰਤ ਨੇ ਸਵੱਛਤਾ 'ਚ ਕਾਮਯਾਬੀ ਹਾਸਲ ਕੀਤੀ ਹੈ | ਉਨ੍ਹਾਂ ਸਾਰੇ ਮੇਅਰਾਂ ਨੂੰ ਅਪੀਲ ਕੀਤੀ ਕਿ ਉਹ ਕੌਂਸਲਰਾਂ ਦੇ ਨਾਲ ਮਿਲ ਕੇ ਟੀਮ ਵਜੋਂ ਕੰਮ ਕਰਨ ਤੇ ਕਿਸੇ ਵੀ ਪੱਖਪਾਤ ਤੋਂ ਬਿਨਾਂ ਜ਼ਿੰਮੇਵਾਰੀ ਨਾਲ ਸ਼ਹਿਰਾਂ ਨੂੰ ਸਾਫ਼ ਤੇ ਸੁਥਰਾ ਬਣਾਇਆ ਜਾਵੇ | ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਤੋਂ ਬਾਅਦ ਤੀਜੀ ਸਰਕਾਰ ਸਥਾਨਕ ਸਰਕਾਰ ਹੁੰਦੀ ਹੈ | ਦੇਸ਼ 'ਚ 5020 ਸ਼ਹਿਰ ਹਨ ਅਤੇ ਸ਼ਹਿਰੀਕਰਨ ਤੇਜ਼ੀ ਨਾਲ ਵਧ ਰਿਹਾ ਹੈ | 1970 'ਚ ਸਿਰਫ਼ 20 ਫ਼ੀਸਦੀ ਆਬਾਦੀ ਸ਼ਹਿਰੀ ਸੀ, ਜੋ ਹੁਣ 35 ਫ਼ੀਸਦੀ ਹੋ ਚੁੱਕੀ ਹੈ ਤੇ ਅਗਲੇ 15 ਸਾਲਾਂ 'ਚ ਇਸ ਦੇ 50 ਫ਼ੀਸਦੀ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਇਹ ਗਿਣਤੀ ਸਿਰਫ਼ ਅੰਕੜਾ ਨਹੀਂ ਹੈ, ਸਗੋਂ ਨਵੇਂ ਮੌਕਿਆਂ, ਆਧੁਨਿਕ ਢਾਂਚੇ ਅਤੇ ਵਧੀਆ ਜੀਵਨ ਸ਼ੈਲੀ ਦੀ ਸੰਭਾਵਨਾ ਵੀ ਹੈ | ਇਨ੍ਹਾਂ ਲਈ ਸਥਾਨਕ ਸਰਕਾਰਾਂ ਨਾਗਰਿਕਾਂ ਨੂੰ ਚੰਗੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ, ਸਫਾਈ ਤੇ ਬੁਨਿਆਦੀ ਢਾਂਚੇ 'ਤੇ ਧਿਆਨ ਦੇਣ ਅਤੇ ਤਕਨੀਕ ਦੀ ਵਰਤੋਂ ਕਰਨ ਲਈ ਕੰਮ ਕਰਨ |
ਸ਼ਹਿਰਾਂ ਦੀ ਵਿਕਾਸ ਦਿਸ਼ਾ 'ਚ ਲਗਾਤਾਰ ਕੰਮ ਕਰੋ
ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰ ਸ਼ਹਿਰ ਦੀ ਆਪਣੀ ਲੋੜ ਹੁੰਦੀ ਹੈ ਕਿਉਂਕਿ ਕੋਈ ਸ਼ਹਿਰ ਧਾਰਮਿਕ ਹੁੰਦਾ ਹੈ ਤੇ ਕੋਈ ਉਦਯੋਗਿਕ | ਇਨ੍ਹਾਂ ਲਈ ਵਿਸ਼ੇਸ਼ ਰਣਨੀਤੀਆਂ ਦੀ ਲੋੜ ਹੁੰਦੀ ਹੈ | ਸਰਪੰਚਾਂ, ਕੌਂਸਲਰਾਂ ਤੇ ਮੇਅਰਾਂ ਨੂੰ ਚਾਹੀਦਾ ਹੈ ਕਿ ਆਪਣੀ ਚੰਗੀ ਛਵੀ ਬਣਾਉਣ ਤੇ ਨਾਗਰਿਕਾਂ ਦੀ ਭਲਾਈ ਲਈ ਕੰਮ ਕਰਦੇ ਰਹਿਣ |
ਕਰਨਾਲ ਲਈ ਮਾਣ ਵਾਲੀ ਗੱਲ : ਵਿਧਾਇਕ ਰਾਮਕੁਮਾਰ ਕਸ਼ੱਯਪ
ਵਿਧਾਇਕ ਰਾਮਕੁਮਾਰ ਕਸ਼ੱਯਪ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਇਹ ਪ੍ਰੋਗਰਾਮ ਕਰਨਾਲ 'ਚ ਹੋ ਰਿਹਾ ਹੈ | ਉਨ੍ਹਾਂ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਬਿਨਾਂ ਰਿਸ਼ਵਤ ਤੇ ਬਿਨਾਂ ਪਰਚੀ ਦੇ ਨੌਕਰੀਆਂ ਦਿੱਤੀਆਂ ਅਤੇ ਕਈ ਲੋਕ-ਭਲਾਈ ਯੋਜਨਾਵਾਂ ਲਾਗੂ ਕੀਤੀਆਂ |
ਇਕ ਦੇਸ਼-ਇਕ ਨਗਰ ਨਿਕਾਇ ਐਕਟ' ਹੋਣਾ ਚਾਹੀਦਾ ਹੈ - ਉਮਾਸ਼ੰਕਰ ਗੁਪਤਾ
ਸੰਗਠਨ ਮੰਤਰੀ ਉਮਾਸ਼ੰਕਰ ਗੁਪਤਾ ਨੇ ਕਿਹਾ ਕਿ 'ਇਕ ਦੇਸ਼-ਇਕ ਨਗਰ ਨਿਕਾਇ ਐਕਟ' ਹੋਣਾ ਚਾਹੀਦਾ ਹੈ | ਨਗਰ ਨਿਕਾਇ ਲਈ ਵੱਖਰੀ ਕੇਡਰ ਬਣਾਈ ਜਾਵੇ ਅਤੇ ਉਨ੍ਹਾਂ ਦੀ ਟਰਾਂਸਫਰ ਵੀ ਇਨ੍ਹਾਂ ਕੇਡਰਾਂ 'ਚ ਹੀ ਹੋਵੇ | ਮੰਤਰੀ ਮਨੋਹਰ ਲਾਲ ਨੂੰ ਇਹੋ ਜਿਹੀਆਂ ਸੰਸਥਾਵਾਂ ਦੀ ਭਵਿੱਖ ਰਚਨਾ ਕਰਨ ਲਈ ਕੰਮ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਅੱਜ ਗੁਹਲਾ ਸਬ-ਡਵੀਜ਼ਨ ਦੇ ਸਾਰੇ ਸਕੂਲ, ਕਾਲਜ, ਆਈ.ਟੀ.ਆਈ., ਆਂਗਣਵਾੜੀ, ਖੇਡ ਸਟੇਡੀਅਮ ਬੰਦ ਰਹਿਣਗੇ ਅਗਲੀ ਖ਼ਬਰ ਐੱਸ. ਡੀ. ਐੱਮ. ਸ਼ਿਵਜੀਤ ਭਾਰਤੀ ਨੇ ਨਦੀਆਂ ਦੇ ਪਾਣੀ ਦੇ ਪੱਧਰ 'ਤੇ ਸਖ਼ਤ ਨਜ਼ਰ ਰੱਖਣ ਦੇ ਦਿੱਤੇ ਨਿਰਦੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।