16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਅੱਜ ਗੁਹਲਾ ਸਬ-ਡਵੀਜ਼ਨ ਦੇ ਸਾਰੇ ਸਕੂਲ, ਕਾਲਜ, ਆਈ.ਟੀ.ਆਈ., ਆਂਗਣਵਾੜੀ, ਖੇਡ ਸਟੇਡੀਅਮ ਬੰਦ ਰਹਿਣਗੇ

ਅਜੀਤ ਡੈਸਕ 04-09-2025
ਗੁਹਲਾ ਚੀਕਾ, 3 ਸਤੰਬਰ (ਓ.ਪੀ. ਸੈਣੀ) ਡੀ.ਸੀ. ਪ੍ਰੀਤੀ ਨੇ ਜ਼ਿਲ੍ਹੇ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਘੱਗਰ ਦੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ 4 ਸਤੰਬਰ ਨੂੰ ਗੁਹਲਾ ਸਬ-ਡਵੀਜ਼ਨ ਦੇ ਸਾਰੇ ਸਕੂਲ, ਕਾਲਜ, ਆਈ.ਟੀ.ਆਈ., ਆਂਗਣਵਾੜੀ, ਖੇਡ ਸਟੇਡੀਅਮ ਅਤੇ ਨਰਸਰੀਆਂ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ¢ ਇਹ ਫੈਸਲਾ ਆਫ਼ਤ ਪ੍ਰਬੰਧਨ ਐਕਟ, 2005 ਦੀ ਧਾਰਾ 34 ਦੇ ਤਹਿਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਨਤਕ ਹਿੱਤ ਵਿਚ ਲਿਆ ਗਿਆ ਹੈ¢ ਹਾਲਾਂਕਿ, ਜ਼ਿਲ੍ਹੇ ਵਿੱਚ ਸਥਿਤੀ ਕਾਬੂ ਵਿਚ ਹੈ¢ ਇਸ ਤੋਂ ਇਲਾਵਾ, ਉਨ੍ਹਾਂ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੇਲੋੜੇ ਆਪਣੇ ਘਰਾਂ ਤੋਂ ਬਾਹਰ ਨਾ ਜਾਣ¢ ਆਪਣੇ ਪਸ਼ੂਆਂ ਤੇ ਹੋਰ ਜਾਨਵਰਾਂ ਨੂੰ ਘਰ ਦੇ ਅੰਦਰ ਰੱਖੋ¢ ਭਾਰੀ ਬਾਰਿਸ਼ ਦੇ ਇਸ ਸਮੇਂ ਦੌਰਾਨ ਬੇਲੋੜੀ ਆਵਾਜਾਈ ਤੋਂ ਬਚੋ¢ ਉਨ੍ਹਾਂ ਨੇ ਆਮ ਲੋਕਾਂ ਨੂੰ ਪਾਣੀ ਭਰੇ/ਹੜ੍ਹ ਵਾਲੇ ਖੇਤਰਾਂ ਵਿਚ ਖੇਤਾਂ ਵੱਲ ਨਾ ਜਾਣ ਦੇ ਨਿਰਦੇਸ਼ ਦਿੱਤੇ ਹਨ¢ ਹੁਕਮਾਂ ਦੀ ਉਲੰਘਣਾ ਕਰਨ 'ਤੇ ਆਫ਼ਤ ਪ੍ਰਬੰਧਨ ਐਕਟ, 2005 ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ¢ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਤੇ ਅਗਲੇ ਨਿਰਦੇਸ਼ਾਂ ਤੱਕ ਲਾਗੂ ਰਹੇਗਾ |
ਪਿਛਲੀ ਖ਼ਬਰ ਕਿਸਾਨ ਤੋਂ ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਲੈ ਕੇ ਭੱਜਾ ਲੁਟੇਰਾ ਅਗਲੀ ਖ਼ਬਰ ਸਫ਼ਾਈ ਤੇ ਸਵੱਛਤਾ 'ਤੇ ਧਿਆਨ ਦਿੱਤਾ ਜਾਵੇ ਕਿਉਂਕਿ ਸਾਨੂੰ ਸਾਰਾ ਦੇਸ਼ ਸਾਫ਼ ਸੁਥਰਾ ਬਣਾਉਣਾ ਹੈ: ਕੇਂਦਰੀ ਮੰਤਰੀ ਮਨੋਹਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।