08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਗੁਰਦੁਆਰਾ ਚੋਣਾਂ ਲਈ ਆਪਣੀ ਵੋਟ ਬਣਾਉਣ ਨੂੰ ਲੈ ਕੇ ਲੋਕਾਂ 'ਚ ਖਾਸ ਦਿਲਚਸਪੀ ਨਹੀਂ

ਅਜੀਤ ਡੈਸਕ 22-09-2025
ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਤਿਆਰ ਕੀਤੀ ਜਾਣ ਵਾਲੀ ਫ਼ੋਟੋ ਵਾਲੀ ਨਵੀਂ ਵੋਟਰ ਸੂਚੀ ਲਈ ਫਾਰਮ ਜਮਾਂ ਕਰਾਉਣ 'ਚ ਆਮ ਸਿੱਖਾਂ ਵੱਲੋਂ ਕੋਈ ਦਿਲਚਸਪੀ ਨਹੀਂ ਵਿਖਾਈ ਜਾ ਰਹੀ ਹੈ ਯਾਨੀ ਗੁਰਦੁਆਰਾ ਚੋਣਾਂ ਲਈ ਆਪਣਾ ਵੋਟ ਬਣਵਾਉਣ ਵਾਸਤੇ ਜ਼ਿਆਦਾਤਰ ਸਿੱਖਾਂ ਵਿਚ ਕੋਈ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਹੈ | ਦਰਅਸਲ ਕੋਰਟ ਦੇ ਆਦੇਸ਼ ਤੋਂ ਬਾਅਦ ਲੰਮੇ ਸਮੇਂ ਬਾਅਦ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਫ਼ੋਟੋ ਵਾਲੀ ਨਵੀਂ ਵੋਟਰ ਸੂਚੀ ਤਿਆਰ ਕਰਨ ਲਈ ਦਿੱਲੀ ਦੇ ਵੱਖ-ਵੱਖ ਹਲਕਿਆਂ ਵਿਚ ਕੇਂਦਰ ਸਥਾਪਿਤ ਕੀਤੇ ਗਏ ਹਨ ਤੇ ਇਨ੍ਹਾਂ ਕੇਂਦਰਾਂ ਵਿਚ ਫਾਰਮ ਜਮ੍ਹਾਂ ਕਰਾਉਣ ਦੀ ਆਖ਼ਰੀ ਤਰੀਕ 30 ਸਤੰਬਰ ਹੈ ਯਾਨੀ ਸਿਰਫ਼ 10 ਦਿਨ ਬਾਕੀ ਰਹਿ ਗਏ ਹਨ ਪਰ ਵੋਟਰ ਫਾਰਮ ਜਮ੍ਹਾਂ ਕਰਨ ਵਾਲੇ ਕੇਂਦਰ ਫ਼ਿਲਹਾਲ ਖ਼ਾਲੀ ਨਜ਼ਰ ਆ ਰਹੇ ਹਨ | ਹਾਲਾਂਕਿ ਕੁੱਝ ਵਸੀਲਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਕਈ ਹਲਕਿਆਂ ਵਿਚ ਕੁੱਝ ਚੋਣ ਲੜਨ ਦੇ ਦਾਅਵੇਦਾਰਾਂ ਵੱਲੋਂ ਵੋਟ ਬਣਾਉਣ ਵਾਲੇ ਫਾਰਮ ਲੋਕਾਂ ਕੋਲੋਂ ਤਾਂ ਭਰਵਾ ਲਏ ਹਨ ਪਰ ਕੇਂਦਰ 'ਚ ਹਾਲੇ ਜਮ੍ਹਾਂ ਨਹੀਂ ਕਰਵਾਏ ਗਏ ਹਨ | ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂਕਿ ਦੂਜੀ ਧਿਰ ਵਾਲੇ ਦਾਅਵੇਦਾਰ ਅਵੇਸਲੇ ਹੋ ਕੇ ਬੈਠੇ ਰਹਿਣ ਤੇ ਇਨ੍ਹਾਂ ਵੱਲੋਂ ਆਖ਼ਰੀ ਤਰੀਕ ਨੂੰ ਸਾਰੇ ਫਾਰਮ ਜਮ੍ਹਾਂ ਕਰਵਾ ਦਿੱਤੇ ਜਾਣਗੇ | ਹਾਲਾਂਕਿ ਕੁੱਝ ਅਜਿਹੇ ਦਾਅਵੇ ਵੀ ਕੀਤੇ ਜਾ ਰਹੇ ਹਨ ਕਿ ਜਿਨ੍ਹਾਂ ਨੇ ਲੋਕਾਂ ਕੋਲੋਂ ਦਸਤਖ਼ਤ ਕਰਵਾ ਕੇ ਫਾਰਮ ਇਕੱਠੇ ਕਰ ਲਏ ਹਨ, ਉਹ ਇਨ੍ਹਾਂ ਫਾਰਮਾਂ 'ਚੋਂ ਅਜਿਹੇ ਲੋਕਾਂ ਦੇ ਫਾਰਮ ਜਮਾਂ ਹੀ ਨਹੀਂ ਕਰਾਉਣਗੇ, ਜੋ ਇਨ੍ਹਾਂ ਦੇ ਵਿਰੋਧੀ ਧਿਰ ਨਾਲ ਸਬੰਧਿਤ ਹੋਣਗੇ ¢
ਪਿਛਲੀ ਖ਼ਬਰ ਵਿਦੇਸ਼ਾਂ 'ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ-ਯੂਨਾਈਟਿਡ ਸਿੰਘ ਸਭਾ ਫਾਊਾਡੇਸ਼ਨ ਅਗਲੀ ਖ਼ਬਰ ਫੋਰਮ ਵੱਲੋਂ ਮਾਤਾ ਸੁਲੱਖਣੀ ਜੀ ਦੇ ਜੀਵਨ 'ਤੇ ਵਿਸ਼ੇਸ਼ ਲੈਕਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।