ਨਵੀਂ ਦਿੱਲੀ, 21 ਸਤੰਬਰ (ਜਗਤਾਰ ਸਿੰਘ)- ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ ਵੱਲੋਂ 'ਇਤਿਹਾਸ ਵਿੱਚ ਸਿੱਖ ਬੀਬੀਆਂ' ਲੜੀ ਹੇਠ ਮਾਤਾ ਸੁਲੱਖਣੀ ਜੀ ਵਿਸ਼ੇਸ਼ ਲੈਕਚਰ ਕਰਾਇਆ ਗਿਆ | ਡਾ. ਹਰਬੰਸ ਕੌਰ ਸਾਗੂ ਤੇ ਲੈਕਚਰਾਰ ਸਵਰਨ ਸਿੰਘ 'ਸਵਰਨ' ਨੇ ਸੰਸਥਾ ਵੱਲੋਂ ਅਰੰਭ ਕੀਤੀ ਲੈਕਚਰ ਲੜੀ 'ਇਤਿਹਾਸ ਵਿੱਚ ਸਿੱਖ ਬੀਬੀਆਂ' ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ | ਮੁੱਖ ਬੁਲਾਰਾ ਡਾ. ਰਵਿੰਦਰ ਕੌਰ ਬੇਦੀ ਨੇ ਲੈਕਚਰ ਦਿੱਤਾ | ਮੁੱਖ ਮਹਿਮਾਨ ਮੁੱਖ ਗ੍ਰੰਥੀ ਭਾਈ ਜੋਗਿੰਦਰ ਸਿੰਘ ਨੇ ਫੋਰਮ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਲੈਕਚਰ ਦੀ ਪ੍ਰਧਾਨਗੀ ਕਰ ਰਹੇ ਕੁਲਤਾਰਨ ਸਿੰਘ ਕੋਛੜ (ਮੈਂਬਰ ਦਿੱਲੀ ਕਮੇਟੀ) ਨੇ ਕਿਹਾ ਕਿ ਸਿੱਖ ਬੀਬੀਆਂ ਦੇ ਵਡਮੁੱਲੇ ਜੀਵਨ ਇਤਿਹਾਸ ਨੂੰ ਸੰਗਤਾਂ ਸਾਹਮਣੇ ਲਿਆਉਣ ਦਾ ਉਪਰਾਲਾ ਸ਼ਲਾਘਾਯੋਗ ਹੈ |