12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਨਿਫ਼ਾ ਨੇ ਸਿਲਵਰ ਜੁਬਲੀ ਮੌਕੇ ਕੱਢੀ ਰਾਸ਼ਟਰੀ ਏਕਤਾ ਰੈਲੀ <br/>

ਅਜੀਤ ਡੈਸਕ 23-09-2025
ਕਰਨਾਲ, 22 ਸਤੰਬਰ (ਗੁਰਮੀਤ ਸਿੰਘ ਸੱਗੂ)- ਰਾਸ਼ਟਰ ਦੀ ਸੇਵਾ, ਏਕਤਾ ਤੇ ਅਖੰਡਤਾ ਨੂੰ ਸਮਰਪਿਤ ਸੰਸਥਾ ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ਼ ਆਰਟਿਸਟਸ ਐਂਡ ਐਕਟੀਵਿਸਟਸ (ਨਿਫ਼ਾ) ਦੀ ਸਿਲਵਰ ਜੁਬਲੀ ਮੌਕੇ ਅੱਜ ਕਰਨਾਲ ਦੀਆਂ ਸੜਕਾਂ 'ਤੇ ਦੇਸ਼ ਦੇ ਹਰ ਕੋਨੇ ਤੋਂ ਆਏ ਵੱਖ-ਵੱਖ ਧਰਮ, ਭਾਸ਼ਾ ਤੇ ਖੇਤਰਾਂ ਨਾਲ ਸੰਬੰਧਤ ਨੌਜਵਾਨਾਂ ਨੇ ਰਾਸ਼ਟਰੀ ਏਕਤਾ ਰੈਲੀ ਕੱਢ ਕੇ ਵੱਖਰੇਪਣ ਵਿਚ ਏਕਤਾ ਤੇ ਅਖੰਡਤਾ ਦਾ ਸੁਨੇਹਾ ਦਿੱਤਾ | ਰੈਲੀ ਨੂੰ ਡੇਰਾ ਕਾਰ ਸੇਵਾ ਤੋਂ ਬਾਬਾ ਸੁੱਖਾ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਨਾਅਰੇ ਲਾਉਂਦੇ ਹੋਏ ਭਾਰਤ ਦੇ ਕੁੱਲ 36 ਰਾਜਾਂ 'ਚੋਂ 34 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 700 ਤੋਂ ਵੱਧ ਜ਼ਿਲਿ੍ਹਆਂ ਤੋਂ ਲਗਭਗ 1200 ਨੌਜਵਾਨਾਂ ਨੇ ਹੱਥਾਂ 'ਚ ਤਿਰੰਗਾ ਫੜ ਕੇ ਰਾਸ਼ਟਰੀ ਏਕਤਾ ਤੇ ਅਖੰਡਤਾ ਦਾ ਸੁਨੇਹਾ ਦਿੱਤਾ | ਰੈਲੀ ਵਿਚ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਮ, ਬਿਹਾਰ, ਛੱਤੀਸਗੜ੍ਹ, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਮੇਘਾਲਯਾ, ਮਿਜ਼ੋਰਮ, ਨਾਗਾਲੈਂਡ, ਓਡੀਸ਼ਾ, ਪੰਜਾਬ, ਰਾਜਸਥਾਨ, ਸਿੱਕਿਮ, ਤਮਿਲਨਾਡੂ, ਤੇਲੰਗਾਣਾ, ਤਿ੍ਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਪੱਛਮੀ ਬੰਗਾਲ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਚੰਡੀਗੜ੍ਹ, ਦਾਦਰਾ ਤੇ ਨਗਰ ਹਵੇਲੀ ਤੇ ਦਮਨ-ਦੀਵ, ਦਿੱਲੀ, ਲਕਸ਼ਦਵੀਪ ਤੇ ਪੁਡੁਚੇਰੀ ਤੋਂ ਨੌਜਵਾਨ ਇਸ ਸਮਾਗਮ ਵਿਚ ਸ਼ਾਮਿਲ ਹੋਏ | ਇਸ ਦੌਰਾਨ ਵਪਾਰ ਮੰਡਲ ਦੇ ਅਹੁਦੇਦਾਰ ਹਰਮੀਤ ਸਿੰਘ ਹੰਸ ਤੇ ਆਰੀਆ ਸਮਾਜ ਵਲੋਂ ਰੈਲੀ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ | ਇਸ ਮੌਕੇ ਸਾਰੇ ਨੌਜਵਾਨ ਆਪਣੇ-ਆਪਣੇ ਰਾਜ ਦੇ ਪਾਰੰਪਰਿਕ ਪਹਿਰਾਵੇ ਵਿਚ ਨਜ਼ਰ ਆ ਰਹੇ ਸਨ | ਇਸ ਮੌਕੇ ਨਿਫ਼ਾ ਦੇ ਸੰਸਥਾਪਕ ਤੇ ਪ੍ਰਧਾਨ ਪ੍ਰੀਤਪਾਲ ਸਿੰਘ ਪੰਨੂੰ ਨੇ ਦੱਸਿਆ ਕਿ ਇਸ ਦੇਸ਼ ਦੀ ਵਿਸ਼ੇਸ਼ਤਾ ਇਸ ਦੇ ਵੱਖਰੇਪਣ ਵਿਚ ਏਕਤਾ ਹੈ ਤੇ ਇਸ ਏਕਤਾ ਨੂੰ ਬਣਾਏ ਰੱਖਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ | ਰਾਸ਼ਟਰੀ ਕਨਵੀਨਰ ਐਡਵੋਕੇਟ ਨਰੇਸ਼ ਬਰਾਣਾ ਨੇ ਵੀ ਪਿਛਲੇ 25 ਸਾਲਾਂ ਦੌਰਾਨ ਸੰਸਥਾ ਵਲੋਂ ਦੇਸ਼ ਨੂੰ ਜੋੜਨ ਲਈ ਕੀਤੇ ਕੰਮਾਂ ਦਾ ਜ਼ਿਕਰ ਕੀਤਾ ਤੇ ਅੱਜ ਦੀ ਰੈਲੀ ਨੂੰ ਉਸੇ ਯਤਨ ਦਾ ਇੱਕ ਹਿੱਸਾ ਦੱਸਿਆ | ਨਿਫ਼ਾ ਦੀ ਰਾਸ਼ਟਰੀ ਪ੍ਰਧਾਨ ਡਾ. ਅਸ਼ਵਿਨੀ ਸ਼ੈੱਟੀ (ਕਰਨਾਟਕ ਤੋਂ) ਨੇ ਰਾਸ਼ਟਰੀ ਏਕਤਾ ਰੈਲੀ ਵਿਚ ਵੱਡੀ ਗਿਣਤੀ 'ਚ ਮਹਿਲਾ ਕਾਰਕੁਨਾਂ ਦੀ ਭਾਗੀਦਾਰੀ 'ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਦੇਸ਼ ਦੀਆਂ ਨੌਜਵਾਨ ਧੀਆਂ ਵੀ ਨਿਫ਼ਾ ਦੇ ਇਸ ਰਾਸ਼ਟਰ ਨੂੰ ਮਜ਼ਬੂਤ ਕਰਨ ਦੇ ਸੰਕਲਪ ਵਿਚ ਸਾਥੀ ਹਨ | ਨਿਫ਼ਾ ਦੇ ਜਨਰਲ ਸਕੱਤਰ ਬ੍ਰਹਮ ਸਰੂਪ ਸ਼ਰਮਾ ਤੇ ਹਰਿਆਣਾ ਪ੍ਰਦੇਸ਼ ਦੇ ਪ੍ਰਧਾਨ ਸ਼ਰਵਣ ਸ਼ਰਮਾ ਨੇ ਕਿਹਾ ਕਿ ਕਰਨਾਲ ਵਿਚ ਪੂਰੇ ਦੇਸ਼ ਦੇ ਦਰਸ਼ਨ ਕਰਨਾ ਵਾਕਈ ਵਿਲੱਖਣ ਅਨੁਭਵ ਹੈ |

ਪਿਛਲੀ ਖ਼ਬਰ ਫਰਜ਼ੀ ਠੇਕੇਦਾਰ ਬਣ ਕੇ ਬੀ.ਐੱਸ.ਐੱਨ.ਐੱਲ. ਦੀ ਕੇਬਲ ਚੋਰੀ ਕਰਨ ਦੇ ਮਾਮਲੇ 'ਚ ਗਰੋਹ ਦੇ 14 ਮੈਂਬਰ ਗਿ੍ਫ਼ਤਾਰ <br/> ਅਗਲੀ ਖ਼ਬਰ ਚੌਧਰੀ ਦੇਵੀ ਲਾਲ ਜੈਅੰਤੀ ਸਮਾਗਮ ਨੂੰ ਸਾਬੋਤਾਜ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼: ਆਦਿਤਿਆ ਦੇਵੀ ਲਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।