11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਐਡਵੋਕੇਟ ਨਿਸ਼ਾਂਤ ਜੈਨ ਨੇ ਅਗਰਵਾਲ ਵੈਸ਼ ਸਮਾਜ ਦੇ ਟੋਹਾਣਾ ਵਿਧਾਨ ਸਭਾ ਹਲਕੇ ਦੀ ਕਾਰਜਕਾਰਨੀ ਦਾ ਕੀਤਾ ਗਠਨ <br/>

ਅਜੀਤ ਡੈਸਕ 23-09-2025
ਰਤੀਆ/ਟੋਹਾਣਾ, 22 ਸਤੰਬਰ (ਬੇਅੰਤ ਕੌਰ ਮੰਡੇਰ)- ਅਗਰਵਾਲ ਵੈਸ਼ ਸਮਾਜ ਦੇ ਸੂਬਾ ਪ੍ਰਧਾਨ ਅਸ਼ੋਕ ਬੁਵਾਨੀਵਾਲਾ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਮਿੱਤਲ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਟੋਹਾਣਾ ਵਿਧਾਨ ਸਭਾ ਦੇ ਪ੍ਰਧਾਨ ਐਡਵੋਕੇਟ ਨਿਸ਼ਾਂਤ ਜੈਨ ਨੇ ਟੋਹਾਣਾ ਵਿਧਾਨ ਸਭਾ ਹਲਕੇ ਦੀ ਕਾਰਜਕਾਰੀ ਕਮੇਟੀ ਬਣਾਈ | ਮੋਤੀ ਸਿੰਗਲਾ ਨੂੰ ਸੀਨੀਅਰ ਉਪ ਪ੍ਰਧਾਨ, ਡਾ. ਗਗਨ ਗਰਗ ਤੇ ਪੰਕਜ ਜੈਨ ਉਪ ਪ੍ਰਧਾਨ, ਸੁਮਿਤ ਸਿੰਗਲਾ ਤੇ ਅਮਿਤ ਜੈਨ ਜਨਰਲ ਸਕੱਤਰ, ਸ਼ੋਭਿਤ ਜੈਨ, ਸੰਦੀਪ ਜਿੰਦਲ ਤੇ ਅਮਨ ਸਿੰਗਲਾ ਸੰਯੁਕਤ ਸਕੱਤਰ, ਸੌਰਵ ਮਿੱਤਲ ਖਜ਼ਾਨਚੀ, ਮੁਨੀਸ਼ ਗੋਇਲ ਸਹਿ-ਖਜ਼ਾਨਚੀ, ਸਤੀਸ਼ ਗਰਗ ਸੰਗਠਨ ਮੰਤਰੀ, ਅਮਨ ਜੈਨ ਸੋਸ਼ਲ ਮੀਡੀਆ ਇੰਚਾਰਜ, ਗੌਰਵ ਬਾਂਸਲ ਮੀਡੀਆ ਇੰਚਾਰਜ, ਅਮਰੀਕ ਗੋਇਲ ਮਨੋਜ ਗਰਗ ਪ੍ਰੋਗਰਾਮ ਕੋਆਰਡੀਨੇਟਰ, ਅਸ਼ਵਨੀ ਜੈਨ ਤੇ ਸੁਰੇਂਦਰ ਬਾਂਸਲ ਨੂੰ ਕਾਨੂੰਨੀ ਸਲਾਹਕਾਰ ਬਣਾਇਆ ਗਿਆ | ਨੀਲਕਮਲ ਅਗਰਵਾਲ, ਗਜੇਸ਼ ਅਗਰਵਾਲ, ਦਯਾਨੰਦ ਸਿੰਗਲਾ, ਸੁਸ਼ੀਲ ਸਿੰਗਲਾ ਤੇ ਰੋਕੀ ਸਿੰਗਲਾ ਨੂੰ ਕਾਰਜਕਾਰੀ ਕਮੇਟੀ 'ਚ ਸਲਾਹਕਾਰ ਨਿਯੁਕਤ ਕੀਤਾ ਹੈ | ਇਸ ਤੋਂ ਇਲਾਵਾ ਦੀਪਕ ਕੁਮਾਰ ਪਲਾਈ, ਮੋਹਿਲ ਜੈਨ, ਨੀਰਜ ਜੈਨ, ਹਿਮਾਂਸ਼ੂ ਸਿੰਗਲਾ, ਅਰੁਣ ਸਿੰਗਲਾ, ਰੋਹਿਤ ਜੈਨ ਨੂੰ ਕਾਰਜਕਾਰਨੀ ਮੈਂਬ ਨਿਯੁਕਤ ਕੀਤਾ ਗਿਆ ਹੈ | ਵਿਧਾਨ ਸਭਾ ਸਪੀਕਰ ਨਿਸ਼ਾਂਤ ਜੈਨ ਨੇ ਦੱਸਿਆ ਕਿ ਸੂਬਾ ਪ੍ਰਧਾਨ ਅਸ਼ੋਕ ਬੁਵਾਨੀਵਾਲਾ ਜਲਦੀ ਹੀ ਟੋਹਾਣਾ ਵਿਧਾਨ ਸਭਾ ਵਰਕਰਾਂ ਨਾਲ ਮੀਟਿੰਗ ਕਰਨਗੇ ਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ |

ਪਿਛਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ 'ਚ ਤਣਾਅ ਪ੍ਰਬੰਧਨ 'ਤੇ ਕਰਵਾਈ ਵਰਕਸ਼ਾਪ <br/> ਅਗਲੀ ਖ਼ਬਰ ਹਰਿਆਣਾ ਵਿੱਚ ਡੀ.ਏ.ਪੀ. ਖਾਦ ਸੰਕਟ, ਭਾਜਪਾ ਸਰਕਾਰ ਦੀ ਲਾਪਰਵਾਹੀ ਕਾਰਨ ਕਿਸਾਨ ਪ੍ਰੇਸ਼ਾਨ: ਕੁਮਾਰੀ ਸ਼ੈਲਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।