11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਗੁਰੂ ਨਾਨਕ ਗਰਲਜ਼ ਕਾਲਜ 'ਚ ਤਣਾਅ ਪ੍ਰਬੰਧਨ 'ਤੇ ਕਰਵਾਈ ਵਰਕਸ਼ਾਪ <br/>

ਵਰਕਸ਼ਾਪ ਵਿਚ ਭਾਗ ਲੈਂਦੀਆਂ ਵਿਦਿਆਰਥਣਾਂ ਅਤੇ ਹਾਜ਼ਰ ਕਾਲਜ ਪ੍ਰਬੰਧਕ | ਤਸਵੀਰ : ਨਿਮਰ <br/> 23-09-2025
ਯਮੁਨਾਨਗਰ, 22 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਦੇ ਕੈਂਪਸ ਵਿਚ ਸ਼ਰੀਰਕ ਸਿੱਖਿਆ ਵਿਭਾਗ ਅਤੇ ਯੋਗਾ ਫਿਟਨੈਸ ਕਲੱਬ ਵਲੋਂ ਸਾਂਝੇ ਤੌਰ 'ਤੇ ਅੱਜ ਇੱਕ ਰੋਜ਼ਾ ਤਣਾਅ ਪ੍ਰਬੰਧਨ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਮੁੱਖ ਬੁਲਾਰੇ ਵਜੋਂ ਆਰਟਸ ਆਫ਼ ਲਿਵਿੰਗ ਤੋਂ ਰੁਚੀ ਮਹਾਜਨ ਤੇ ਹਰਸ਼ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਤਣਾਅ ਪ੍ਰਬੰਧਨ, ਮਾਨਸਿਕ ਸਿਹਤ ਤੇ ਅੰਦਰੂਨੀ ਸ਼ਾਂਤੀ ਬਾਰੇ ਜਾਗਰੂਕ ਕਰਨਾ ਸੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਨੂੰ ਤਣਾਅ ਮੁਕਤ ਜੀਵਨ ਲਈ ਯੋਗਾ ਤੇ ਧਿਆਨ ਦੀਆਂ ਵਿਹਾਰਕ ਤਕਨੀਕਾਂ ਸਿਖਾਈਆਂ ਗਈਆਂ | ਇਹ ਪ੍ਰੋਗਰਾਮ ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਤੇ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਦੀ ਅਗਵਾਈ ਹੇਠ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਡਾ. ਮੀਨਾਕਸ਼ੀ ਗੁਪਤਾ ਦੁਆਰਾ ਕਰਵਾਇਆ ਗਿਆ ਸੀ | ਵਰਕਸ਼ਾਪ ਵਿਚ ਆਰਟ ਆਫ਼ ਲਿਵਿੰਗ ਦੇ ਸੰਸਥਾਪਕ ਸ੍ਰੀ ਸ੍ਰੀ ਰਵੀ ਸ਼ੰਕਰ ਦੁਆਰਾ ਵਿਕਸਤ ਪ੍ਰਭਾਵਸ਼ਾਲੀ ਪ੍ਰਾਣਾਯਾਮ, ਸੁਦਰਸ਼ਨ ਕਿਰਿਆ ਤੇ ਧਿਆਨ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਗਿਆ | ਪ੍ਰੋਗਰਾਮ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ | ਇਸ ਮੌਕੇ ਡਾ. ਪ੍ਰਵੀਨ ਨਾਰੰਗ ਅਤੇ ਕਾਲਜ ਦੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਐਸ. ਜੇ. ਪੀ. ਪੌਲੀਟੈਕਨਿਕ ਦਾਮਲਾ ਨੇ ਤਣਾਅ ਪ੍ਰਬੰਧਨ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਐਡਵੋਕੇਟ ਨਿਸ਼ਾਂਤ ਜੈਨ ਨੇ ਅਗਰਵਾਲ ਵੈਸ਼ ਸਮਾਜ ਦੇ ਟੋਹਾਣਾ ਵਿਧਾਨ ਸਭਾ ਹਲਕੇ ਦੀ ਕਾਰਜਕਾਰਨੀ ਦਾ ਕੀਤਾ ਗਠਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।