ਲਖਨਊ (ਉੱਤਰ ਪ੍ਰਦੇਸ਼), 27 ਸਤੰਬਰ - ਚੋਣ ਕਮਿਸ਼ਨ ਦੇ ਸਪੱਸ਼ਟੀਕਰਨ 'ਤੇ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ, "ਸਾਰੀ ਭਾਜਪਾ ਗਿਆਨੇਸ਼ ਕੁਮਾਰ ਦੇ ਸਮਰਥਨ ਵਿਚ ਕਿਉਂ ਖੜ੍ਹੀ ਹੈ? ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਗਿਆਨੇਸ਼ ਕੁਮਾਰ ਭਾਜਪਾ ਲਈ ਇਕ ਘੁਟਾਲੇ ਨੂੰ ਅੰਜਾਮ ਦੇਣ ਵਿਚ ਮਦਦ ਕਰ ਰਹੇ ਹਨ। ਇਸੇ ਕਰਕੇ ਪੂਰੀ ਭਾਜਪਾ, ਭਾਵੇਂ ਉਹ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਹੋਣ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਨ੍ਹਾਂ ਦੇ ਹੱਕ ਵਿਚ ਬੋਲ ਰਹੀ ਹੈ। ਕਮਿਸ਼ਨ ਨੇ ਆਪਣਾ ਸਾਰਾ ਮਾਣ-ਸਨਮਾਨ ਗੁਆ ਲਿਆ ਹੈ। ਵੋਟਾਂ ਚੋਰੀ ਕੀਤੀਆਂ ਜਾ ਰਹੀਆਂ ਹਨ। ਇਸ ਲਈ ਉਹ ਜੇਲ੍ਹ ਜਾਣ ਦੇ ਹੱਕਦਾਰ ਹਨ..."।