30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਚੌਧਰੀ ਦੇਵੀ ਲਾਲ ਦੀ ਜੈਅੰਤੀ 25 ਨੂੰ <br/>

ਅਜੀਤ ਡੈਸਕ 24-09-2025
ਨਾਰਾਇਣਗੜ੍ਹ, 23 ਸਤੰਬਰ (ਪੀ. ਸਿੰਘ)-ਇੰਡੀਅਨ ਨੈਸ਼ਨਲ ਲੋਕ ਦਲ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਜਗਮਲ ਸਿੰਘ ਰੌਲੋਂ ਨੇ ਨਰਾਇਣਗੜ੍ਹ ਦੇ ਪਿੰਡਾਂ ਦਨੋਰਾ, ਬਤੋਰਾ, ਅੰਬਲੀ, ਗਡੋਲੀ, ਬੇਰਖੇੜੀ, ਮਿਰਜ਼ਾਪੁਰ, ਲਖਨੌਰਾ, ਹਦਬੌਨ ਅਤੇ ਹੋਰਾਂ ਪਿੰਡਾਂ ਦਾ ਦੌਰਾ ਕਰ ਲੋਕਾਂ ਨਾਲ ਮੁਲਾਕਾਤ ਕਰਦਿਆਂ ਸਵ. ਚੌਧਰੀ ਦੇਵੀ ਲਾਲ ਦੀ 112ਵੀਂ ਵਰ੍ਹੇਗੰਢ ਬਾਰੇ ਜਾਣਕਾਰੀ ਦਿੱਤੀ, ਜੋ ਕਿ 25 ਸਤੰਬਰ ਨੂੰ ਰੋਹਤਕ ਦੀ ਨਵੀਂ ਅਨਾਜ ਮੰਡੀ ਵਿਚ ਮਨਾਈ ਜਾ ਰਹੀ ਹੈ | ਇਸ ਮੌਕੇ ਰੌਲੋਂ ਨੇ ਐਲਾਨ ਕੀਤਾ ਕਿ ਇਹ ਰੈਲੀ ਇਤਿਹਾਸਕ ਹੋਵੇਗੀ ਅਤੇ ਪਿਛਲੀਆਂ ਸਾਰੀਆਂ ਰੈਲੀਆਂ ਦਾ ਰਿਕਾਰਡ ਤੋੜ ਦੇਵੇਗੀ | ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ਹਜ਼ਾਰਾਂ ਲੋਕ ਕਾਂਗਰਸ ਅਤੇ ਭਾਜਪਾ ਨੂੰ ਪਿੱਛੇ ਛੱਡ ਕੇ ਇੰਡੀਅਨ ਨੈਸ਼ਨਲ ਲੋਕ ਦਲ ਵਿਚ ਸ਼ਾਮਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਰੈਲੀ ਪ੍ਰਤੀ ਲੋਕਾਂ ਵਿਚ ਬਹੁਤ ਉਤਸ਼ਾਹ ਹੈ | ਉਨ੍ਹਾਂ ਕਿਹਾ ਕਿ 25 ਸਤੰਬਰ ਨੂੰ ਸਵੇਰੇ 8 ਵਜੇ ਨਾਰਾਇਨਗੜ੍ਹ ਹਲਕੇ ਦੇ ਸਾਰੇ ਵਰਕਰ ਮਘਰਪੁਰਾ ਚੌਕ ਵਿਖੇ ਇਕੱਠੇ ਹੋਣਗੇ ਅਤੇ ਰੋਹਤਕ ਲਈ ਕਾਫਲੇ ਵਿਚ ਸ਼ਾਮਲ ਹੋਣਗੇ | ਇਸ ਮੌਕੇ ਬਲਾਕ ਪ੍ਰਧਾਨ ਲੱਕੀ ਨਾਗੌਲੀ, ਬੀ. ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਭੂਪ ਸਿੰਘ ਗੁਰਜਰ, ਯੂਥ ਸਟੇਟ ਜਨਰਲ ਸਕੱਤਰ ਗੋਲਡੀ ਮਾਨ, ਬਲਵਿੰਦਰ ਬੇਰਪੁਰਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਜੂਆ ਖੇਡਣ ਦੇ ਦੋਸ਼ ਹੇਠ ਚਾਰ ਲੋਕ ਗਿ੍ਫ਼ਤਾਰ <br/> ਅਗਲੀ ਖ਼ਬਰ ਕਸ਼ਮੀਰੀ ਲਾਲ ਬਖਤੂਆ ਬਣੇ ਨੰਬਰਦਾਰ ਐਸੋਸੀਏਸ਼ਨ ਦੇ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।