30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਗੁਰੂ ਨਾਨਕ ਖ਼ਾਲਸਾ ਕਾਲਜ ਯਮੁਨਾਨਗਰ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਮੈਰਿਟ ਸੂਚੀਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 24-09-2025
ਯਮੁਨਾਨਗਰ, 23 ਸਤੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਨਤੀਜੇ ਵਿਚ ਮੈਰਿਟ 'ਚ ਥਾਂ ਬਣਾਈ ਹੈ | ਬਾਇਓਟੈਕਨਾਲੋਜੀ ਵਿਚ ਐਮ. ਐਸ. ਸੀ. ਦੀ ਯਸ਼ਿਕਾ ਨੇ ਤੀਜਾ ਸਥਾਨ, ਪ੍ਰਾਚੀ ਸੈਣੀ ਨੇ ਚੌਥਾ ਸਥਾਨ, ਹਿਮਾਂਸ਼ੀ ਨੇ ਛੇਵਾਂ ਸਥਾਨ, ਸਨੇਹਾ ਬਾਂਸਲ ਨੇ ਅੱਠਵਾਂ ਸਥਾਨ ਅਤੇ ਛਵੀ ਗੁਪਤਾ ਨੇ ਨੌਵਾਂ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਐਮ. ਐਸ. ਸੀ. ਫਿਜ਼ਿਕਸ (ਚੌਥਾ ਸਮੈਸਟਰ) ਵਿਚ ਰਿਤੂ ਸਿੰਘ ਨੇ 79.61% ਅੰਕਾਂ ਨਾਲ ਦੂਜਾ ਸਥਾਨ, ਮੁਸਕਾਨ ਨੇ 79.04% ਅੰਕਾਂ ਨਾਲ ਤੀਜਾ ਸਥਾਨ ਅਤੇ ਪਲੇਸ ਅਤੇ ਸੁਹੇਲ ਕੁਮਾਰ ਨੇ 73.85% ਅੰਕਾਂ ਨਾਲ ਸੱਤਵਾਂ ਸਥਾਨ ਪ੍ਰਾਪਤ ਕੀਤਾ | ਇਸ ਸਫਲਤਾ ਲਈ ਕਾਲਜ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀਆਂ ਦੀਆਂ ਇਹ ਪ੍ਰਾਪਤੀਆਂ ਉਨ੍ਹਾਂ ਦੇ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਮਾਰਗਦਰਸ਼ਨ ਦਾ ਸਬੂਤ ਹੈ | ਗਵਰਨਿੰਗ ਬਾਡੀ ਅਤੇ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਰਣਦੀਪ ਸਿੰਘ ਜੌਹਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀਆਂ ਦਾ ਨਿਰੰਤਰ ਸ਼ਾਨਦਾਰ ਪ੍ਰਦਰਸ਼ਨ ਕਾਲਜ ਦੀ ਅਕਾਦਮਿਕ ਉੱਤਮਤਾ ਅਤੇ ਅਨੁਸ਼ਾਸਨ ਨੂੰ ਦਰਸਾਉਂਦਾ ਹੈ | ਮੁਖੀ ਵਿਭਾਗ ਬਾਇਓਟੈਕਨਾਲੋਜੀ ਡਾ. ਨਿਧੀ ਮਹਿੰਦਰੂ ਅਤੇ ਮੁਖੀ ਭੌਤਿਕ ਵਿਗਿਆਨ ਵਿਭਾਗ ਡਾ. ਮਨਦੀਪ ਨੇ ਸਾਂਝੇ ਤੌਰ 'ਤੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਇਮਾਨਦਾਰੀ ਅਤੇ ਵਫ਼ਾਦਾਰੀ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ਼ ਵਿਭਾਗਾਂ ਲਈ, ਸਗੋਂ ਪੂਰੇ ਕਾਲਜ ਲਈ ਮਾਣ ਵਾਲੀ ਹੈ |

ਪਿਛਲੀ ਖ਼ਬਰ ਨਾਰਾਇਣਗੜ੍ਹ ਅਨਾਜ ਮੰਡੀ ਵਿਖੇ ਡਾ. ਪਵਨ ਸੈਣੀ ਨੇ ਝੋਨੇ ਦੇ ਸਰਕਾਰੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਗਲੋਬਲ ਸਟਾਰ ਅਕੈਡਮੀ 'ਚ ਸਾਈਬਰ ਸੁਰੱਖਿਆ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।