31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਚੋਰੀ ਦੇ ਮੋਟਰਸਾਈਕਲ ਅਤੇ ਐਕਟਿਵਾ ਸਮੇਤ ਇਕ ਮੁਲਜ਼ਮ ਕਾਬੂ <br/>

ਅਜੀਤ ਡੈਸਕ 24-09-2025
ਯਮੁਨਾਨਗਰ, 23 ਸਤੰਬਰ (ਗੁਰਦਿਆਲ ਸਿੰਘ ਨਿਮਰ)-ਵਾਹਨ ਚੋਰੀ ਰੋਕੂ ਸੈੱਲ ਨੇ ਚੋਰੀ ਹੋਈ ਮੋਟਰਸਾਈਕਲ ਅਤੇ ਇਕ ਐਕਟਿਵਾ ਬਰਾਮਦ ਕਰਦੇ ਹੋਏ ਇਕ ਬਾਈਕ ਚੋਰ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੈੱਲ ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਚੋਰੀ ਹੋਈ ਐਕਟਿਵਾ ਲੈ ਕੇ ਕਲਾਨੌਰ ਰਾਹੀਂ ਉੱਤਰ ਪ੍ਰਦੇਸ਼ ਵੱਲ ਜਾ ਰਿਹਾ ਹੈ | ਇਸ ਜਾਣਕਾਰੀ ਦੇ ਆਧਾਰ 'ਤੇ ਹੈੱਡ ਕਾਂਸਟੇਬਲ ਹਰਬਿਲਾਸ, ਧਰਮਿੰਦਰ, ਯੋਗੇਸ਼, ਰਵਿੰਦਰ ਅਤੇ ਨਰੇਸ਼ ਦੀ ਅਗਵਾਈ ਹੇਠ ਇਕ ਟੀਮ ਬਣਾਈ ਗਈ, ਜਿਸ ਨੇ ਮੌਕੇ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ | ਇਸ ਦੌਰਾਨ ਇਕ ਨੌਜਵਾਨ ਐਕਟਿਵਾ 'ਤੇ ਆਉਂਦਾ ਦੇਖਿਆ ਗਿਆ | ਟੀਮ ਨੇ ਜਦੋਂ ਉਸਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਚੋਰੀ ਹੋਇਆ ਐਕਟਿਵਾ ਬਰਾਮਦ ਹੋਇਆ | ਦੋਸ਼ੀ ਨੇ 15 ਸਤੰਬਰ ਨੂੰ ਯਮੁਨਾਨਗਰ ਸਿਟੀ ਪੁਲਿਸ ਸਟੇਸ਼ਨ ਖੇਤਰ ਤੋਂ ਬਾਈਕ ਚੋਰੀ ਕੀਤੀ ਸੀ | ਪੁੱਛਗਿੱਛ ਦੌਰਾਨ ਮੁਲਜ਼ਮ ਦੀ ਪਛਾਣ ਦਲੀਪ ਚੰਦ ਪੁੱਤਰ ਭਗਤ ਰਾਮ ਵਾਸੀ ਰਣਜੀਤ ਕਾਲੋਨੀ ਕੈਂਪ ਵਜੋਂ ਹੋਈ | ਇਸ ਦੌਰਾਨ ਮੁਲਜ਼ਮ ਨੇ ਦੱਸਿਆ ਕਿ 20 ਮਈ, 2024 ਨੂੰ ਗਾਂਧੀਨਗਰ ਪੁਲਿਸ ਸਟੇਸ਼ਨ ਖੇਤਰ ਤੋਂ ਉਸਨੇ ਇਕ ਮੋਟਰਸਾਈਕਲ ਚੋਰੀ ਕੀਤੀ ਸੀ | ਉਹ ਚੋਰੀ ਹੋਈ ਮੋਟਰਸਾਈਕਲ ਲੈ ਕੇ ਕਲਾਨੌਰ ਰਾਹੀਂ ਉੱਤਰ ਪ੍ਰਦੇਸ਼ ਜਾ ਰਿਹਾ ਸੀ ਅਤੇ ਮੋਟਰਸਾਈਕਲ ਦਾ ਤੇਲ ਖਤਮ ਹੋਣ ਤੋਂ ਬਾਅਦ ਉਹ ਉਸਨੂੰ ਕਲਾਨੌਰ ਪੁਲ ਦੇ ਨੇੜੇ ਛੱਡ ਗਿਆ, ਜਿਸਨੂੰ ਪੁਲਿਸ ਟੀਮ ਨੇ ਪਹਿਲਾਂ ਬਰਾਮਦ ਕਰ ਲਿਆ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਦੇ ਇਤਿਹਾਸ ਵਿਭਾਗ ਨੇ ਲਗਾਈ ਪ੍ਰਦਰਸ਼ਨੀ <br/> ਅਗਲੀ ਖ਼ਬਰ ਨਾਰਾਇਣਗੜ੍ਹ ਅਨਾਜ ਮੰਡੀ ਵਿਖੇ ਡਾ. ਪਵਨ ਸੈਣੀ ਨੇ ਝੋਨੇ ਦੇ ਸਰਕਾਰੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।