ਸਿਰਸਾ, 16 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੀਆਂ ਵੱਖ-ਵੱਖ ਮੰਡੀਆਂ ਵਿੱਚ ਖਰੀਦ ਏਜੰਸੀਆਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ 'ਤੇ 76072 ਮੀਟਿ੍ਕ ਟਨ ਝੋਨਾ ਖਰੀਦਿਆ ਗਿਆ ਹੈ | ਕੁੱਲ ਆਮਦ ਵਿੱਚੋਂ ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ 33039 ਮੀਟਿ੍ਕ ਟਨ, ਹੈਫਡ ਵੱਲੋਂ 38094 ਮੀਟਿ੍ਕ ਟਨ ਤੇ ਹਰਿਆਣਾ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ 4909 ਮੀਟਿ੍ਕ ਟਨ ਖਰੀਦਿਆ ਗਿਆ ਹੈ | ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਖਰੀਦ ਪ੍ਰਕਿਰਿਆ ਅਤੇ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਦੱਸਿਆ ਕਿ ਬੜਾਗੁੜ੍ਹਾ ਮੰਡੀ ਵਿੱਚ 992 ਮੀਟਰਕ ਟਨ, ਡੱਬਵਾਲੀ ਮੰਡੀ ਵਿੱਚ 9152 ਮੀਟਰਕ ਟਨ, ਕਾਲਾਂਵਾਲੀ ਮੰਡੀ ਵਿੱਚ 22623 ਮੀਟਰਕ ਟਨ, ਫੱਗੂ ਮੰਡੀ ਵਿੱਚ 1672 ਮੀਟਰਕ ਟਨ, ਰਾਣੀਆਂ ਮੰਡੀ ਵਿੱਚ 4344 ਮੀਟਰਕ ਟਨ, ਰੋੜੀ ਵਿੱਚ 4226 ਮੀਟਰਕ ਟਨ, ਸਿਰਸਾ ਮੰਡੀ ਵਿੱਚ 9679 ਮੀਟਰਕ ਟਨ, ਸੂਰਤੀਆ ਮੰਡੀ ਵਿੱਚ 2034 ਮੀਟਰਕ ਟਨ, ਓਢਾਂ ਵਿੱਚ 2825 ਮੀਟਰਕ ਟਨ ਝੋਨਾ ਖਰੀਦਿਆ ਗਿਆ ਹੈ | ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਹੋਰ ਮੰਡੀਆਂ ਵਿੱਚ ਵੀ ਝੋਨੇ ਦੀ ਆਮਦ ਜਾਰੀ ਹੈ |