ਸਿਰਸਾ, 16 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਆਈ.ਪੀ.ਐਸ. ਅਧਿਕਾਰੀ ਵਾਈ ਪੂਰਨ ਕੁਮਾਰ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹੇ ਭਰ ਦੀਆਂ ਅਨੁਸੂਚਿਤ ਜਾਤੀ ਜਥੇਬੰਦੀਆਂ ਨਾਲ ਜੁੜੇ ਲੋਕਾਂ ਨੇ ਅੰਬੇਡਕਰ ਚੌਕ ਤੋਂ ਮਿੰਨੀ ਸਕੱਤਰੇਤ ਤੱਕ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਅਧਿਕਾਰੀਆਂ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪਿਆ | ਮੰਗ ਪੱਤਰ ਵਿੱਚ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਕਥਿਤ ਖੁਦਕੁਸ਼ੀ ਸੰਬੰਧੀ ਚੰਡੀਗੜ੍ਹ ਵਿੱਚ ਦਰਜ ਐਫ.ਆਈ.ਆਰ. ਵਿੱਚ ਨਾਮਜ਼ਦ ਵਿਅਕਤੀਆਂ ਨੂੰ ਤੁਰੰਤ ਮੁਅੱਤਲ ਕਰਨ ਤੇ ਗਿ੍ਫ਼ਤਾਰ ਕਰਨ ਤੇ ਇਸ ਮਾਮਲੇ ਦੀ ਨਿਰਪੱਖ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਗਈ | ਮੰਗ ਪੱਤਰ ਦੀ ਇੱਕ ਕਾਪੀ ਪੰਜਾਬ ਦੇ ਰਾਜਪਾਲ, ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਤੇ ਸੁਪਰੀਮ ਕੋਰਟ, ਨਵੀਂ ਦਿੱਲੀ ਦੇ ਮੁੱਖ ਜੱਜ ਨੂੰ ਵੀ ਭੇਜੀ ਗਈ | ਇਸ ਮੌਕੇ ਹੰਸਰਾਜ, ਅਜੈ ਪਠਾਣ, ਮੋਹਨ ਲਾਲ, ਰਾਮਦਾਸ, ਭੂਸ਼ਨ, ਰਵਿੰਦਰ ਬਾਲਿਆਣ, ਕਰਨੈਲ ਸਿੰਘ ਔਢਾਂ, ਸਤਪਾਲ ਗੌੜ, ਸੁਨੀਲ ਨਾਗਵੰਸ਼ੀ, ਸੁਰੇਸ਼ ਰੰਗਾ, ਸੁਰੇਸ਼ ਚੌਹਾਨ, ਸੰਦੀਪ ਰੰਗਰੇਟਾ ਆਦਿ ਮੌਜੂਦ ਸਨ |