25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਦਿੱਲੀ ਪੁਲਿਸ ਨੇ ਆਪ੍ਰੇਸ਼ਨ 'ਆਘਾਤ 2.0' ਤਹਿਤ ਕੀਤੀ ਵੱਡੀ ਕਾਰਵਾਈ <br/>

ਅਜੀਤ ਡੈਸਕ 17-10-2025
ਨਵੀਂ ਦਿੱਲੀ, 16 ਅਕਤੂਬਰ (ਮਿਸਰਦੀਪ ਭਾਟੀਆ)-ਦੱਖਣ-ਪੂਰਬੀ ਜ਼ਿਲ੍ਹਾ ਪੁਲਿਸ ਨੇ ਆਪ੍ਰੇਸ਼ਨ 'ਆਘਾਤ 2.0' ਦੇ ਤਹਿਤ ਸੰਗਠਿਤ ਅਪਰਾਧ ਅਤੇ ਅਪਰਾਧੀਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ | ਪੁਲਿਸ ਨੇ ਲਗਭਗ 500 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ, ਇਨ੍ਹਾਂ ਵਿਚ 130 ਦੋਸ਼ੀ ਹਥਿਆਰ, ਸ਼ਰਾਬ, ਡਰੱਗ ਅਤੇ ਜੂਏ ਨਾਲ ਸੰਬੰਧਿਤ ਮਾਮਲਿਆਂ ਵਿਚ ਗਿ੍ਫ਼ਤਾਰ ਕੀਤੇ ਗਏ ਜਦਕਿ 360 ਲੋਕਾਂ 'ਤੇ ਰੋਕਥਾਮ ਦੀ ਕਾਰਵਾਈ ਕੀਤੀ ਗਈ ਹੈ | ਇਸ ਕਾਰਵਾਈ ਵਿਚ 31 ਗ਼ੈਰ-ਕਾਨੂੰਨੀ ਹਥਿਆਰ ਅਤੇ 13 ਕਾਰਤੂਸ ਜ਼ਬਤ ਕੀਤੇ ਗਏ | ਪੁਲਿਸ ਨੇ 5826 ਕੁਆਰਟਰ ਨਾਜਾਇਜ਼ ਦੇਸੀ ਸ਼ਰਾਬ ਜ਼ਬਤ ਕੀਤੀ, 5.5 ਕਿਲੋ ਗਾਂਜਾ ਅਤੇ 1,85,435 ਰੁਪਏ ਨਕਦ ਜੂਆ ਖੇਡਣ ਵਾਲਿਆਂ ਕੋਲੋਂ ਬਰਾਮਦ ਕੀਤੇ | ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ 163 ਵਾਹਨਾਂ ਨੂੰ ਵੀ ਜ਼ਬਤ ਕੀਤਾ ਹੈ | ਦਿੱਲੀ ਪੁਲਿਸ ਨੇ ਡੀ.ਸੀ.ਪੀ. (ਦੱਖਣ ਪੂਰਬ) ਹੇਮੰਤ ਤਿਵਾੜੀ ਦੀ ਅਗਵਾਈ ਹੇਠ 600 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਟੀਮ ਨਾਲ ਆਪ੍ਰੇਸ਼ਨ 'ਆਘਾਤ' ਸ਼ੁਰੂ ਕੀਤਾ | ਦਿੱਲੀ ਪੁਲਿਸ ਦੇ ਅਨੁਸਾਰ ਨਿਰੰਤਰ ਨਿਗਰਾਨੀ ਅਤੇ ਕਾਰਵਾਈ ਦੇ ਨਤੀਜੇ ਵਜੋਂ ਪਿਛਲੇ ਮਹੀਨੇ ਦੌਰਾਨ ਸਟ੍ਰੀਟ ਕ੍ਰਾਈਮ ਨਾਲ ਸੰਬੰਧਿਤ ਪੀ.ਸੀ.ਆਰ. ਕਾਲਾਂ ਵਿਚ 20

ਪਿਛਲੀ ਖ਼ਬਰ ਗਰੀਨ ਪਟਾਕਿਆਂ ਦੀ ਇਜਾਜ਼ਤ ਨਾਲ ਮਾਰਕੀਟ ਵਿਚ ਖ਼ਰੀਦਦਾਰਾਂ ਦੀ ਰੌਣਕ ਵਧੇਗੀ-ਪੰਮਾ <br/> ਅਗਲੀ ਖ਼ਬਰ ਗੁਰੂ ਸਾਹਿਬ ਸੰਬੰਧੀ ਸੈਮੀਨਾਰ ਹੈਬੀਟੇਟ ਸੈਂਟਰ ਵਿਖੇ ਕਰਵਾਏ ਜਾਣ 'ਤੇ ਦਿੱਲੀ ਕਮੇਟੀ ਨੇ ਜਤਾਇਆ ਇਤਰਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।