ਬਾਈਕ ਸਵਾਰ ਹਮਲਾਵਰਾਂ ਨੇ ਵਕੀਲ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ <br/>
ਅਜੀਤ ਡੈਸਕ
17-10-2025
ਇਹ ਘਟਨਾ ਸਵੇਰੇ 8.30 ਵਜੇ ਦੇ ਕਰੀਬ ਵਾਪਰੀ | ਜਾਣਕਾਰੀ ਮੁਤਾਬਿਕ ਜੌਹਰਪੁਰ ਦੇ ਰਹਿਣ ਵਾਲੇ ਵਕੀਲ ਸ੍ਰੀਕਾਂਤ ਆਪਣੀ ਕਾਰ ਵਿਚ ਸਵਾਰ ਸਨ | ਉਦੋਂ ਬਾਈਕ ਸਵਾਰ ਹਮਲਾਵਰਾਂ ਨੇ ਉਸ 'ਤੇ 10 ਤੋਂ 12 ਰਾਊਾਡ ਗੋਲੀਆਂ ਚਲਾਈਆਂ | ਅੰਨ੍ਹੇਵਾਹ ਗੋਲਾਬਾਰੀ 'ਚ ਸ੍ਰੀਕਾਂਤ ਦੇ ਹੱਥ ਅਤੇ ਮੋਢੇ 'ਤੇ ਗੋਲੀਆਂ ਲੱਗੀਆਂ | ਸਥਾਨਕ ਲੋਕਾਂ ਨੇ ਚੀਕ-ਪੁਕਾਰ ਸੁਣ ਕੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਜ਼ਖ਼ਮੀ ਵਕੀਲ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ |
ਦਿੱਲੀ ਪੁਲਿਸ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਅਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ | ਕਰਾਵਲ ਨਗਰ ਥਾਣੇ ਦੀਆਂ ਕਈ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਭਾਲ ਵਿਚ ਜੁਟ ਗਈਆਂ ਹਨ | ਅਪਰਾਧ ਅਤੇ ਫੋਰੈਂਸਿਕ ਟੀਮਾਂ ਵੀ ਮੌਕੇ 'ਤੇ ਮੌਜੂਦ ਹਨ ਅਤੇ ਸਬੂਤ ਇਕੱਠੇ ਕਰ ਰਹੀਆਂ ਹਨ | ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਭਾਰਤੀ ਦੰਡ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਉੱਤਰ-ਪੂਰਬੀ ਜ਼ਿਲ੍ਹਾ ਆਪ੍ਰੇਸ਼ਨ ਯੂਨਿਟ ਦੀਆਂ ਟੀਮਾਂ ਵੀ ਦੋਸ਼ੀ ਹਮਲਾਵਰਾਂ ਦੀ ਪਛਾਣ ਕਰਨ ਅਤੇ ਗਿ੍ਫ਼ਤਾਰ ਕਰਨ ਲਈ ਸਰਗਰਮ ਹੋ ਗਈਆਂ ਹਨ |