ਨਵੀਂ ਦਿੱਲੀ, 17 ਅਕਤੂਬਰ (ਜਗਤਾਰ ਸਿੰਘ)- ਗੁਰਬਾਣੀ ਰਿਸਰਚ ਫਾਊਾਡੇਸ਼ਨ ਦੇ ਅਹੁਦੇਦਾਰ ਤੇ ਸ਼ਿਵ ਨਗਰ ਇਲਾਕੇ ਦੀਆਂ ਹੋਰਨਾਂ ਸ਼ਖ਼ਸੀਅਤਾਂ ਵੱਲੋਂ ਦਿੱਲੀ ਦੇ ਕੈਬਨਿਟ ਮੰਤਰੀ ਆਸ਼ੀਸ਼ ਸੂਦ ਨਾਲ ਮੁਲਾਕਾਤ ਕੀਤੀ | ਇਸ ਮੁਲਾਕਾਤ ਦੌਰਾਨ ਸਿੱਖ-ਪੰਜਾਬੀਆਂ ਦੇ ਮੁੱਦੇ ਸਮੇਤ ਇਲਾਕੇ ਦੀਆਂ ਸਥਾਨਕ ਦਿੱਕਤਾਂ ਬਾਰੇ ਚਰਚਾ ਕੀਤੀ ਗਈ | ਫਾਊਾਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ 'ਵੀਰਜੀ' ਨੇ ਦੱਸਿਆ ਕਿ ਕੈਬਨਿਟ ਮੰਤਰੀ ਨਾਲ ਹੋਈ ਇਸ ਮੁਲਾਕਾਤ ਦੌਰਾਨ, ਅਮਰਜੀਤ ਸਿੰਘ ਹੀਰਾ, ਬਾਵਾ ਸਾਹਨੀ, ਗੁਰਪ੍ਰੀਤ ਸਿੰਘ ਸੋਨੂੰ, ਨਰਿੰਦਰ ਸਿੰਘ ਆਹੁਜਾ, ਅੰਗਦ ਸਿੰਘ, ਬਾਲਰੂਪ ਸਿੰਘ, ਮਨਜੀਤ ਸਿੰਘ ਤੇ ਹੋਰਨਾਂ ਨੇ ਵੀ ਸ਼ਮੂਲੀਅਤ ਕਰ ਕੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਦੌਰਾਨ ਪੰਜਾਬੀ ਭਾਸ਼ਾ ਨਾਲ ਜੁੜੀਆਂ ਕਈ ਦਿੱਕਤਾਂ ਬਾਰੇ ਵੀ ਸਵਾਲ ਚੁੱਕਿਆ ਗਿਆ | ਇਸ ਮੌਕੇ ਕੈਬਨਿਟ ਮੰਤਰੀ ਆਸ਼ੀਸ਼ ਸੂਦ ਨੇ ਸਾਰਿਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਭਰੋਸਾ ਦਿਵਾਇਆ ਕਿ ਜਨਤਾ ਦੇ ਹਰ ਕੰਮ ਪਹਿਲਾ ਦੇ ਆਧਾਰ 'ਤੇ ਕੀਤੇ ਜਾਣਗੇ ਤੇ ਲੋਕਾਂ ਨੂੰ ਵੀ ਕਿਸੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਜਨਤਾ ਦੀਆਂ ਦਿੱਕਤਾਂ ਦੂਰ ਕਰਨ ਲਈ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਸਾਰਿਆਂ ਵੱਲੋਂ ਇਲਾਕੇ ਦੀ ਪ੍ਰਸਿੱਧ ਸ਼ਖ਼ਸੀਅਤ ਅਮਰਜੀਤ ਸਿੰਘ ਹੀਰਾ ਨੂੰ