08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮਾਤਾ ਸੁੰਦਰੀ ਕਾਲਜ ਵਿਖੇ ਅੰਤਰ ਕਾਲਜ ਮੁਕਾਬਲਾ ਕਰਾਇਆ <br/>

ਮਾਤਾ ਸੁੰਦਰੀ ਕਾਲਜ ਫ਼ਾਰ ਵੂਮਨ ਵਿਖੇ ਕਰਾਏ ਗਏ ਅੰਤਰ-ਕਾਲਜ ਡਾਂਸ ਮੁਕਾਬਲਾ 'ਚ ਸ਼ਾਮਲ ਵੱਖ-ਵੱਖ ਕਾਲਜ ਦੀਆਂ ਵਿਦਿਆਰਥਣਾਂ ਤੇ ਮੁੱਖ ਮਹਿਮਾਨ | ਅਜੀਤ ਤਸਵੀਰ <br/> 18-10-2025
ਨਵੀਂ ਦਿੱਲੀ, 17 ਅਕਤੂਬਰ (ਜਗਤਾਰ ਸਿੰਘ)- ਮਾਤਾ ਸੁੰਦਰੀ ਕਾਲਜ ਫ਼ਾਰ ਵੂਮਨ ਵਿਖੇ ਅੰਤਰ-ਕਾਲਜ ਡਾਂਸ ਮੁਕਾਬਲਾ ਕਰਾਇਆ ਗਿਆ ¢ਤਿੰਨ ਦਿਨ ਤੱਕ ਚਲੇ ਇਸ ਪ੍ਰੋਗਰਾਮ ਵਿਚ ਦਿੱਲੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਨੇ ਆਪਣੀਆਂ-ਆਪਣੀਆਂ ਸ਼੍ਰੇਣੀਆਂ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ¢ ਮਾਤਾ ਸੁੰਦਰੀ ਕਾਲਜ ਨੇ ਕੋਰੀਓਗ੍ਰਾਫੀ ਤੇ ਲੋਕ ਨਾਚ ਦੋਵਾਂ ਸ਼੍ਰੇਣੀਆਂ ਵਿੱਚ ਪਹਿਲਾ ਇਨਾਮ ਜਿੱਤਿਆ ¢ ਇਸ ਪ੍ਰੋਗਰਾਮ ਵਿਚ ਦਿੱਲੀ ਯੂਨੀਵਰਸਿਟੀ ਦੀ ਸਭਿਆਚਾਰਕ ਪ੍ਰੀਸ਼ਦ ਦੀ ਸੰਚਾਲਨ ਕਮੇਟੀ ਦੇ ਚੇਅਰਮੈਨ ਅਨੂਪ ਲਾਠਰ, ਪ੍ਰੋਫੈਸਰ ਰਵੀ ਪ੍ਰਕਾਸ਼ ਟੇਕਚੰਦਾਨੀ ਤੇ ਪ੍ਰੀਸ਼ਦ ਦੇ ਡੀਨ ਪ੍ਰੋਫੈਸਰ ਰਵਿੰਦਰ ਕੁਮਾਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ | ਇਸ ਤੋਂ ਇਲਾਵਾ ਸ਼ੁਭੇਂਦੂ ਭਾਰਦਵਾਜ, ਓਸ਼ੋ ਕਾਲੀਆ, ਡਾ. ਹੇਮੰਤ ਵਰਮਾ, ਡਾ. ਵਿਜੇ ਮਿਸ਼ਰਾ, ਡਾ. ਰਿਗਜ਼ਿਨ ਕਾਂਗ ਤੇ ਪ੍ਰੋ. ਪਰਮਜੀਤ ਨੇ ਵੀ ਸ਼ਮੂਲੀਅਤ ਕੀਤੀ | ਜਿਊਰੀ ਵਿਚ ਡਾ. ਨੀਰਾ ਸ਼ਰਮਾ, ਸ਼੍ਰੀਮਤੀ ਕਨਿਕਾ ਸਿੰਘ ਤੇ ਸ੍ਰੀ ਕੁਲੇਸ਼ਵਰ ਕੁਮਾਰ ਠਾਕੁਰ ਸ਼ਾਮਲ ਸਨ | ਪਿ੍ੰਸੀਪਲ ਪ੍ਰੋਫੈਸਰ ਹਰਪ੍ਰੀਤ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਾਚ ਸਿਰਫ਼ ਇੱਕ ਸਰੀਰਕ ਗਤੀਵਿਧੀ ਨਹੀਂ ਹੈ, ਸਗੋਂ ਰਚਨਾਤਮਕਤਾ ਤੇ ਖ਼ੁਸ਼ੀ ਦਾ ਭਾਵਨਾਤਮਕ ਪ੍ਰਗਟਾਵਾ ਹੈ | ਪਹਿਲੇ ਦਿਨ ਤਾਲ ਤੇ ਸ਼ੁੱਧਤਾ ਨਾਲ ਭਰਪੂਰ ਊਰਜਾਵਾਨ ਸਮੂਹ ਕੋਰੀਓਗ੍ਰਾਫੀ ਪ੍ਰਦਰਸ਼ਨ ਪੇਸ਼ ਕੀਤੇ ਗਏ | ਦੂਜੇ ਦਿਨ ਉਨੱਤੀ ਰੂਹਾਨੀ ਕਲਾਸੀਕਲ ਸੋਲੋ ਡਾਂਸ ਪ੍ਰਦਰਸ਼ਨ ਪੇਸ਼ ਕੀਤੇ ਗਏ | ਆਖ਼ਰੀ ਦਿਨ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਣ ਵਾਲੇ ਅਠਾਰਾਂ ਰੰਗੀਨ ਲੋਕ ਨਾਚਾਂ ਨਾਲ ਸਮਾਪਨ ਹੋਇਆ | ਡਾ. ਸਿਰਤਾਜ ਕੌਰ ਤੇ ਡਾ. ਮਨੀਸ਼ਾ ਬੱਤਰਾ ਨੇ ਪ੍ਰੋਗਰਾਮ ਦੇ ਸੰਚਾਲਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ |

ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਦਾ ਵਿਰੋਧ ਪ੍ਰਦਰਸ਼ਨ 10ਵੇਂ ਦਿਨ ਵੀ ਜਾਰੀ ਰਿਹਾ <br/> ਅਗਲੀ ਖ਼ਬਰ ਭਾਰਤ ਨੇ 77ਵੇਂ ਫ੍ਰੈਂਕਫਰਟ ਪੁਸਤਕ ਮੇਲੇ 'ਚ 17 ਜਰਮਨ ਅਨੁਵਾਦ ਲਾਂਚ ਕੀਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।