ਨਵੀਂ ਦਿੱਲੀ, 22 ਅਕਤੂਬਰ (ਮਿਸਰਦੀਪ ਭਾਟੀਆ)-ਸਰਬ ਸਾਂਝਾ ਸੱਭਿਆਚਾਰ ਮੰਚ, ਨਵੀਂ ਦਿੱਲੀ ਵਲੋਂ ਸੰਗਤ ਭਵਨ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਉਤਸਵ ਮਨਾਇਆ ਗਿਆ | ਇਸ ਮੌਕੇ 'ਤੇ ਮੰਚ ਦਾ ਸੰਚਾਲਨ ਕਰਦੇ ਹੋਏ ਇਸ ਸੰਸਥਾ ਦੇ ਪ੍ਰਬੰਧਕ ਹਰਭਜਨ ਸਿੰਘ ਦਿਉਲ ਨੇ ਦੋਵੇਂ ਦਿਵਸਾਂ ਪ੍ਰਤੀ ਸਭ ਨੂੰ ਵਧਾਈ ਦਿੱਤੀ ਅਤੇ ਅਜਿਹੇ ਦਿਵਸ ਮਨਾਉਣ ਦੀ ਅਪੀਲ ਕੀਤੀ | ਮੁੱਖ ਮਹਿਮਾਨ ਰਾਜਾ ਇਕਬਾਲ ਸਿੰਘ ਨੇ ਬੰਦੀ ਛੋੜ ਦਿਵਸ 'ਤੇ ਚਾਨਣਾ ਪਾਇਆ | ਇਕਬਾਲ ਸਿੰਘ ਲਾਲਪੁਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਜਥੇਦਾਰ ਅਵਤਾਰ ਸਿੰਘ ਨੇ ਬੰਦੀ ਛੋੜ ਦਿਵਸ ਬਾਰੇ ਦੱਸਿਆ | ਓਮ ਸਪਰਾ ਨੇ ਕਿਹਾ ਕਿ ਦੀਵੇ ਲਗਾਉਣ ਨਾਲ ਵਾਤਾਵਰਨ ਨੂੰ ਪਵਿੱਤਰ ਬਣਾਉਣਾ ਹੈ | ਗਜਿੰਦਰ ਕੁਮਾਰ ਨੇ ਵੀ ਇਸ ਮੌਕੇ 'ਤੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ 'ਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਅਵਿਨਾਸ਼ ਜਾਇਸਵਾਲ ਨੇ ਅਖੀਰ ਵਿਚ ਕਿਹਾ ਕਿ ਹਰਭਜਨ ਸਿੰਘ ਦਿਓਲ ਇਸੇ ਤਰ੍ਹਾਂ ਸੰਗਠਨ ਚਲਾਉਂਦੇ ਹੋਏ ਅਜਿਹੇ ਪ੍ਰੋਗਰਾਮ ਕਰਦੇ ਰਹਿਣ | ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਮਿਲ-ਜੁਲ ਕੇ ਅਜਿਹੇ ਤਿਉਹਾਰ ਮਨਾਉਂਦੇ ਰਹਿਣ |