02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਕੋਲਕਾਤਾ 'ਚ ਐਸ. ਆਈ. ਆਰ. ਵਿਰੁੱਧ ਮਮਤਾ ਦਾ ਰੋਸ ਮਾਰਚ

ਅਜੀਤ ਡੈਸਕ 05-11-2025
ਕੋਲਕਾਤਾ, 4 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਅੱਜ ਕੋਲਕਾਤਾ 'ਚ ਐਸ. ਆਈ. ਆਰ. ਵਿਰੁੱਧ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਬੰਗਲਾਦੇਸ਼ ਤੋਂ ਆਉਣ ਵਾਲੇ ਹਿੰਦੂ (ਮਤੂਆ) ਫਿਰਕੇ ਦੇ ਨਾਗਰਿਕਾਂ ਸਮੇਤ ਹੁਣ ਤਕ ਐਨ.ਆਰ.ਸੀ. ਦੀ ਦਹਿਸ਼ਤ ਤੋਂ ਆਤਮਹਤਿਆ ਕਰਨ ਵਾਲੇ 6 ਬੰਦਿਆਂ ਦੇ ਪਰਿਵਾਰ ਦੇ ਲੋਕ ਵੀ ਰੈਲੀ 'ਚ ਮੌਜੂਦ ਸਨ | ਮੁੱਖ ਮੰਤਰੀ ਨੇ ਕੇਂਦਰ ਵਲੋ ਧੱਕੇਸ਼ਾਹੀ ਨਾਲ ਐਨਆਰਸੀ ਲਾਗੂ ਕਰਨ ਲਈ ਐਸਆਈਆਰ ਪ੍ਰਕ੍ਰਿਆ ਸੁਰੂ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਪਹਿਲਾਂ ਇਕ ਹਜਾਰ ਰੁਪਏ ਲੈ ਕੇ ਆਧਾਰ ਬਣਾਇਆ ਅਤੇ ਹੁਣ ਕਹਿ ਰਹੇ ਹਨ ਕਿ ਇਹ ਨਾਗਰਿਕਤਾ ਦਾ ਪ੍ਰਮਾਣ ਪੱਤਰ ਨਹੀਂ ਹੈ | ਮਮਤਾ ਨੇ ਮਤੂਆ ਫਿਰਕੇ ਦੇ ਨਾਗਰਿਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਕਿਸੇ ਦਾ ਵੀ ਨਾਮ ਕੱਟਣ ਨਹੀਂ ਦਿੱਤਾ ਜਾਵੇਗਾ | ਧਰਮਤੱਲਾ ਸਥਿਤ ਅੰਬੇਡਕਰ ਦੀ ਮੂਰਤੀ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਿ੍ਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭੀਸ਼ੇਕ ਬੈਨਰਜੀ ਸਮੇਤ ਦੂਜੇ ਆਗੂਆਂ ਨਾਲ 4 ਕਿਲੋਮੀਟਰ ਦਾ ਰਸਤਾ ਪੈਦਲ ਚੱਲ ਕੇ ਪੂਰਾ ਕੀਤਾ | ਇਸ ਤੋਂ ਬਾਦ ਰਵਿੰਦਰਾ ਨਾਥ ਟੈਗੋਰ ਦੇ ਜੋੜਾਸਾਂਕੂ ਸਥਿਤ ਠਾਕੁਰਬਾੜੀ ਵਿਖੇ ਮੀਟਿੰਗ ਨੂੰ ਸੰਬੋਧਿਤ ਕੀਤਾ | ਇਥੇ ਇਹ ਜਿਕਰੋਯਗ ਹੈ ਕਿ ਅੱਜ ਤੋਂ ਪੱਛਮੀ ਬੰਗਾਲ ਸਮੇਤ 12 ਰਾਜਾਂ 'ਚ ਐਸ. ਆਈ. ਆਰ. ਦਾ ਕੰਮ ਸ਼ੁਰੂ ਹੋਇਆ ਹੈ | ਤਿ੍ਣਮੂਲ ਕਾਂਗਰਸ ਵਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਚੋਣਾਂ ਜਿੱਤਣ ਲਈ ਵੋਟਰਾਂ ਦੇ ਨਾਮ ਕੱਟਣ ਦੀ ਸਾਜਿਸ਼ ਤਹਿਤ ਐਸ. ਆਈ. ਆਰ. ਕੀਤਾ ਜਾ ਰਿਹਾ ਹੈ | ਦਿੱਲੀ ਵਿਖੇ ਪਾਰਟੀ ਵਲੋਂ ਚੋਣ ਕਮਿਸ਼ਨ ਦੇ ਦਫਤਰ ਅੱਗੇ ਵਿਖਾਵਾ ਕਰਨ ਦਾ ਵੀ ਐਲਾਨ ਕੀਤਾ ਹੈ |
ਪਿਛਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਸਮਝੌਤਾ ਸਹੀਬੱਧ ਅਗਲੀ ਖ਼ਬਰ ਬਿਜਲੀ ਦੀਆਂ ਤਾਰਾਂ ਨਾਲ ਉਲਝਿਆ ਓਵਰਲੋਡ ਟਰੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।