02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਕਿਸਾਨ ਨੂੰ ਪਰਾਲੀ ਸਾੜਨ ਕਰ ਕੇ 10 ਹਜ਼ਾਰ ਰੁਪਏ ਜੁਰਮਾਨਾ

ਅਜੀਤ ਡੈਸਕ 06-11-2025
ਕਾਲਾਂਵਾਲੀ/ਸਿਰਸਾ, 5 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤੀਬਾੜੀ ਵਿਭਾਗ ਨੇ ਖੇਤਰ ਦੇ ਅਸੀਰ ਪਿੰਡ ਵਿੱਚ ਇੱਕ ਕਿਸਾਨ ਨੂੰ ਝੋਨੇ ਦੀ ਪਰਾਲੀ ਸਾੜਨ ਲਈ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਅਤੇ ਕਾਲਾਂਵਾਲੀ ਪੁਲਿਸ ਨੂੰ ਉਸ ਵਿਰੁੱਧ ਕੇਸ ਦਰਜ ਕਰਨ ਲਈ ਸੂਚਿਤ ਕੀਤਾ ਹੈ | ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਸ਼ਟਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੈਟੇਲਾਈਟ ਜਾਣਕਾਰੀ ਰਾਹੀਂ ਪਤਾ ਲੱਗਾ ਕਿ ਅਸੀਰ ਪਿੰਡ ਵਿੱਚ ਇੱਕ ਕਿਸਾਨ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ | ਇਸ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਰਮਚਾਰੀ, ਪਿੰਡ ਸਕੱਤਰ ਭੂਪ ਸਿੰਘ ਅਤੇ ਪਟਵਾਰੀ ਗੁਰਪ੍ਰੀਤ ਸਿੰਘ ਮੌਕੇ 'ਤੇ ਪਹੁੰਚੇ | ਮੌਕੇ 'ਤੇ ਅਸੀਰ ਦੇ ਇੱਕ ਕਿਸਾਨ ਗਮਦੂਰ ਸਿੰਘ ਦੀ ਚਾਰ ਏਕੜ ਝੋਨੇ ਦੀ ਪਰਾਲੀ ਸੜਦੀ ਹੋਈ ਮਿਲੀ | ਕਾਰਵਾਈ ਕਰਦੇ ਹੋਏ ਕਿਸਾਨ ਨੂੰ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਅਤੇ ਕਾਲਾਂਵਾਲੀ ਪੁਲਿਸ ਨੂੰ ਅਗਲੀ ਕਾਰਵਾਈ ਦੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪ੍ਰਸ਼ਾਸਨ ਕਿਸਾਨਾਂ ਵੱਲੋਂ ਪਰਾਲੀ ਸਾੜਨ 'ਤੇ ਸਖ਼ਤ ਨਜ਼ਰ ਰੱਖ ਰਿਹਾ ਹੈ ਅਤੇ ਇਸ ਬਾਰੇ ਜਾਗਰੂਕਤਾ ਫੈਲਾ ਰਿਹਾ ਹੈ, ਪਰ ਇਸ ਦੇ ਬਾਵਜੂਦ, ਕਿਸਾਨ ਪਰਾਲੀ ਸਾੜਨਾ ਜਾਰੀ ਰੱਖਦੇ ਹਨ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿੱਚ ਪਰਾਲੀ ਨਾ ਸਾੜਨ ਅਤੇ ਇਸ ਦੀ ਬਜਾਏ ਇਸਨੂੰ ਖੇਤਾਂ ਵਿੱਚ ਵਾਹਉਣ ਜਾਂ ਇਸ ਦੀਆਂ ਗੱਠਾਂ ਬਣਾਉਣ ਤਾਂ ਜੋ ਪ੍ਰਦੂਸ਼ਨ ਨਾ ਫੈਲੇ |
ਪਿਛਲੀ ਖ਼ਬਰ ਖੁੱਲ੍ਹੇ ਅਸਮਾਨ ਹੇਠ ਪਿਆ ਝੋਨਾ ਮੀਂਹ ਨਾਲ ਭਿੱਜਿਆ ਅਗਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਲੋਕ ਭਲਾਈ ਦੇ ਕੰਮਾਂ ਵਿਚ ਸਭ ਤੋਂ ਅੱਗੇ ਰਹਿੰਦੇ ਹਨ-ਕਮਲੇਸ਼ ਢਾਂਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।