03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬੇਸਹਾਰਾ ਪਸ਼ੂ ਦੇ ਟਕਰਾਉਣ ਨਾਲ ਮੋਟਰਸਾਈਕਲ ਚਾਲਕ ਗੰਭੀਰ ਜ਼ਖਮੀ <br/>

ਅਜੀਤ ਡੈਸਕ 23-11-2025
ਮੰਡੀ ਅਰਨੀਵਾਲਾ, 22 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਮਲੋਟ ਫ਼ਾਜ਼ਿਲਕਾ ਰੋਡ 'ਤੇ ਬੱਸ ਅੱਡਾ ਪੂਰਨ ਪੱਟੀ ਦੇ ਕੋਲ ਦੇਰ ਸ਼ਾਮ ਇਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ | ਮੋਟਰਸਾਈਕਲ ਸਵਾਰ ਸੁਰਜੀਤ ਸਿੰਘ ਵਾਸੀ ਪਿੰਡ ਨਕੇਰੀਆਂ ਜੋ ਕਿ ਆਪਣੇ ਮੋਟਰਸਾਈਕਲ 'ਤੇ ਫ਼ਾਜ਼ਿਲਕਾ ਤੋਂ ਪਿੰਡ ਨੂੰ ਜਾ ਰਿਹਾ ਸੀ, ਅਚਾਨਕ ਇੱਕ ਬੇਸਹਾਰਾ ਪਸ਼ੂ ਆ ਜਾਣ ਨਾਲ ਉਸ ਦਾ ਮੋਟਰਸਾਈਕਲ ਟਕਰਾ ਕੇ ਉਹ ਸੜਕ ਉੱਪਰ ਡਿਗ ਗਿਆ | ਜਿਸ ਕਰਕੇ ਉਸ ਦੇ ਕਾਫ਼ੀ ਸੱਟਾਂ ਲੱਗੀਆਂ | ਇਸ ਮੌਕੇ ਇਕੱਤਰ ਲੋਕਾਂ ਵਲੋਂ 108 ਅਤੇ 112 ਉੱਪਰ ਮਦਦ ਲਈ ਕਾਲ ਕੀਤੀ ਗਈ ਪਰ ਘਟਨਾ ਦੇ ਵਾਪਰਨ ਮੌਕੇ 20 ਮਿੰਟ ਤੱਕ ਵੀ ਸਹਾਇਤਾ ਲਈ ਨਾ ਤਾਂ 108 ਐਂਬੂਲੈਂਸ ਅਤੇ ਨਾ ਹੀ 112 ਪੁਲਿਸ ਆਈ | ਮੌਕੇ 'ਤੇ ਇਕੱਤਰ ਲੋਕਾਂ ਵਲੋਂ ਉਸ ਨੂੰ ਫ਼ਾਜ਼ਿਲਕਾ ਤੋਂ ਮਲੋਟ ਜਾ ਰਹੇ ਇਕ ਕਾਰ ਚਾਲਕ ਦੀ ਮਦਦ ਨਾਲ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ |

ਪਿਛਲੀ ਖ਼ਬਰ ਦਿੱਲੀ ਯੂਨੀਵਰਸਿਟੀ ਵਿਚ ਭਾਰਤੀ ਗਿਆਨ ਪ੍ਰਣਾਲੀ 'ਤੇ ਆਧਾਰਿਤ 'ਭਾਰਤ ਬੁੱਧੀ' ਪੁਸਤਕ ਲੜੀ ਕੀਤੀ ਜਾਰੀ <br/> ਅਗਲੀ ਖ਼ਬਰ ਬਾਬਾ ਨਾਮਦੇਵ ਦੀ ਸਾਈਕਲ ਅਤੇ ਰੱਥ ਯਾਤਰਾ ਦਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।