25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

'ਅੰਤਰਦੀਪ' ਪੁਸਤਕ ਦਾ ਹੋਇਆ ਲੋਕ ਅਰਪਣ <br/>

ਅਜੀਤ ਡੈਸਕ 26-11-2025
ਨਵੀਂ ਦਿੱਲੀ, 25 ਨਵੰਬਰ (ਮਿਸਰਦੀਪ ਭਾਟੀਆ)-ਦਿੱਲੀ ਦੇ ਜਨਕਪੁਰੀ ਇਲਾਕੇ ਵਿਚ ਕੇ.ਐਸ. ਆਰਟਸ ਪ੍ਰੋਡਕਸ਼ਨ ਅਤੇ ਮੈਰੀ ਗਰੁੱਪ ਆਫ਼ ਇੰਸਟੀਚਿਊਟਸ਼ਨ ਦੇ ਸਹਿਯੋਗ ਨਾਲ ਪ੍ਰਸਿੱਧ ਲੇਖਿਕਾ ਤੇ ਨਿਰਦੇਸ਼ਕਾ ਕੁਲਵਿੰਦਰ ਕੌਰ ਦੀ ਲਿਖੀ ਪੁਸਤਕ 'ਅੰਤਰਦੀਪ' ਦਾ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਪ੍ਰੋ. ਲਲਿਤ ਅਗਰਵਾਲ, ਗੁਰਦੀਪ ਸਿੰਘ ਗਿਰਨ, ਪ੍ਰੋ. ਨਵਨੀਤ ਕੌਰ, ਅੰਮਿ੍ਤ ਕੌਰ ਤੇ ਹੋਰ ਕਈ ਸ਼ਖ਼ਸੀਅਤਾਂ ਸ਼ਾਮਿਲ ਸਨ | ਸ਼ੁਰੂ ਵਿਚ ਪੁਸਤਕ ਦੇ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ | ਇਸ ਮੌਕੇ 'ਕਿਤਾਬ ਦੀ ਰੂਹ' ਨਾਂਅ ਦਾ ਨਾਟਕ ਪੇਸ਼ ਕੀਤਾ ਗਿਆ | ਇਹ ਨਾਟਕ ਕੁਲਵਿੰਦਰ ਕੌਰ ਦਾ ਲਿਖਿਆ ਹੋਇਆ ਸੀ ਅਤੇ ਇਸ ਵਿਚ ਜਸਮੀਤ ਕੌਰ ਨੇ ਵੀ ਪੂਰਾ ਸਹਿਯੋਗ ਦਿੱਤਾ | ਨਾਟਕ ਦੇ ਹਰ ਪਾਤਰ ਦੀ ਐਕਟਿੰਗ ਬਹੁਤ ਵਧੀਆ ਸੀ ਅਤੇ ਡਾਇਲਾਗ ਕਮਾਲ ਦੇ ਸਨ | ਲੇਖਿਕਾ ਬਲਵਿੰਦਰ ਕੌਰ ਖੁਰਾਣਾ ਨੇ ਉਪਰੋਕਤ ਪੁਸਤਕ ਬਾਰੇ ਆਪਣਾ ਪਰਚਾ ਪੜਿ੍ਹਆ |
ਇਸ ਮੌਕੇ ਕਵੀ ਦਰਬਾਰ ਵੀ ਹੋਇਆ, ਜਿਸ ਵਿਚ ਰਾਣੀ ਸਤਵਿੰਦਰ ਕੌਰ, ਜਸਵੰਤ ਸਿੰਘ ਸੇਖਵਾਂ, ਹਰਵਿੰਦਰ ਕੌਰ ਔਲਖ, ਡਾ. ਸਤਪਾਲ ਕੌਰ ਅਤੇ ਪਰਵੀਨ ਕੌਰ ਨੇ ਆਪਣੀਆਂ ਕਵਿਤਾਵਾਂ ਪੜ੍ਹ ਕੇ ਚੰਗਾ ਰੰਗ ਬੰਨਿ੍ਹਆ | ਨਾਟਕ ਦੀ ਬਿਹਤਰੀਨ ਪੇਸ਼ਕਾਰੀ 'ਤੇ ਕੁਲਵਿੰਦਰ ਕੌਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸਮੁੱਚੇ ਤੌਰ 'ਤੇ ਸਾਰਾ ਪ੍ਰੋਗਰਾਮ ਹਰ ਪੱਖ ਤੋਂ ਸਫ਼ਲ ਰਿਹਾ |

ਪਿਛਲੀ ਖ਼ਬਰ ਆਈ. ਆਈ. ਟੀ. ਖੜਗਪੁਰ ਦੇ ਡਾਇਰੈਕਟਰ ਨੇ 'ਇਮਪੈਕਟ ਰਾਈਜ਼ ਪਹਿਲਕਦਮੀ' ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਦਿੱਲੀ ਤੋਂ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ 'ਸੀਸ ਮਾਰਗ' ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।