24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮਿûਨ-ਦੇਵ ਦੀ ਪ੍ਰਜਾਪੋਤੀ-2 ਨੂੰ ਲੈ ਕੇ ਵਿਵਾਦ

ਅਜੀਤ ਡੈਸਕ 26-12-2025
ਕੋਲਕਾਤਾ, 25 ਦਸੰਬਰ (ਰਣਜੀਤ ਸਿੰਘ ਲੁਧਿਆਣਵੀ)-ਤਿ੍ਣਮੂਲ ਕਾਂਗਰਸ ਦੇ ਚਾਰ ਵਾਰ ਦੇ ਸੰਸਦ ਮੈਂਬਰ ਅਤੇ ਬੰਗਲੀ ਫਿਲਮਾਂ ਦੇ ਸੁਪਰ ਸਟਾਰ ਦੇਵ ਅਧਿਕਾਰੀ ਊਰਫ ਦੇਵ ਦੀ ਨਵੀਂ ਫਿਲਮ-ਪ੍ਰਜਾਪੋਤੀ-2 ਵਿਵਾਦਾਂ 'ਚ ਘਿਰ ਗਈ ਹੈ | ਦੇਵ ਇੰਟਰਟੇਨਮੈਂਟ ਤਹਿਤ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ | ਦਖੱਣੀ ਕੋਲਕਾਤਾ ਦੇ ਇਕ ਸਿਨੇਮਾਹਾਲ 'ਚ ਫਿਲਮ ਦਾ ਪੋਸਟਰ ਲਾਉਣ ਤੋਂ ਬਾਅਦ ਵੀ ਰਿਲੀਜ਼ ਨਹੀਂ ਕਰਨ ਦਾ ਫੈਸਲਾ ਕੀਤਾ | ਫਿਲਮ ਅੱਜ 25 ਦਸੰਬਰ ਰਿਲੀਜ਼ ਹੋਈ | ਫਿਲਮ ਦਾ ਪਹਿਲਾ ਭਾਗ-ਪ੍ਰਜਾਪੋਤੀ-ਵੀ ਵਿਵਾਦਾਂ 'ਚ ਸੀ ਅਤੇ ਕਿਉਂਕਿ ਫਿਲਮ ਨੂੰ ਸਰਕਾਰੀ ਸਿਨੇਮਾਹਾਲ ਨੰਦਨ 'ਚ ਨਹੀਂ ਵਿਖਾਇਆ ਗਿਆ ਸੀ | ਪ੍ਰਜਾਪੋਤੀ-2 'ਚ ਭਾਜਪਾ ਆਗੂ ਅਤੇ ਫਿਲਮ ਸਟਾਰ ਮਿûਨ ਚੱਕਰਵਰੀ ਦੇਵ ਦੇ ਪਿਤਾ ਦਾ ਰੋਲ ਕਰ ਰਹੇ ਹਨ | ਮਿਥੁਨ ਕਾਰਨ ਪ੍ਰਜਾਪੋਤੀ ਨੂੰ ਵੀ ਨਹੀਂ ਰਿਲੀਜ਼ ਕੀਤਾ ਗਿਆ ਸੀ | ਮਿûਨ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਬੰਗਾਲ ਨੂੰ ਪੱਛਮੀ ਬੰਗਲਾਦੇਸ਼ ਬਣਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ | ਤਿ੍ਣਮੂਲ ਆਗੂ ਕੁਣਾਲ ਘੋਸ਼ ਨੇ ਇਸ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਮਿûਨ ਬੰਗਾਲ ਨੂੰ ਬਦਨਾਮ ਕਰਨ ਵਾਲੇ ਬੀਜੇਪੀ ਦੇ ਏਜੰਡੇ 'ਤੇ ਚੱਲ ਰਹੇ ਹਨ | ਤਿ੍ਣਮੂਲ ਕਾਂਗਰਸ ਸੰਸਦ ਮੈਂਬਰ ਦੇਵ ਦੇ ਸਹਾਰੇ ਉਸਦਾ ਫਿਲਮੀ ਕੈਰੀਅਰ ਚਲ ਰਿਹਾ ਹੈ |
ਪਿਛਲੀ ਖ਼ਬਰ ਕਿਸਾਨ ਮੇਲਾ 'ਚ ਕਿਸਾਨਾਂ ਨੂੰ ਮੱਕੀ ਦੀ ਖੇਤੀ ਕੰਟਰੈਕਟ ਫਾਰਮਿੰਗ ਦਾ ਸੱਦਾ ਅਗਲੀ ਖ਼ਬਰ ਮੁਫ਼ਤ ਸੱਭਿਆਚਾਰਕ ਕੇਂਦਰ 'ਚ ਮਨਾਇਆ ਤੁਲਸੀ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।