ਜਲੰਧਰ, 16 ਜੂਨ (ਡਾ.ਜਤਿੰਦਰ ਸਾਬੀ)-ਭਾਰਤੀ ਫੌਜ ਨੇ ਸ਼ਾਨਦਾਰ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਵਜਰਾ ਕੋਰ ਦੇ ਸੈਨਿਕਾਂ ਨੇ ਕਾਂਗੜਾ ਜ਼ਿਲ੍ਹੇ ਦੇ ਬੀੜ ਤੋਂ ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੱਕ ਧੌਲਧਾਰ ਰੇਂਜਾਂ 'ਚ ਦੋ ਹਫਤਿਆਂ ਦੀ ਇੱਕ ਰੋਮਾਂਚਕ ਟ੍ਰੈਕਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ | ਗੋਲਡਨ ਐਰੋ ਡਿਵੀਜਨ ਦੀ ਬਖਤਰਬੰਦ ਰੈਜਮਿੰਟ ਦੀ 10 ਮੈਂਬਰੀ ਟੀਮ ਨੇ 15 ਜੂਨ ਨੂੰ ਸ਼ਹੀਦਾਂ ਦੀ ਪਵਿੱਤਰ ਧਰਤੀ ਫਿਰੋਜ਼ਪੁਰ ਤੋਂ ਮੇਜਰ ਜਨਰਲ ਰਣਜੀਤ ਸਿੰਘ ਮਨਰਾਲ, ਐਸ.ਐਮ ਵੀ.ਸੀ.ਐਮ ਜਨਰਲ ਅਫ਼ਸਰ ਕਮਾਂਡਿੰਗ ਗੋਲਡਨ ਐਰੋ ਡਿਵੀਜਨ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ | ਨੌਜਵਾਨਾਂ ਨੂੰ ਫੌਜ 'ਚ ਭਰਤੀ ਵਿਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ, ਸਾਬਕਾ ਸੈਨਿਕਾਂ ਨਾਲ ਜੁੜਨਾ ਤੇ ਅਪ੍ਰੇਸ਼ਨ ਸੰਧੂਰ ਦੌਰਾਨ ਬੇਮਿਸਾਲ ਹਿੰਮਤ ਦੀਆਂ ਕਹਾਣੀਆਂ ਨੂੰ ਯਾਦ ਕਰਨਾ ਹੈ | ਇਹ ਮੁਹਿੰਮ ਵਿਚ ਯੋਗਦਾਨ ਪਾਉਂਦੀ ਹੈ, ਜੋ ਵਾਤਾਵਰਨ ਜ਼ਿੰਮੇਵਾਰੀ ਤੇ ਰਾਸ਼ਟਰ ਨਿਰਮਾਣ ਪ੍ਰਤੀ ਫੌਜ ਦੀ ਸਥਾਈ ਵਚਨਵੱਧਤਾ ਨੂੰ ਮਜਬੂਤ ਕਰਦੀ ਹੈ |