04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਈਜ਼ੀ ਰਜਿਸਟਰੇਸ਼ਨ ਲਈ ਸਬ-ਰਜਿਸਟਰਾਰਾਂ ਦੇ ਦਫ਼ਤਰਾਂ ਨੂੰ ਨਵੀਂ ਦਿੱਖ ਦੇਣ ਲਈ ਕੈਬਿਨ ਬਣਾਉਣ ਦਾ ਕੰਮ ਸ਼ੁਰੂ

ਅਜੀਤ ਡੈਸਕ 17-06-2025
ਜਲੰਧਰ, 16 ਜੂਨ (ਚੰਦੀਪ ਭੱਲਾ)-ਈਜ਼ੀ ਰਜਿਸਟਰੇਸ਼ਨ ਦੇ ਤਹਿਤ ਸਬ-ਰਜਿਸਟਰਾਰਾਂ ਦੇ ਦਫ਼ਤਰਾਂ ਨੂੰ ਨਵੀਂ ਦਿੱਖ ਦੇਣ ਦਾ ਕੰਮ ਤੇਜੀ ਨਾਲ ਚਲ ਰਿਹਾ ਹੈ ਤੇ ਇਸ ਦੇ ਤਹਿਤ ਅੱਜ ਪੀ.ਡਲਲਿਊ.ਡੀ ਦੇ ਕਰਮਚਾਰੀਆਂ ਵਲੋਂ ਸਾਰੇ ਕਮਰਿਆਂ ਦਾ ਨਰੀਖਣ ਕੀਤਾ ਗਿਆ ਤੇ ਨਾਲ ਹੀ ਏ.ਸੀ ਲਗਾਉਣ ਤੇ ਹੋਰ ਕੰਮ ਵੀ ਸ਼ੁਰੂ ਹੋ ਗਿਆ | ਪੁਰਾਣੇ ਢਾਂਚੇ ਨੂੰ ਤੋੜ ਕੇ ਨਵੇਂ ਢਾਂਚੇ ਦੀ ਉਸਾਰੀ ਦਾ ਕੰਮ ਤੇਜੀ ਨਾਲ ਚਲ ਰਿਹਾ ਹੈ ਤੇ ਅੱਜ ਕੈਬਿਨ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ | ਅੱਜ ਇਸ ਕੰਮ ਨੂੰ ਸ਼ੁਰੂ ਕਰਨ ਵਾਲੇ ਵਿਭਾਗ ਦੇ ਕਰਮਚਾਰੀਆਂ ਵਲੋਂ ਸਾਰੇ ਦਫ਼ਤਰਾਂ ਦਾ ਮਾਪ ਲਿਆ ਗਿਆ ਤੇ ਉਸੇ ਹਿਸਾਬ ਨਾਲ ਹੀ ਸਬ-ਰਜਿਸਟਰਾਰਾਂ ਦੇ ਬੈਠਣ ਦੀ ਥਾਂ ਵੀ ਤੈਅ ਕੀਤੀ ਜਾਵੇਗੀ, ਕਿਉਂ ਈਜ਼ੀ ਰਜਿਸਟਰੇਸ਼ਨ ਦੇ ਤਹਿਤ ਇੱਕੋ ਛੱਤ ਹੇਠ ਲੋਕਾਂ ਨੂੰ ਕਾਫੀ ਸਾਰੀਆਂ ਸਹੂਲਤਾਂ ਮਿਲਣਗੀਆਂ ਤਾਂ ਕਿ ਲੋਕਾਂ ਨੂੰ ਇੱਕ ਤੋਂ ਦੂਜੇ ਦਫਤਰਾਂ 'ਚ ਜਾ ਕੇ ਕੰਮ ਕਰਵਾਉਣ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ | ਦੱਸਿਆ ਜਾ ਰਿਹਾ ਹੈ ਕਿ ਇਹ ਕੰਮ 25 ਤੋਂ 35 ਲੱਖ 'ਚ ਪੂਰਾ ਹੋਵੇਗਾ |
ਪਿਛਲੀ ਖ਼ਬਰ ਸਟਰੀਟ ਲਾਈਟਾਂ ਦੀਆਂ ਲਾਈਨਾਂ ਤੋਂ ਬਿਜਲੀ ਚੋਰੀ-ਸੜ ਰਹੀਆਂ ਲਾਈਟਾਂ, ਉਪਕਰਨ ਅਗਲੀ ਖ਼ਬਰ ਐਨ. ਸੀ. ਸੀ. ਕੈਂਪ ਦੌਰਾਨ ਕੈਡਿਟ ਹਾਸਿਲ ਕਰ ਰਹੇ ਸਖਤ ਸਿਖਲਾਈ-ਕਰਨਲ ਜੋਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।