04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸਟਰੀਟ ਲਾਈਟਾਂ ਦੀਆਂ ਲਾਈਨਾਂ ਤੋਂ ਬਿਜਲੀ ਚੋਰੀ-ਸੜ ਰਹੀਆਂ ਲਾਈਟਾਂ, ਉਪਕਰਨ

ਲਾਈਨਾਂ 'ਤੇ ਕੁੰਡੀ ਪਾਉਣ ਨਾਲ ਸਟਰੀਟ ਲਾਈਟ ਕੰਪਨੀ ਦਾ ਇਕ ਸੜਿਆ ਉਪਕਰਨ ਤੇ ਦਿਨ ਵੇਲੇ ਵੀ ਜੱਗ ਰਹੀ ਸਟਰੀਟ ਲਾਈਟ | ਤਸਵੀਰ : ਮੁਨੀਸ਼ <br/> 17-06-2025
ਪੁਲਿਸ ਨੂੰ ਕੀਤੀ ਜਾਵੇਗੀ ਸ਼ਿਕਾਇਤ
ਸ਼ਹਿਰ ਵਿਚ ਐਲ. ਈ. ਡੀ. ਲਾਈਟਾਂ ਦੀ ਸੰਭਾਲ ਕਰਨ ਵਾਲੀ ਐੱਚ. ਪੀ. ਐਲ. ਇਲੈਕਟਿ੍ਕ ਐਂਡ ਪਾਵਰ ਲਿਮ. ਕੰਪਨੀ ਦੇ ਪ੍ਰਾਜੈਕਟ ਮੈਨੇਜਰ ਸ੍ਰੀ ਰਾਮ ਕੁਮਾਰ ਦਾਹੀਆ ਨੇ ਦੱਸਿਆ ਕਿ ਸਟਰੀਟ ਲਾਈਟਾਂ ਦੀਆਂ ਲਾਈਨਾਂ ਨਾਲ ਛੇੜਛਾੜ ਦੇ ਕਈ ਮਾਮਲੇ ਫੜੇ ਜਾ ਚੁੱਕੇ ਹਨ | ਇਸ ਨਾਲ ਲਾਈਟਾਂ ਤੋਂ ਇਲਾਵਾ ਸਿਸਟਮ ਦਾ ਵੀ ਨੁਕਸਾਨ ਹੋ ਰਿਹਾ ਹੈ | ਉਹ ਇਸ ਬਾਰੇ ਕਾਰਵਾਈ ਕਰਨ ਲਈ ਪੁਲਿਸ ਵੀ ਸ਼ਿਕਾਇਤ ਦੇਣਗੇ | ਛੇੜਛਾੜ ਨਾਲ ਕਈ ਥਾਵਾਂ 'ਤੇ ਸਟਰੀਟ ਲਾਈਟਾਂ ਨੂੰ ਵੀ ਨੁਕਸਾਨ ਪੁੱਜਾ ਹੈ |


ਜਲੰਧਰ, 16 ਜੂਨ (ਸ਼ਿਵ)-ਕਹਿਰ ਦੀ ਗਰਮੀ 'ਚ ਪਾਵਰਕਾਮ ਵਲੋਂ ਕਈ ਥਾਵਾਂ 'ਤੇ ਬਿਜਲੀ ਚੋਰੀ ਦੇ ਮਾਮਲੇ ਫੜੇ ਜਾ ਰਹੇ ਹਨ ਸਗੋਂ ਦੂਜੇ ਪਾਸੇ ਸ਼ਹਿਰ 'ਚ ਨਗਰ ਨਿਗਮਾਂ ਦੀਆਂ ਲੱਗੀਆਂ ਐਲ. ਈ. ਡੀ. ਸਟਰੀਟ ਲਾਈਨਾਂ ਤੋਂ ਕਈ ਜਗਾਂ ਕੁੰਡੀ ਲਗਾ ਕੇ ਚੋਰੀ ਕਰਨ ਦੇ ਮਾਮਲੇ ਸਾਹਮਣੇ ਆਉਣ ਨਾਲ ਜਿਥੇ ਐਲ. ਈ. ਡੀ. ਲਾਈਟਾਂ ਤੇ ਬਿਜਲੀ ਮੀਟਰਾਂ ਨੂੰ ਨੁਕਸਾਨ ਪੁੱਜ ਰਿਹਾ ਹੈ ਸਗੋਂ ਇਸ ਨਾਲ ਪਾਵਰਕਾਮ ਦੇ ਲੋਡ 'ਚ ਵਾਧਾ ਹੋਣ ਕਰਕੇ ਪਾਵਰਕਾਮ ਨੂੰ ਵੀ ਕਈ ਵਾਰ ਕੱਟ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਸਟਰੀਟ ਲਾਈਟਾਂ ਦੀ ਸੰਭਾਲ ਕਰਨ ਵਾਲੀ ਕੰਪਨੀ ਦੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਸਟਰੀਟ ਲਾਈਟਾਂ ਦੀਆਂ ਲਾਈਨਾਂ ਤੋਂ ਕੁੰਡੀ ਲਗਾ ਕੇ ਬਿਜਲੀ ਚੋਰੀ ਦੇ ਕਈ ਮਾਮਲੇ ਫੜੇ ਗਏ ਹਨ | ਲੰਬਾ ਪਿੰਡ ਤੋਂ ਇਲਾਵਾ ਨਕੋਦਰ ਰੋਡ, ਲਕਸ਼ਮੀ ਪੂਰਾ ਦੇ ਕੋਲ ਵੀ ਸਟਰੀਟ ਲਾਈਟਾਂ ਦੀਆਂ ਬਿਜਲੀ ਲਾਈਨਾਂ ਨਾਲ ਛੇੜਛਾੜ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ | ਕੰਪਨੀ ਅਧਿਕਾਰੀ ਦਾ ਕਹਿਣਾ ਸੀ ਕਿ ਜਿਨ੍ਹਾਂ ਥਾਵਾਂ 'ਤੇ ਕੁੰਡੀਆਂ ਲਗਾਉਣ ਦੇ ਮਾਮਲੇ ਸਾਹਮਣੇ ਆਏ ਹਨ, ਉਥੇ ਮੌਕੇ 'ਤੇ ਇਸ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਸਟਰੀਟ ਲਾਈਟਾਂ ਲਾਈਨ ਨਾਲ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਦੇ ਹਨ ਤਾਂ ਉਹ ਸਟਰੀਟ ਲਾਈਟਾਂ ਜਗਾਉਣ ਵਾਲੇ ਬਕਸਿਆਂ ਨੂੰ ਖ਼ੋਲ ਕੇ ਉਥੋਂ ਦਿਨ ਵੇਲੇ ਹੀ ਲਾਈਟਾਂ ਜਗਾਂ ਦਿੰਦੇ ਹਨ ਤਾਂ ਬਾਅਦ 'ਚ ਉਸ ਲਾਈਨਾਂ ਨਾਲ ਕੁੰਡੀ ਲਗਾ ਲੈਂਦੇ ਹਨ | ਕੰਪਨੀ ਮੁਤਾਬਿਕ ਇਸ ਤਰ੍ਹਾਂ ਨਾਲ ਕਈ ਵਾਰ ਦਿਨ ਵੇਲੇ ਹੀ ਲਾਈਟਾਂ ਜਗਦੀਆਂ ਰਹਿੰਦੀਆਂ ਹਨ ਤਾਂ ਕਈ ਵਾਰ ਲੋਕ ਇਨ੍ਹਾਂ ਦਿਨਾਂ 'ਚ ਸ਼ਿਕਾਇਤਾਂ ਵੀ ਕਰਦੇ ਹਨ ਕਿ ਦਿਨ ਵੇਲੇ ਲਾਈਟਾਂ ਜੱਗ ਰਹੀਆਂ ਹਨ ਜਦ ਕਿ ਕਈ ਥਾਵਾਂ 'ਤੇ ਬਕਸਿਆਂ 'ਚ ਲਾਈਟਾਂ ਜਗਾਉਣ ਵਾਲਾ ਸੁੱਚ ਦਬਾ ਕੇ ਕੁੰਡੀ ਲਗਾ ਦਿੱਤੀ ਜਾਂਦੀ ਹੈ | ਕੁੱਝ ਦਿਨ ਪਹਿਲਾਂ ਲਕਸ਼ਮੀ ਪੁਰਾ ਦੇਵੀ ਤਾਲਾਬ ਰੋਡ 'ਤੇ ਵੀ ਸਟਰੀਟ ਲਾਈਟਾਂ ਵਾਲੀ ਬਿਜਲੀ ਲਾਈਨ 'ਚ ਕਾਫੀ ਤੇਜ਼ ਆਵਾਜ਼ ਨਾਲ ਪਟਾਕੇ ਵਜੇ ਸੀ ਕਿਉਂਕਿ ਕਿਸੇ ਵਲੋਂ ਲਾਈਨ ਨਾਲ ਛੇੜਛਾੜ ਕੀਤੀ ਜਾਂਦੀ ਹੈ | ਕਈ ਇਲਾਕਿਆਂ 'ਚ ਮੁਲਾਜ਼ਮ ਲਾਈਟਾਂ ਠੀਕ ਕਰਨ ਜਾਂਦੇ ਹਨ ਤਾਂ ਦੁਬਾਰਾ ਫਿਰ ਕੁੰਡੀਆਂ ਲਗਾ ਦਿੱਤੀਆਂ ਜਾਂਦੀਆਂ ਹਨ | ਇਸ ਨਾਲ ਲਾਈਟਾਂ ਦਾ ਵੀ ਨੁਕਸਾਨ ਹੋ ਰਿਹਾ ਹੈ | ਓਧਰ ਪਾਵਰਕਾਮ ਦੇ ਉਡਨਦਸਤੇ ਵਲੋਂ ਬਿਜਲੀ ਚੋਰੀ ਦਾ ਪਤਾ ਕਰਨ ਲਈ ਛਾਪੇ ਮਾਰੇ ਜਾਂਦੇ ਹਨ ਪਰ ਇਨ੍ਹਾਂ ਦੀ ਜਾਂਚ ਦਾ ਕੰਮ ਉੱਡਣ ਦਸਤੇ ਵਲੋਂ ਨਹੀਂ ਕੀਤਾ ਜਾਂਦਾ ਹੈ | ਸਟਰੀਟ ਲਾਈਟਾਂ ਦੇ ਬਿਜਲੀ ਦਾ ਬਿੱਲ ਨਿਗਮ ਵਲੋਂ ਦਿੱਤਾ ਜਾਂਦਾ ਹੈ ਤਾਂ ਪਾਵਰਕਾਮ ਨੂੰ ਵੀ ਬਿਜਲੀ ਸਿਸਟਮ ਨੂੰ ਠੀਕ ਕਰਨ ਲਈ ਸਟਰੀਟ ਲਾਈਟਾਂ ਦੀ ਸਪਲਾਈ ਬਾਰੇ ਜਾਂਚ ਕਰਨੀ ਚਾਹੀਦੀ ਹੈ |
ਪਿਛਲੀ ਖ਼ਬਰ ਵਿਸ਼ਵ ਖੂਨਦਾਨ ਦਿਵਸ ਮੌਕੇ ਕਮਲ ਬਲੱਡ ਬੈਂਕ ਵਿਖੇ ਲਗਾਇਆ ਖੂਨਦਾਨ ਕੈਂਪ ਅਗਲੀ ਖ਼ਬਰ ਈਜ਼ੀ ਰਜਿਸਟਰੇਸ਼ਨ ਲਈ ਸਬ-ਰਜਿਸਟਰਾਰਾਂ ਦੇ ਦਫ਼ਤਰਾਂ ਨੂੰ ਨਵੀਂ ਦਿੱਖ ਦੇਣ ਲਈ ਕੈਬਿਨ ਬਣਾਉਣ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।