ਜਲੰਧਰ, 14 ਜੂਨ (ਐੱਮ. ਐੱਸ. ਲੋਹੀਆ)-ਸਥਾਨਕ ਕਿਸ਼ਨਪੁਰਾ ਚੌਕ ਨੇੜੇ ਚੱਲ ਰਹੇ ਕਮਲ ਹਸਪਤਾਲ ਵਿਖੇ ਚੱਲ ਰਹੇ ਕਮਲ ਬਲੱਡ ਬੈਂਕ ਦੇ ਪ੍ਰਬੰਧਕਾਂ ਵਲੋਂ 'ਵਿਸ਼ਵ ਖੂਨਦਾਨ ਦਿਵਸ' ਮੌਕੇ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ | ਡਾ. ਸਤਪਾਲ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਡਾ. ਅਭੀਨਵ ਗੁਪਤਾ ਤੇ ਡਾ. ਮਨਪ੍ਰੀਤ ਸਿੰਘ ਦੇ ਸਹਿਯੋਗ ਨਾਲ ਲਗਾਏ ਕੈਂਪ ਦੌਰਾਨ ਗੁਰਵਿੰਦਰ ਸਿੰਘ ਸੋਢੀ, ਗਗਨਦੀਪ ਸਿੰਘ, ਪਿ੍ੰਸ, ਰਾਜਨ, ਅਮਨ, ਅਨਮੋਲ, ਬਾਵਾ ਵਰਮਾ, ਦਿਲਪ੍ਰੀਤ, ਸੋਨੂੰ ਮਹਾਜਨ, ਮਨਜੀਤ ਸੱਗੂ ਤੇ ਰਮਨ ਸਮੇਤ 37 ਵਿਅਕਤੀਆਂ ਨੇ ਜ਼ੂਰਤਮੰਦ ਮਰੀਜ਼ਾਂ ਲਈ ਖੂਨਦਾਨ ਕੀਤਾ | ਡਾ. ਸਤਪਾਲ ਗੁਪਤਾ ਨੇ ਕਿਹਾ ਕਿ ਸਵੈ-ਇੱਛਾ ਨਾਲ ਕੀਤਾ ਗਿਆ ਖੂਨਦਾਨ ਜਿਥੇ ਕਿਸੇ ਮਰੀਜ਼ ਦੀ ਜ਼ਿੰਦਗੀ ਬਚਾਉਣ ਦੇ ਕੰਮ ਆਉਂਦਾ ਹੈ, ਉੱਥੇ ਖੂਨਦਾਨ ਕਰਨ ਵਾਲੇ ਵਿਅਕਤੀ ਨੂੰ ਸਮਾਜ ਦੀ ਸੇਵਾ ਕਰਕੇ ਫ਼ਖ਼ਰ ਤੇ ਖੁਸ਼ੀ ਮਹਿਸੂਸ ਹੁੰਦੀ | ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਜ਼ਰੂਰਤਮੰਦ ਮਰੀਜ਼ਾਂ ਲਈ ਲਗਾਏ ਜਾਂਦੇ ਖੂਨਦਾਨ ਕੈਂਪਾਂ 'ਚ ਵੱਧ ਤੋਂ ਵੱਧ ਸਹਿਯੋਗ ਦੇਣ |