14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸੰਤੋਸ਼ੀ ਨਗਰ ਵਿਚ ਪੰਜ ਮਹੀਨੇ ਤੋਂ ਸੜਕ ਨਾ ਬਣਨ 'ਤੇ ਲੋਕਾਂ 'ਚ ਰੋਸ <br/>

ਸੰਤੋਸ਼ੀ ਨਗਰ ਦੀ ਖ਼ਰਾਬ ਹੋਈ ਸੜਕ ਦੀ ਹਾਲਤ | ਤਸਵੀਰ: ਮੁਨੀਸ਼ <br/> 18-06-2025
ਜਲੰਧਰ, 17 ਜੂਨ (ਸ਼ਿਵ)-ਵਾਰਡ ਨੰਬਰ 22 ਸੰਤੋਸ਼ੀਨਗਰ ਵਾਰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਪੰਜ ਮਹੀਨੇ ਤੋਂ ਜਦੋਂ ਦੀ ਨਵੀਂ ਨਿਗਮ ਬਣੀ ਹੈ ਉਦੋਂ ਜਿਹੜੀ ਸੜਕ ਬਣਾਉਣੀ ਸੀ, ਉਹ ਨਗਰ ਨਿਗਮ ਬਣਾਉਣਾ ਭੁੱਲ ਗਿਆ ਹੈ | ਸੜਕ ਬਣਾਉਣ ਲਈ ਇੱਥੇ ਜਿਹੜੀ ਰੋੜੀ ਪਾ ਦਿੱਤੀ ਗਈ ਸੀ ਤੇ ਹੁਣ ਨਗਰ ਨਿਗਮ ਕਹਿ ਰਿਹਾ ਸੀ ਜਲਦ ਹੀ ਬਣਾਈ ਜਾਵੇਗੀ | ਪਰ ਅਜੇ ਤੱਕ ਸੜਕ ਨਹੀਂ ਬਣਾਈ ਗਈ ਹੈ ਤੇ ਲੋਕਾਂ ਦਾ ਪੈਦਲ ਚੱਲਣਾ ਔਖਾ ਹੋ ਰਿਹਾ ਹੈ | ਕਈਆਂ ਦੇ ਮੋਟਰਸਾਈਕਲ ਸਾਈਕਲ ਦੇ ਟਾਇਰ ਫੱਟ ਜਾਂਦੇ ਹਨ | ਕਈ ਵਾਰੀ ਨਗਰ ਨਿਗਮ ਨੂੰ ਸੂਚਨਾ ਦਿੱਤੀ ਗਈ ਹੈ ਪਰ ਸੁਣਵਾਈ ਨਹੀਂ ਹੋ ਰਹੀ | ਨਾ ਹੀ ਵਾਰਡ ਨੰਬਰ 22 ਦਾ ਕੌਂਸਲਰ ਉੱਥੇ ਮÏਕਾ ਵੇਖਣ ਆਇਆ ਹੈ | ਗ਼ੌਰ ਕਰਨ ਦੀ ਵਾਲੀ ਗੱਲ ਹੈ ਕਿ ਸਾਬਕਾ ਕੌਂਸਲਰ ਪੱਲੀ ਸਵਾਮੀ ਦਾ ਦਫ਼ਤਰ ਉੱਥੇ ਹੈ, ਹੁਣ ਵੀ ਉਹ ਵੀ ਕਾਂਗਰਸ ਵਲੋਂ ਟਿਕਟ ਨਾ ਮਿਲਣ ਤੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਸਨ | ਉਨਾਂ ਵਲੋਂ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ | ਲੋਕਾਂ ਨੇ ਦੱਸਿਆ ਕਿ ਛੋਟੇ ਬੱਚਿਆਂ ਨੂੰ ਅੱਜ ਕੱਲ੍ਹ ਅੱਜ ਕੱਲ੍ਹ ਛੁੱਟੀਆਂ ਹਨ ਤੇ ਉਨਾਂ ਨੂੰ ਟਿਊਸ਼ਨ ਪੜ੍ਹਨ ਜਾਣ ਵੇਲੇ ਦਿੱਕਤਾਂ ਆਉਂਦੀਆਂ ਹਨ | ਲੋਕਾਂ ਨੇ ਮੇਅਰ ਵਨੀਤ ਧੀਰ ਤੋਂ ਜਲਦੀ ਸੜਕ ਬਣਵਾਉਣ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਹਮਲਾਵਰਾਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਜਾਰੀ-ਥਾਣਾ ਮੁਖੀ <br/> ਅਗਲੀ ਖ਼ਬਰ ਹਫ਼ਤਾ ਭਰ ਥਾਣਾ ਲਾਂਬੜਾ ਦੇ ਕੋਲ ਪੂਰਾ ਦਿਨ ਖੜ੍ਹਦੀ ਰਹੀ ਚੋਰੀ ਹੋਈ ਐਕਟਿਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।