14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਹਮਲਾਵਰਾਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਜਾਰੀ-ਥਾਣਾ ਮੁਖੀ <br/>

ਅਜੀਤ ਡੈਸਕ 18-06-2025
ਮਾਮਲਾ ਸੁੱਚੀ ਪਿੰਡ ਵਿਖੇ ਹੋਏ ਕਤਲ ਦਾ

ਚੁਗਿੱਟੀ/ਜੰਡੂਸਿੰਘਾ, 17 ਜੂਨ (ਨਰਿੰਦਰ ਲਾਗੂ)- ਬੀਤੀ ਦੇਰ ਰਾਤ ਸਥਾਨਕ ਸੁੱਚੀ ਪਿੰਡ ਦੇ ਨਜ਼ਦੀਕ ਕੁਝ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤੇ ਗਏ ਸੁੱਚੀ ਪਿੰਡ ਦੇ ਵਸਨੀਕ ਇਕ ਵਿਅਕਤੀ, ਜਿਸ ਦੀ ਪਛਾਣ ਮਨਦੀਪ ਕੁਮਾਰ (35) ਪੁੱਤਰ ਜੈ ਰਾਮ ਦੇ ਰੂਪ 'ਚ ਸਾਹਮਣੇ ਆਈ ਸੀ ਤੇ ਕਾਤਲਾਂ ਨੂੰ ਕਾਬੂ ਕਰਨ ਲਈ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਕਾਰਵਾਈ ਜਾਰੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਕਤ ਥਾਣੇ ਦੇ ਇੰਚਾਰਜ ਐਸ.ਐਚ.ਓ. ਮਨਜਿੰਦਰ ਸਿੰਘ ਬਸੀ ਨੇ ਦੱਸਿਆ ਕਿ ਉਕਤ ਮਾਮਲੇ ਦੇ ਮੱਦੇਨਜ਼ਰ ਯਾਦਵਿੰਦਰ ਉਰਫ਼ ਪਿ੍ੰਸ ਪੁੱਤਰ ਤਲਵਿੰਦਰ ਸਿੰਘ ਵਾਸੀ ਸੁੱਚੀ ਪਿੰਡ ਦੇ ਸਮੇਤ ਅੱਧੀ ਦਰਜਨ ਦੇ ਲਗਭਗ ਅਣਪਛਾਤੇ ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਕਾਬੂ ਕਰਨ ਲਈ 5 ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਲੋਂ ਹਮਲਾਵਰਾਂ ਦੀ ਭਾਲ ਹਿੱਤ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਸ ਹੈ ਕਿ ਗੁਨਾਹਗਾਰ ਜਲਦ ਹੀ ਪੁਲਿਸ ਦੇ ਅੜਿੱਕੇ ਚੜ੍ਹ ਜਾਣਗੇ | ਵਰਣਨਯੋਗ ਹੈ ਕਿ ਹਮਲੇ ਦੌਰਾਨ ਮਿ੍ਤਕ ਵਿਅਕਤੀ ਦੇ 2 ਸਕੇ ਭਰਾ ਜਿਨ੍ਹਾਂ ਦੀ ਪਛਾਣ ਮੁਕੇਸ਼ ਕੁਮਾਰ ਤੇ ਪਵਨ ਕੁਮਾਰ ਵਜੋਂ ਹੋਈ, ਉਹ ਵੀ ਜ਼ਖ਼ਮੀਂ ਹੋ ਗਏ ਸਨ ਜੋ ਕਿ ਇਸ ਸਮੇਂ ਪਠਾਨਕੋਟ ਚੌਕ ਨਜ਼ਦੀਕ ਸਥਿਤ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹਨ | ਪੁਲਿਸ ਮੁਤਾਬਿਕ ਉਨ੍ਹਾਂ ਦੀ ਹਾਲਤ ਹੁਣ ਠੀਕ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਦੋਨੋਂ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ |
ਮਿ੍ਤਕ ਚਾਰ ਭੈਣ-ਭਰਾਵਾਂ ਦਾ ਸੀ ਵੱਡਾ ਭਰਾ
ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਮਨਦੀਪ ਕੁਮਾਰ 2 ਭੈਣਾਂ ਅਤੇ 2 ਭਰਾਵਾਂ ਦਾ ਵੱਡਾ ਵੀਰ ਸੀ | ਉਸ ਦਾ ਵਿਆਹ ਹੋ ਚੁੱਕਾ ਸੀ ਤੇ ਇਸ ਵਕਤ ਉਹ ਡੇਢ ਸਾਲ ਦੇ ਇਕ ਬੱਚੇ ਦਾ ਪਿਤਾ ਸੀ | ਦੱਸਿਆ ਜਾਂਦਾ ਹੈ ਕਿ ਉਹ ਚੰਗੇ ਸੁਭਾਅ ਵਾਲਾ ਮਿਹਨਤੀ ਨੌਜਵਾਨ ਸੀ, ਜਿਸ ਵਲੋਂ ਧਾਰਮਿਕ ਗਤੀਵਿਧੀਆਂ 'ਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਸੀ | ਪਿੰਡ ਦੇ ਵਾਸੀ ਕਾਲੀ ਸੁੱਚੀ ਪਿੰਡ ਤੇ ਹੋਰ ਮੁਹਤਬਰ ਵਿਅਕਤੀਆਂ ਵਲੋਂ ਪ੍ਰਸ਼ਾਸਨ ਨੂੰ ਪੀੜਤ ਪਰਿਵਾਰ ਦੀ ਆਰਥਿਕ ਮਦਦ ਕਰਨ ਦੇ ਨਾਲ-ਨਾਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਪੁਲਿਸ ਮਹਿਕਮੇ ਤੋਂ ਕੀਤੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਵਿਅਕਤੀ ਦਾ ਅੰਤਿਮ ਸੰਸਕਾਰ ਪੀੜਤ ਪਰਿਵਾਰ ਵਲੋਂ 18 ਜੂਨ ਨੂੰ ਕੀਤਾ ਜਾਵੇਗਾ |

ਪਿਛਲੀ ਖ਼ਬਰ ਵੱਖ-ਵੱਖ ਇਤਰਾਜ਼ਯੋਗ ਵਸਤਾਂ ਸਮੇਤ 4 ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਸੰਤੋਸ਼ੀ ਨਗਰ ਵਿਚ ਪੰਜ ਮਹੀਨੇ ਤੋਂ ਸੜਕ ਨਾ ਬਣਨ 'ਤੇ ਲੋਕਾਂ 'ਚ ਰੋਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।