14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਵੇਰ ਸਮੇਂ ਪਏ ਮੀਂਹ ਨਾਲ ਪੂਰਾ ਦਿਨ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਅਜੀਤ ਡੈਸਕ 18-06-2025
ਜਲੰਧਰ, 17 ਜੂਨ (ਹਰਵਿੰਦਰ ਸਿੰਘ ਫੁੱਲ)-ਅੱਜ ਸਵੇਰ ਸਮੇਂ ਪਏ ਹਲਕੇ ਜਿਹੇ ਮੀਂਹ ਨਾਲ ਲੋਕਾਂ ਨੇ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਸਖ਼ਤ ਗਰਮੀ ਤੋਂ ਕੁੱਝ ਰਾਹਤ ਮਹਿਸੂਸ ਕੀਤੀ | ਇਸ ਤੋਂ ਪਹਿਲਾਂ ਬੀਤੀ ਸ਼ਾਮ ਹੋਈ ਬਦੱਲਵਾਈ ਤੇ ਠੰਢੀਆਂ ਹਵਾਵਾਂ ਚੱਲਣ ਨਾਲ ਮੌਸਮ ਖ਼ੁਸ਼ਗਵਾਰ ਹੋ ਗਿਆ ਸੀ | ਅੱਜ ਸਵੇਰੇ ਪਏ ਹਲਕੇ ਜਿਹੇ ਮੀਂਹ ਤੇ ਸਾਰਾ ਦਿਨ ਬੱਦਲ ਛਾਏ ਰਹਿਣ ਨਾਲ ਲੋਕਾਂ ਨੇ ਸਖ਼ਤ ਗਰਮੀ ਤੋਂ ਭਾਰੀ ਰਾਹਤ ਮਹਿਸੂਸ ਕੀਤੀ | ਪਿਛਲੇ ਦਿਨਾਂ ਤੋਂ ਪੈ ਰਹੀ ਸਖ਼ਤ ਗਰਮੀ ਕਾਰਨ ਸੜਕਾਂ ਤੇ ਬਾਜ਼ਾਰਾਂ 'ਚ ਵੀ ਰੌਣਕ ਘਟਣ ਨਾਲ ਵਪਾਰ 'ਤੇ ਵੀ ਅਸਰ ਪੈ
ਰਿਹਾ ਸੀ ਤੇ ਅਣਦੱਸੇ ਬਿਜਲੀ ਕੱਟਾਂ ਨਾਲ ਵੀ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਮੌਸਮ ਦੇ ਠੰਢਾ ਹੋਣ ਨਾਲ ਬਿਜਲੀ ਦੀ ਮੰਗ ਵੀ ਘੱਟ ਹੋਣ ਨਾਲ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਵੀ ਰਾਹਤ ਮਿਲ ਸਕਦੀ ਹੈ | ਮੌਸਮ ਵਿਭਾਗ ਵਲੋਂ ਵੀ ਇਸ ਵਾਰ ਸਮੇਂ ਤੋਂ ਪਹਿਲਾਂ ਮਾਨਸੂਨ ਦੇ ਆਉਣ ਭਵਿੱਖਬਾਣੀ ਦੇ ਨਾਲ ਅਗਲੇ ਇੱਕ ਦੋ ਦਿਨਾਂ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ |
ਪਿਛਲੀ ਖ਼ਬਰ ਥਾਣੇ ਅੰਦਰ ਖੜ੍ਹੀ ਕਾਰ ਲੈ ਕੇ ਭੱਜਿਆ ਡੀ.ਐਸ.ਪੀ. ਦਾ ਕਾਕਾ ਅਗਲੀ ਖ਼ਬਰ ਵੱਖ-ਵੱਖ ਇਤਰਾਜ਼ਯੋਗ ਵਸਤਾਂ ਸਮੇਤ 4 ਵਿਅਕਤੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।