ਮਕਸੂਦਾਂ, 17 ਜੂਨ (ਸÏਰਵ ਮਹਿਤਾ)-ਬੀਤੀ ਸ਼ਾਮ ਥਾਣਾ 8 ਦੇ ਅੰਦਰੋਂ ਖੜ੍ਹੀ ਕਾਰ ਲੈ ਕੇ ਭੱਜਿਆ ਨÏਜਵਾਨ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਬੂ ਕੀਤਾ ਨÏਜਵਾਨ ਡੀਐਸਪੀ ਦਾ ਕਾਕਾ ਨਿਕਲਿਆ ਜਿਸ ਨੂੰ ਨਸ਼ੇ ਦੀ ਹਾਲਤ 'ਚ ਪੁਲਿਸ ਨੇ ਕਾਬੂ ਕੀਤਾ ਤੇ ਨਸ਼ਾ ਛੜਾਊ ਕੇਂਦਰ 'ਚ ਭਰਤੀ ਕਰਵਾ ਦਿੱਤਾ¢ ਦਰਅਸਲ ਪੁਲਿਸ ਵਲੋਂ ਫੜੇ ਗਏ ਕਿਸੇ ਦੋਸ਼ੀ ਦੀ ਕਾਰ ਨੂੰ ਜ਼ਬਤ ਕਰ ਥਾਣੇ ਖੜ੍ਹਾ ਕੀਤਾ ਗਿਆ ਸੀ ਜੋ ਦੋਸ਼ੀ ਜੇਲ ਵਿੱਚ ਹੈ | ਬੀਤੀ ਸ਼ਾਮ ਨÏਜਵਾਨ ਉਸ ਕਾਰ ਨੂੰ ਥਾਣੇ ਅੰਦਰੋਂ ਭਜਾ ਕੇ ਲੈ ਗਿਆ, ਉੱਥੇ ਸੂਤਰਾਂ ਦੀ ਮੰਨੀਏ ਤਾਂ ਇਹ ਵੀ ਪਤਾ ਲੱਗਾ ਹੈ ਕਿ ਜਿਸ ਕਾਰ ਨੂੰ ਨÏਜਵਾਨ ਥਾਣੇ ਅੰਦਰੋਂ ਭਜਾ ਕੇ ਲੈ ਗਿਆ, ਉਹ ਕਾਰ ਉਸ ਦੇ ਜਾਣਕਾਰ ਦੀ ਹੈ ਜਿਸ ਨੂੰ ਨÏਜਵਾਨ ਨੇ ਡੁਪਲੀਕੇਟ ਚਾਬੀ ਦੀ ਮਦਦ ਨਾਲ ਸਟਾਰਟ ਕੀਤਾ ਤੇ ਨਾਲ ਲੈ ਗਿਆ ਜਿਸ ਨੂੰ ਕੱੁਝ ਘੰਟਿਆਂ 'ਚ ਹੀ ਪੁਲਿਸ ਨੇ ਬਰਾਮਦ ਕਰ ਲਿਆ ਤੇ ਨÏਜਵਾਨ ਨੂੰ ਵੀ ਕਾਬੂ ਕਰ ਲਿਆ |