14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਗਾਜ਼ੀਗੁੱਲਾ ਸੀਵਰੇਜ ਮਸਲਾ ਹੱਲ ਨਾ ਹੋਣ 'ਤੇ ਐਸ. ਈ. ਨੂੰ ਨੋਟਿਸ, ਐਕਸੀਅਨ ਚਾਰਜਸ਼ੀਟ <br/>

ਅਜੀਤ ਡੈਸਕ 18-06-2025
ਸ਼ਿਵ ਸ਼ਰਮਾ
ਜਲੰਧਰ, 17 ਜੂਨ - ਨਗਰ ਨਿਗਮ ਪ੍ਰਸ਼ਾਸਨ ਨੇ ਹੁਣ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆ ਕਰਨ ਦੇ ਮਾਮਲੇ 'ਚ ਅਫ਼ਸਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਨਿਗਮ ਦੇ ਓ. ਐਂਡ. ਐਮ. ਬਰਾਂਚ ਦੇ ਅਫ਼ਸਰਾਂ ਨੂੰ ਗਾਜੀਗੁੱਲਾ ਦੀ ਸੀਵਰੇਜ ਸਮੱਸਿਆ ਨੂੰ ਅਣਗੌਲਿਆ ਕਰਨਾ ਵੀ ਮਹਿੰਗਾ ਪੈਣ ਲੱਗਾ ਹੈ ਜਿਸ ਕਰਕੇ ਅੱਜ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਪਹਿਲੀ ਵਾਰ ਇਸ ਤਰ੍ਹਾਂ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਜਿੱਥੇ ਓ. ਐਂਡ. ਐਮ. ਦੇ ਐੱਸ. ਈ. ਰਾਹੁਲ ਗਗਨੇਜਾ ਨੂੰ ਸ਼ੋਕਾਜ ਨੋਟਿਸ ਜਾਰੀ ਕੀਤਾ ਹੈ ਤੇ ਨਾਲ ਹੀ ਇਸ ਮਾਮਲੇ 'ਚ ਉਨ੍ਹਾਂ ਨੂੰ ਹਦਾਇਤ ਦਿੰਦੇ ਹੋਏ 24 ਘੰਟੇ ਦੇ ਅੰਦਰ ਕਾਰਵਾਈ ਦੀ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ ਸਗੋਂ ਇਸ ਮਾਮਲੇ ਵਿਚ ਐਕਸੀਅਨ ਸੁਖਵਿੰਦਰ ਸਿੰਘ ਨੂੰ ਚਾਰਜਸ਼ੀਟ ਕਰਕੇ ਸਰਕਾਰ ਨੂੰ ਲਿਖਣ ਤੋਂ ਇਲਾਵਾ ਸਹਾਇਕ ਕਾਰਜਕਾਰੀ ਇੰਜ. ਗੁਰਸ਼ਰਨ ਸਿੰਘ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਨੋਟਿਸ ਜਾਰੀ ਕਰਨ ਲਈ ਕਿਹਾ ਗਿਆ ਹੈ | ਨਿਗਮ ਕਮਿਸ਼ਨਰ ਗੌਤਮ ਜੈਨ ਨੇ ਆਪਣੇ ਜਾਰੀ ਆਦੇਸ਼ਾਂ ਵਿਚ ਕਿਹਾ ਹੈ ਕਿ ਉੱਤਰੀ ਹਲਕੇ ਵਿਚ ਗਾਜੀਗੁੱਲਾ ਵਿਖੇ ਸੀਵਰੇਜ ਦੀ ਸਮੱਸਿਆ ਜਿਹੜੀ ਲੰਬੇ ਸਮੇਂ ਤੋਂ ਚੱਲ ਰਹੀ | ਕਮਿਸ਼ਨਰ ਵਲੋਂ ਇਸ ਦਾ ਕਈ ਵਾਰ ਮੌਕਾ ਦੇਖਿਆ ਗਿਆ | ਮੌਕੇ 'ਤੇ ਸਮੁੱਚੇ ਅਫ਼ਸਰਾਂ ਨੂੰ ਤੁਰੰਤ ਪ੍ਰਭਾਵ ਨਾਲ ਸਮੱਸਿਆ ਹੱਲ ਕਰਨ ਦੀ ਹਦਾਇਤ ਦਿੱਤੀ ਗਈ ਸੀ | ਹਾਲ ਦੀ ਘੜੀ 9 ਜੂਨ ਨੂੰ ਵੀ ਮੌਕਾ ਦੇਖਿਆ ਗਿਆ ਸੀ ਤੇ ਮੌਕੇ 'ਤੇ ਮੈਸ. ਆਕਾਸ਼ ਗੌ. ਕੰਟਰੈਕਟਰ ਨੂੰ (ਜਿਸ ਨੂੰ ਵਰਕਸ਼ਾਪ ਚੌਕ ਤੋਂ ਲੈ ਕੇ ਗਾਜੀਗੁੱਲਾ) ਦਾ ਕੰਮ ਦਿੱਤਾ ਗਿਆ ਸੀ | ਤੁਰੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰਨ ਦੀ ਹਦਾਇਤ ਦਿੱਤੀ ਗਈ ਸੀ | ਆਕਾਸ਼ ਕੰਟਰੈਕਟਰ ਨੂੰ ਤੁਰੰਤ ਮਸ਼ੀਨਰੀ ਲਗਾਉਣ ਲਈ ਕਿਹਾ ਗਿਆ ਪਰ ਲਗਾਤਾਰ ਇਕ ਮਹੀਨੇ ਤੋਂ ਮੌਕੇ 'ਤੇ ਕੋਈ ਮਸ਼ੀਨਰੀ ਨਹੀਂ ਲਗਾਈ ਗਈ | ਕੰਮ ਨਾ ਸ਼ੁਰੂ ਹੋਣ ਕਾਰਨ ਗਾਜੀਗੁੱਲਾ ਵਿਖੇ ਸੀਵਰੇਜ ਸਮੱਸਿਆ ਗੰਭੀਰ ਹੋ ਗਈ ਸੀ ਤੇ ਆਉਣ ਵਾਲੀ ਬਰਸਾਤ 'ਚ ਇਹ ਸਮੱਸਿਆ ਹੋਰ ਗੰਭੀਰ ਹੋਵੇਗੀ | ਇਸ ਸਮੱਸਿਆ ਨੂੰ ਦੇਖਦੇ ਹੋਏ ਮੈਸ. ਆਕਾਸ਼ ਗੌ. ਕੰਟਰੈਕਟਰ ਦੀ ਫ਼ਰਮ ਨੂੰ ਬਲੈਕ ਲਿਸਟ ਕਰਨ ਦੀ ਕਾਰਵਾਈ ਲਈ ਐਕਸੀਅਨ ਅਤੇ ਕਾਰਜਕਾਰੀ ਇੰਜ. ਨੂੰ ਹਦਾਇਤ ਕੀਤੀ ਜਾਂਦੀ ਹੈ ਤੇ ਇਹ ਕਾਰਵਾਈ ਤਿੰਨ ਦਿਨ ਵਿਚ ਕਰਨ ਲਈ ਕਿਹਾ ਗਿਆ ਹੈ | ਚੇਤੇ ਰਹੇ ਕਿ ਮੇਅਰ ਵਨੀਤ ਧੀਰ ਵੀ ਕਈ ਵਾਰ ਸੀਵਰੇਜ ਸਮੱਸਿਆ ਹੱਲ ਕਰਨ ਲਈ ਹਦਾਇਤਾਂ ਦਿੰਦੇ ਰਹੇ ਹਨ ਪਰ ਕਈ ਵਾਰ ਅਫ਼ਸਰਾਂ ਵਲੋਂ ਸ਼ਿਕਾਇਤਾਂ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ ਜਿਸ ਕਰਕੇ ਨਿਗਮ ਪ੍ਰਸ਼ਾਸਨ ਨੂੰ ਅੱਜ ਵੱਡੀ ਕਾਰਵਾਈ ਕਰਨੀ ਪਈ ਹੈ | ਚੇਤੇ ਰਹੇ ਕਿ ਜਿੱਥੇ ਸ਼ਹਿਰ ਵਿਚ ਸੀਵਰੇਜ ਸਮੱਸਿਆਵਾਂ ਕਰਕੇ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਦੇ ਹਨ ਤੇ ਕਈ ਵਾਰ ਲੋਕ ਰੋਸ ਪ੍ਰਦਰਸ਼ਨ ਵੀ ਕਰ ਚੁੱਕੇ ਹਨ ਪਰ ਨਿਗਮ ਪ੍ਰਸ਼ਾਸਨ ਵਲੋਂ ਅੱਜ ਕੀਤੀ ਗਈ ਕਾਰਵਾਈ ਨਾਲ ਨਿਗਮ ਵਿਚ ਹੜਕੰਪ ਮੱਚ ਗਿਆ ਹੈ ਤੇ ਇਸ ਫ਼ੈਸਲੇ 'ਤੇ ਕਈਆਂ ਦੀ ਪੇ੍ਰਸ਼ਾਨੀ ਵਧ ਗਈ ਹੈ |

ਪਿਛਲੀ ਖ਼ਬਰ ਪੰਜਾਬ ਦੇ ਖਿਡਾਰੀਆਂ ਦੇ ਸਮਰ ਕੋਚਿੰਗ ਕੈਂਪਾਂ ਲਈ ਸਿੱਖਿਆ ਵਿਭਾਗ ਤੇ ਖੇਡ ਵਿਭਾਗ ਨੇ ਹੱਥ ਪਿੱਛੇ ਖਿੱਚੇ ਅਗਲੀ ਖ਼ਬਰ ਡੀ.ਸੀ. ਵਲੋਂ ਸਿੱਖਿਆ ਵਿਭਾਗ ਨੂੰ 15 ਜੁਲਾਈ ਤੱਕ ਸਕੂਲਾਂ/ਕਾਲਜਾਂ ਨੇੜੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਬਾਰੇ ਰਿਪੋਰਟ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।